29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਡੀ. ਆਈ. ਜੀ. ਜੇਲ੍ਹਾਂ ਦਲਜੀਤ ਸਿੰਘ ਰਾਣਾ ਵਲੋਂ ਨਵਾਂ ਨੰਗਲ ਵਿਖੇ ਵਾਲੀਬਾਲ ਟੂਰਨਾਮੈਂਟ 'ਚ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ <br/>

Ad Position 21
No active advertisement
ਡੀ. ਆਈ. ਜੀ. ਜੇਲ੍ਹਾਂ ਦਲਜੀਤ ਸਿੰਘ ਰਾਣਾ ਐਨ. ਐਫ. ਐਲ. ਸਟੇਡੀਅਮ ਸੈਕਟਰ ਦੋ ਨਵਾਂ ਨੰਗਲ ਵਿਖੇ ਅੱਠਵੇਂ ਸਾਲਾਨਾ ਵਾਲੀਬਾਲ ਟੂਰਨਾਮੈਂਟ 'ਚ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਖਿਡਾਰੀਆਂ ਤੇ ਪ੍ਰਬੰਧਕਾਂ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਅਤੇ ਸੋਸ਼ਲ ਵੈੱਲਫੇਅਰ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ | <br/> 03-11-2025
ਨੰਗਲ, 2 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸੋਸ਼ਲ ਵੈੱਲਫੇਅਰ ਕਮੇਟੀ ਨਵਾਂ ਨੰਗਲ ਵਲੋਂ ਐਨ. ਐਫ. ਐਲ. ਸਟੇਡੀਅਮ ਵਿਖੇ ਕਰਵਾਏ ਜਾ ਰਹੇ ਅੱਠਵੇਂ ਸਾਲਾਨਾ ਵਾਲੀਬਾਲ ਟੂਰਨਾਮੈਂਟ ਦੇ ਦੂਜੇ ਦਿਨ ਪੰਜਾਬ ਦੀਆਂ ਨਾਮਵਰ ਟੀਮਾਂ ਦੇ ਜਿਥੇ ਬੜੇ ਹੀ ਰੋਚਕ ਮੁਕਾਬਲੇ ਕਰਵਾਏ ਗਏ, ਉਥੇ ਹੀ ਪੰਜਾਬ ਦੇ ਡੀ. ਆਈ. ਜੀ. ਜੇਲਾਂ ਦਲਜੀਤ ਸਿੰਘ ਰਾਣਾ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ | ਪ੍ਰਬੰਧਕਾਂ ਵਲੋਂ ਉਨ੍ਹਾਂ ਦੀ ਸੈਮੀਫਾਈਨਲ ਖੇਡਣ ਵਾਲੀਆਂ ਟੀਮਾਂ ਬਾਬਕ ਹੁਸ਼ਿਆਰਪੁਰ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕਰਵਾਉਣ ਉਪਰੰਤ ਮੈਚ ਦੀ ਰਸਮੀ ਤੌਰ 'ਤੇ ਸ਼ੁਰੂਆਤ ਕਰਵਾਈ ਗਈ | ਉਪਰੰਤ ਆਪਣੇ ਸੰਬੋਧਨ ਵਿਚ ਡੀ. ਆਈ. ਜੀ. ਰਾਣਾ ਨੇ ਖਿਡਾਰੀਆਂ ਨੂੰ ਮੁਖ਼ਾਤਬ ਹੁੰਦਿਆਂ ਆਖਿਆ ਕਿ ਅਨੁਸ਼ਾਸਨ 'ਚ ਰਹਿ ਕੇ ਲੱਗਣ 'ਤੇ ਮਿਹਨਤ ਨਾਲ ਤੇ ਜਿੱਤਣ ਦੀ ਭਾਵਨਾ ਨਾਲ ਹੀ ਖੇਡ ਕੇ ਮੁਕਾਬਲਿਆਂ 'ਚ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ | ਉਨ੍ਹਾਂ ਪ੍ਰਬੰਧਕਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਅਜੋਕੇ ਤੇਜ਼ ਰਫ਼ਤਾਰ ਯੁੱਗ ਅੰਦਰ ਨਸ਼ਿਆਂ ਦੇ ਵਗ ਰਹੇ ਦਰਿਆ 'ਚ ਨੌਜਵਾਨੀ ਨੂੰ ਹੜ੍ਹਨ ਤੋਂ ਰੋਕਣ ਲਈ ਅਜਿਹੇ ਖੇਡ ਸਮਾਗਮਾਂ ਦੇ ਆਯੋਜਨ ਅਤਿ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਖੇਡਾਂ ਜਿਥੇ ਨੌਜਵਾਨਾਂ ਨੂੰ ਅਨੁਸ਼ਾਸਨ, ਟੀਮ ਭਾਵਨਾ ਤੇ ਸਰੀਰਕ ਤੰਦਰੁਸਤੀ ਵਿਕਸਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ ਉਥੇ ਹੀ ਆਪਸੀ ਭਾਈਚਾਰਕ ਸਾਂਝ ਵੀ ਵਧੇਰੇ ਮਜ਼ਬੂਤ ਹੁੰਦੀ ਹੈ | ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪੋ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਨੂੰ ਜ਼ਰੂਰ ਪ੍ਰੇਰਿਤ ਕਰਨ | ਟੂਰਨਾਮੈਂਟ ਦੇ ਪ੍ਰਬੰਧਕ ਮੂਲ ਰਾਜ ਧੀਮਾਨ, ਪ੍ਰਦੀਪ ਊਬੀ ਤੇ ਪਵਨ ਸ਼ਰਮਾ ਬਰਾਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਪੱਧਰ ਦੇ ਮੁਕਾਬਲੇ 'ਚ ਉਧਨੋਵਾਲ ਦੀ ਟੀਮ ਨੇ ਬਿਭੋਰ ਸਾਹਿਬ ਦੀ ਟੀਮ ਨੂੰ ਹਰਾ ਕੇ ਪਹਿਲਾ ਤੇ 15000 ਦੀ ਨਕਦ ਰਾਸ਼ੀ ਤੇ ਟਰਾਫ਼ੀ ਹਾਸਿਲ ਕੀਤੀ ਜਦ ਕਿ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 10000 ਰੁਪਏ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਅੱਜ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਓਪਨ ਟੂਰਨਾਮੈਂਟ 'ਚ ਬਾਬਕ ਹੁਸ਼ਿਆਰਪੁਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਚਾਲੇ ਸੈਮੀਫਾਈਨਲ ਖੇਡਿਆ ਜਾ ਰਿਹਾ ਸੀ ਜਦ ਕਿ ਦੂਜਾ ਸੈਮੀਫਾਈਨਲ ਹਰਿਆਣਾ ਦੇ ਗੁੱਜਰ ਕਲੱਬ ਅਤੇ ਸਤਨਾਮ ਕਲੱਬ ਵਿਚਕਾਰ ਹੋਵੇਗਾ ਜਿਸ 'ਚ ਜੇਤੂ ਟੀਮ ਨੂੰ 41,000 ਰੁਪਏ ਤੇ ਟਰਾਫ਼ੀ ਅਤੇ ਉਪ ਜੇਤੂ ਨੂੰ 31,000 ਰੁਪਏ ਨਗਦ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਸੋਸ਼ਲ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਮਾਸਟਰ ਮਹਿੰਦਰ ਕੁਮਾਰ, ਸੁਰਿੰਦਰ ਰਾਣਾ, ਰਵਿੰਦਰ ਗੁਲੇਰੀਆ, ਰਿੱਕੀ ਰਾਣਾ, ਅਸ਼ਵਨੀ ਕੁਮਾਰ ਸ਼ਰਮਾ ਅਤੇ ਜੱਗਾ ਸਿੰਘ ਬਿਭੋਰ ਸਾਹਿਬ ਵਲੋਂ ਰੈਫ਼ਰੀ ਦੀ ਅਹਿਮ ਭੂਮਿਕਾ ਨਿਭਾਈ ਗਈ | ਇਸ ਮੌਕੇ ਕੌਂਸਲਰ ਦੀਪਕ ਨੰਦਾ, ਐਡਵੋਕੇਟ ਪਰਮਜੀਤ ਸਿੰਘ ਪੰਮਾ ਅਜਾਇਬ ਸਿੰਘ ਬੋਪਾਰਾਏ ਪ੍ਰਧਾਨ ਜੱਟ ਮਹਾਂਸਭਾ ਪੰਜਾਬ, ਕੇਹਰ ਸਿੰਘ ਮਾਂਗੇਵਾਲ, ਬਲਵੀਰ ਸਿੰਘ ਭੀਰੀ, ਰਜਿੰਦਰ ਸਿੰਘ ਦਬੂੜ, ਜੁਗਰਾਜ ਸਿੰਘ ਬਿੱਲੂ, ਸਾਬਕਾ ਕੌਂਸਲਰ ਪ੍ਰਤਾਪ ਸੈਣੀ, ਡੀਕੇ ਸ਼ਰਮਾ, ਸ਼ਸ਼ੀ ਸੰਦਲ ਸਾਬਕਾ ਕੌਂਸਲਰ, ਦਰਸ਼ਨ ਸਿੰਘ ਢਿੱਲੋਂ, ਜਰਨੈਲ ਸਿੰਘ ਸੰਧੂ ਮਾਨਸਾ ਵਾਲੇ ਸਰਦਾਰ ਜੀ, ਹਰਦੇਵ ਸਿੰਘ, ਠੇਕੇਦਾਰ ਮਨਜੀਤ ਸਿੰਘ ਬਾਸੋਵਾਲ, ਅਨਿਲ ਕੁਮਾਰ ਨੀਲੂ, ਬਿ੍ਜਮੋਹਨ ਅਗਨੀਹੋਤਰੀ, ਤਿਲਕ ਰਾਜ ਬੱਗਾ, ਗੁਰੂ ਦੱਤ, ਚਮਨ ਲਾਲ ਵਿਰਦੀ, ਸੁਰਿੰਦਰ ਰੱਤੂ, ਜਸਪਾਲ ਸਿੰਘ ਰਣਸੀਂਹ, ਜਸਪਾਲ ਸਿੰਘ, ਏ. ਐਸ. ਆਈ. ਨਿਰਪਾਲ ਸਿੰਘ ਤੇ ਰਾਕੇਸ਼ ਵਰਮਾ, ਦੇਵਰਾਜ ਧਾਮੀ, ਡੀਪੀ ਚੰਦੇਲ, ਤਰਨਜੀਤ ਸਿੰਘ ਫੌਜੀ, ਪ੍ਰਸ਼ਾਂਤ ਦਿਵੇਦੀ, ਮਨਵੀਰ ਸਿੰਘ ਬਰਾਰੀ, ਭੂਸ਼ਣ ਗੋਜਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਦਰਸ਼ਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 8 ਕਿੱਲੋੋਂ ਅਫ਼ੀਮ ਤੇ 2 ਕਿੱਲੋ ਚਰਸ ਸਮੇਤ ਤਿੰਨ ਕਾਬੂ <br/> ਅਗਲੀ ਖ਼ਬਰ ਰੂਪਨਗਰ ਤੋਂ 12 ਹਜ਼ਾਰ ਬੋਰੀਆਂ ਡੀ. ਏ. ਪੀ. ਖਾਦ ਦੀਆਂ ਬਿਨਾਂ ਟੈਗਿੰਗ ਤੋਂ ਕਿਸਾਨਾਂ ਲਈ ਰਵਾਨਾ <br/>
Ad Position 24