28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਤੰਬਾਕੂ ਵਿਰੋਧੀ ਜਾਗਰੂਕਤਾ ਮੁਹਿੰਮ ਜਾਰੀ <br/>

Ad Position 21
No active advertisement
ਭਰਤਗੜ੍ਹ 'ਚ ਨਾਬਾਲਗਾਂ ਨੂੰ ਨਸ਼ਿਆਂ ਦੀ ਵਿੱਕਰੀ ਤੋਂ ਰੋਕਣ ਲਈ ਦੁਕਾਨਦਾਰਾਂ ਨੂੰ ਹਦਾਇਤਾਂ ਕਰਨ ਮੌਕੇ ਸੰਬੰਧਿਤ ਟੀਮ | ਤਸਵੀਰ: ਅਜੀਤ <br/> 02-11-2025
ਭਰਤਗੜ੍ਹ,1 ਨਵੰਬਰ (ਜਸਬੀਰ ਸਿੰਘ ਬਾਵਾ)-ਰਾਜ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਅਤੇ ਸਥਾਨਕ ਐਸ ਐਮ ਓ ਡਾ ਆਨੰਦ ਘਈ ਦੀ ਅਗਵਾਈ 'ਚ ਅੱਜ ਭਰਤਗੜ੍ਹ ਦੇ ਸਰਕਾਰੀ ਹਸਪਤਾਲ 'ਚ ਸਬੰਧਿਤ ਟੀਮ ਨੇ ਤੰਬਾਕੂ ਵਿਰੁੱਧ ਆਰੰਭੀ ਜਾਗਰੂਕਤਾ ਮੁਹਿੰਮ ਤਹਿਤ ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਪ੍ਰਤੀ ਹਾਜ਼ਰੀਨਾਂ ਨੂੰ ਜਾਗਰੂਕ ਕੀਤਾ ਅਤੇ ਤੰਬਾਕੂ ਦੀ ਵਰਤੋਂ ਨਾ ਕਰਨ ਲਈ ਉਤਸ਼ਾਹਿਤ ਵੀ ਕੀਤਾ | ਟੀਮ ਨੇ ਭਰਤਗੜ੍ਹ ਸਮੇਤ ਨੇੜਲੇ ਪਿੰਡਾਂ 'ਚ ਜਨਤਕ ਥਾਵਾਂ 'ਤੇ ਤੰਬਾਕੂ ਵੇਚਣ ਅਤੇ ਵਰਤੋਂ ਨਾ ਕਰਨ ਲਈ ਕਿਹਾ ਅਤੇ ਜਨਤਕ ਥਾਵਾਂ 'ਤੇ ਤੰਬਾਕੂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਕੋਟਪਾ ਐਕਟ ਤਹਿਤ ਜੁਰਮਾਨੇ ਕਰਦਿਆਂ ਕਿਹਾ ਕਿ ਤੰਬਾਕੂ ਸਿਰਫ਼ ਇੱਕ ਆਦਤ ਨਹੀਂ, ਸਗੋਂ ਇਹ ਸਿਹਤ ਲਈ ਘਾਤਕ ਜ਼ਹਿਰ ਹੈ | ਸਿਹਤ ਵਿਭਾਗ ਦਾ ਮੰਤਵ ਹੈ ਕਿ ਹਰ ਵਿਅਕਤੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਈਏ | ਇਸ ਮੌਕੇ ਡਾ. ਕਰਨਬੀਰ ਥਾਪਰ, ਇੰ. ਪਾਲ ਸਿੰਘ ਧਾਲੀਵਾਲ, ਲਖਵਿੰਦਰ ਸਿੰਘ, ਨਵੀਨ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਦਿਲ ਦਾ ਆਪ੍ਰੇਸ਼ਨ ਕਰਵਾ ਕੇ ਪਰਤੇ ਬੱਚੇ ਅਮੀਨ ਨੂੰ ਮਿਲਿਆ ਨਵਾਂ ਜੀਵਨ <br/> ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਰਾਜ ਨੋ ਤੰਬਾਕੂ ਰਹਿਤ ਦਿਵਸ ਮਨਾਇਆ <br/>
Ad Position 24