ਜਲੰਧਰ, 1 ਨਵੰਬਰ (ਅ.ਬ.)-ਸਕੋਡਾ ਆਟੋ ਇੰਡੀਆ ਲਈ ਇੱਕ ਇਤਿਹਾਸਕ ਸਾਲ ਰਿਹਾ ਹੈ, ਕਿਉਂਕਿ ਕੰਪਨੀ ਨੇ ਭਾਰਤ 'ਚ 25 ਸਾਲ ਪੂਰੇ ਕੀਤੇ ਹਨ¢ ਇਸ ਸਾਲ ਅਕਤੂਬਰ 'ਚ, ਬ੍ਰਾਂਡ ਨੇ ਇੱਕ ਹੋਰ ਵੱਡਾ ਮੀਲ ਪੱਥਰ ਪ੍ਰਾਪਤ ਕੀਤਾ, ਦੇਸ਼ 'ਚ ਆਪਣੀ ਹੁਣ ਤੱਕ ਦੀ ਸਭ ਤੋਂ ਉੱਚੀ ਸਾਲਾਨਾ ਵਿਕਰੀ ਦੇ ਅੰਕੜੇ ਨੂੰ ਪਾਰ ਕੀਤਾ¢ ਜਨਵਰੀ ਅਤੇ ਅਕਤੂਬਰ 2025 ਦੇ ਵਿਚਕਾਰ, ਸਕÏਡਾ ਆਟੋ ਇੰਡੀਆ ਨੇ 61,607 ਵਾਹਨਾਂ ਦੀ ਵਿਕਰੀ ਦਰਜ ਕੀਤੀ ¢ ਇਹ ਪ੍ਰਾਪਤੀ ਕੰਪਨੀ ਦੇ ਹੁਣ ਤੱਕ ਦੇ ਸਭ ਤੋਂ ਵਧੀਆ ਤਿਮਾਹੀ ਅਤੇ ਛਿਮਾਹੀ ਪ੍ਰਦਰਸ਼ਨ ਤੋਂ ਬਾਅਦ ਹੈ ¢ ਅਕਤੂਬਰ 2025 ਵਿੱਚ 8,252 ਤੋਂ ਵੱਧ ਯੂਨਿਟਾਂ ਦੀ ਵਿਕਰੀ ਦੇ ਨਾਲ, ਸਕÏਡਾ ਆਟੋ ਇੰਡੀਆ ਨੇ ਹੁਣ ਤੱਕ ਦੀ ਆਪਣੀ ਸਭ ਤੋਂ ਵੱਧ ਮਾਸਿਕ ਵਿਕਰੀ ਵੀ ਦਰਜ ਕੀਤੀ¢ ਇਸ ਇਤਿਹਾਸਕ ਪ੍ਰਾਪਤੀ ਬਾਰੇ ਬੋਲਦਿਆਂ, ਸਕੋਡਾ ਆਟੋ ਇੰਡੀਆ ਦੇ ਬ੍ਰਾਂਡ ਡਾਇਰੈਕਟਰ, ਆਸ਼ੀਸ਼ ਗੁਪਤਾ ਨੇ ਕਿਹਾ ਕਿ ਅਸੀਂ ਸਾਲ 2025 ਦੀ ਸ਼ੁਰੂਆਤ ਭਾਰਤ 'ਚ ਬ੍ਰਾਂਡ ਨੂੰ ਮਜ਼ਬੂਤ ਕਰਨ ਅਤੇ ਇਸ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਸੰਕਲਪ ਨਾਲ ਕੀਤੀ ਸੀ ¢ ਇਹ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਸਾਡੇ ਸਪੱਸ਼ਟ ਦਿ੍ਸ਼ਟੀਕੋਣ, ਦਿ੍ੜ ਇਰਾਦੇ ਅਤੇ ਤੇਜ਼ ਅਮਲ ਦਾ ਪ੍ਰਮਾਣ ਹੈ, ਜਿਸ ਨੇ ਭਾਰਤ 'ਚ ਸਾਡੇ ਵਿਕਾਸ ਨੂੰ ਆਕਾਰ ਦਿੱਤਾ ਹੈ ਤੇ ਵਿਕਾਸ ਨੂੰ ਇੱਕ ਨਵੀਂ ਗਤੀ ਦਿੱਤੀ ਹੈ¢