29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਰੂਪਨਗਰ ਨਗਰ ਕੌਂਸਲ 'ਚ ਨਵੇਂ ਪ੍ਰਧਾਨ ਦੀ ਚੋਣ ਨੇ ਬੇਨਕਾਬ ਕੀਤੀ ਗੰਦੀ ਸਿਆਸਤ-ਲਾਲਪੁਰਾ

Ad Position 21
No active advertisement
ਅਜੀਤ ਡੈਸਕ 03-11-2025
ਰੂਪਨਗਰ, 2 ਨਵੰਬਰ (ਸਤਨਾਮ ਸਿੰਘ ਸੱਤੀ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੂਪਨਗਰ ਨਗਰ ਕੌਂਸਲ 'ਚ ਪ੍ਰਧਾਨ ਦੀ ਨਵੀਂ ਚੋਣ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ 'ਅੰਦਰਲੀ ਮਿਲੀਭੁਗਤ' ਹੁਣ ਜਨਤਾ ਦੇ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਕਾਂਗਰਸ ਦੀ 'ਬੀ ਟੀਮ' ਬਣ ਚੁੱਕੀ ਹੈ | ਜਨਤਾ ਨੂੰ ਝੂਠੇ ਝਗੜਿਆਂ ਦਾ ਨਾਟਕ ਵਿਖਾ ਕੇ ਅੰਦਰੋਂ ਸੱਤਾ ਦੀ ਸਾਂਝ ਪਾਈ ਜਾ ਰਹੀ ਹੈ | 'ਜਿਨ੍ਹਾਂ ਨੇ ਪਿਛਲੇ ਚਾਰ ਸਾਲਾਂ 'ਚ ਰੂਪਨਗਰ ਵਿਚ ਇਕ ਵੀ ਇੱਟ ਵਿਕਾਸ ਦੀ ਨਹੀਂ ਲਾਈ, ਉਹ ਹੁਣ ਚਾਰ ਮਹੀਨਿਆਂ 'ਚ ਕਿਹੜਾ ਵਿਕਾਸ ਕਰਨਗੇ, ਇਹ ਸਾਰਾ ਸਿਆਸੀ ਖੇਡ ਸਿਰਫ਼ ਕੁਰਸੀ ਬਚਾਉਣ ਦਾ ਉਪਰਾਲਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ਦੇ ਪਿਛਲੇ ਕਾਰਜਕਾਲ ਦੌਰਾਨ ਰੂਪਨਗਰ ਦੇ ਲੋਕ ਟੁੱਟੀਆਂ ਸੜਕਾਂ, ਬੰਦ ਲਾਈਟਾਂ ਤੇ ਖ਼ਰਾਬ ਸਫ਼ਾਈ ਪ੍ਰਣਾਲੀ ਨਾਲ ਜੂਝ ਰਹੇ ਹਨ, ਜਦ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕੇਵਲ ਆਪਣੀ ਸਿਆਸੀ ਸਹੂਲਤ ਲਈ ਸਮਾਂ ਬਰਬਾਦ ਕੀਤਾ ਹੈ | ਲਾਲਪੁਰਾ ਨੇ ਕਿਹਾ ਕਿ ਨਵੇਂ ਪ੍ਰਧਾਨ ਤੇ ਉਪ-ਪ੍ਰਧਾਨ ਦੀ ਚੋਣ ਤੋਂ ਬਾਅਦ ਵਿਧਾਇਕ ਤੋਂ 'ਆਸ਼ੀਰਵਾਦ ਲੈਣ' ਦਾ ਮੰੁਜਰ ਹੀ ਇਹ ਸਾਬਤ ਕਰਦਾ ਹੈ, ਕਿ ਇਹ ਪੂਰੀ ਕਹਾਣੀ ਪਹਿਲਾਂ ਤੋਂ ਲਿਖੀ ਹੋਈ ਸੀ | 'ਇਹ ਰੂਪਨਗਰ ਦੀ ਜਨਤਾ ਨਾਲ ਕੀਤਾ ਗਿਆ ਇਕ ਸਿਆਸੀ ਮਜ਼ਾਕ ਹੈ | ਅੰਤ 'ਚ ਲਾਲਪੁਰਾ ਨੇ ਕਿਹਾ ਕਿ ਭਾਜਪਾ ਹੀ ਇਕੋ ਪਾਰਟੀ ਹੈ ਜੋ ਪਾਰਦਰਸ਼ਤਾ, ਜਵਾਬਦੇਹੀ ਤੇ ਵਿਕਾਸ ਲਈ ਵਚਨਬੱਧ ਹੈ | ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਵੋਟ ਦੀ ਤਾਕਤ ਨਾਲ ਇਸ ਸਿਆਸੀ ਮਿਲੀਭੁਗਤ ਦਾ ਜਵਾਬ ਦੇਣ ਦਾ ਸਮਾਂ ਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਰੂਪਨਗਰ ਦੇ ਤਿੰਨ ਪੁਰਾਣੇ ਵਿਦਿਆਰਥੀਆਂ ਵਲੋਂ ਲਾਇਬਰੇਰੀ ਨੂੰ ਸੈਂਕੜੇ ਕਿਤਾਬਾਂ ਦਾ ਖ਼ਜ਼ਾਨਾ ਭੇਟ <br/... ਅਗਲੀ ਖ਼ਬਰ ਕੁਸ਼ਤੀ ਦੰਗਲ ਕਰਵਾਇਆ <br/>
Ad Position 24