29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਰਕਾਰੀ ਕਾਲਜ ਰੂਪਨਗਰ ਦੇ ਤਿੰਨ ਪੁਰਾਣੇ ਵਿਦਿਆਰਥੀਆਂ ਵਲੋਂ ਲਾਇਬਰੇਰੀ ਨੂੰ ਸੈਂਕੜੇ ਕਿਤਾਬਾਂ ਦਾ ਖ਼ਜ਼ਾਨਾ ਭੇਟ <br/>

Ad Position 21
No active advertisement
ਸਰਕਾਰੀ ਕਾਲਜ ਰੂਪਨਗਰ ਦੇ ਪਿ੍ੰਸੀਪਲ ਨੂੰ ਕਿਤਾਬਾਂ ਭੇਟ ਕਰਨ ਮੌਕੇ ਵਿਦਵਾਨ ਲੇਖਕ | (ਸੱਜੇ) ਅਜੀਤ ਨਾਲ ਗੱਲਬਾਤ ਕਰਨ ਮੌਕੇ ਡਾ. ਕੇਸਰ ਸਿੰਘ ਭੰਗੂ, ਡਾ. ਪਰਮਜੀਤ ਸਿੰਘ ਭੁੱਲਰ ਤੇ ਪਵਿੱਤਰ ਸਿੰਘ ਧਾਲੀਵਾਲ | <br/> 03-11-2025
ਰੂਪਨਗਰ, 2 ਨਵੰਬਰ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੂਪਨਗਰ ਦੀ ਲਾਇਬਰੇਰੀ ਨੂੰ ਅੱਜ ਤਿੰਨ ਪੁਰਾਣੇ ਵਿਦਿਆਰਥੀਆਂ ਵਲੋਂ ਸੈਂਕੜੇ ਕਿਤਾਬਾਂ ਦਾ ਕੀਮਤੀ ਖ਼ਜ਼ਾਨਾ ਭੇਟ ਕੀਤਾ | ਇਹ ਤਿੰਨੇ ਹੀ ਵਿਦਿਆਰਥੀ ਡਾ. ਕੇਸਰ ਸਿੰਘ ਭੰਗੂ, ਪਵਿੱਤਰ ਸਿੰਘ ਧਾਲੀਵਾਲ ਅਤੇ ਡਾ. ਪਰਮਜੀਤ ਸਿੰਘ ਭੁੱਲਰ ਹੁਣ ਵੱਖ-ਵੱਖ ਖੇਤਰਾਂ 'ਚ ਪ੍ਰਸਿੱਧ ਲੇਖਕਾਂ ਵਜੋਂ ਆਪਣੀ ਪਛਾਣ ਬਣਾ ਚੁੱਕੇ ਹਨ | ਡਾ. ਕੇਸਰ ਸਿੰਘ ਭੰਗੂ, ਜੋ ਰੂਪਨਗਰ ਜ਼ਿਲ੍ਹੇ ਦੇ ਪਿੰਡ ਸੈਫਲਪੁਰ ਦੇ ਵਸਨੀਕ ਹਨ, ਨੇ 1982 'ਚ ਇਸ ਕਾਲਜ ਤੋਂ ਬੀ. ਏ. ਪਾਸ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਰਥਸ਼ਾਸਤਰ ਵਿਸ਼ੇ 'ਚ ਐਮ. ਏ. ਤੇ ਪੀ. ਐੱਚ. ਡੀ. ਕੀਤੀ | ਉਹ ਉਥੇ ਲੰਬੇ ਸਮੇਂ ਤੱਕ ਪ੍ਰੋਫੈਸਰ ਤੇ ਡੀਨ ਆਫ਼ ਸੋਸ਼ਲ ਸਾਇੰਸ ਰਹੇ | ਡਾ. ਭੰਗੂ ਨੇ ਆਪਣੀਆਂ ਲਿਖੀਆਂ ਤਿੰਨ-ਚਾਰ ਕਿਤਾਬਾਂ ਸਮੇਤ ਆਪਣੀ ਨਿੱਜੀ ਲਾਇਬਰੇਰੀ ਦੀਆਂ ਲਗਪਗ 1000 ਕਿਤਾਬਾਂ ਕਾਲਜ ਨੂੰ ਭੇਟ ਕੀਤੀਆਂ | ਉਨ੍ਹਾਂ ਕਿਹਾ ਕਿ ਇਹ ਕਾਲਜ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਤੈਅ ਕਰਨ ਵਾਲਾ ਮੁਕੱਦਸ ਸਥਾਨ ਹੈ | ਪਵਿੱਤਰ ਸਿੰਘ ਧਾਲੀਵਾਲ, ਜੋ 1988 ਤੋਂ ਕੈਨੇਡਾ ਦੇ ਐਡਮਿੰਟਨ ਸ਼ਹਿਰ 'ਚ ਸੈਟਲ ਹਨ, ਨੇ ਵੀ ਆਪਣੀਆਂ ਤਿੰਨ ਕਿਤਾਬਾਂ ਕਵਿਤਾਵਾਂ ਤੇ ਗੀਤਕਾਰੀ ਨਾਲ ਸੰਬੰਧਿਤ ਕਾਲਜ ਲਾਇਬ੍ਰੇਰੀ ਨੂੰ ਭੇਟ ਕੀਤੀਆਂ | ਉਨ੍ਹਾਂ ਕਿਹਾ ਕਿ ਕੈਨੇਡਾ 'ਚ ਪੰਜਾਬੀ ਭਾਈਚਾਰਾ ਹਰ ਖੇਤਰ ਵਿਚ ਪ੍ਰਗਤੀਸ਼ੀਲ ਤੇ ਸਰਗਰਮ ਹੈ ਅਤੇ ਉਹ ਆਪਣੇ ਮੂਲ ਸਿੱਖਿਆ ਸਥਾਨ ਨੂੰ ਇਹ ਯੋਗਦਾਨ ਦੇ ਕੇ ਮਾਣ ਮਹਿਸੂਸ ਕਰਦੇ ਹਨ | ਉਨ੍ਹਾਂ ਇਸ ਕਾਲਜ 'ਚੋਂ 1981 'ਚ ਬੀ. ਏ. ਪਾਸ ਕੀਤੀ ਸੀ | ਇਸੇ ਤਰ੍ਹਾਂ ਡਾ. ਪਰਮਜੀਤ ਸਿੰਘ ਭੁੱਲਰ, ਜਿਨ੍ਹਾਂ ਨੇ 1983 'ਚ ਇਸ ਕਾਲਜ ਤੋਂ ਬੀ. ਏ. ਕੀਤੀ ਤੇ ਬਾਅਦ 'ਚ ਉੱਚ ਪੜ੍ਹਾਈ ਕੀਤੀ, ਨੇ ਵੀ ਆਪਣੀਆਂ ਲਿਖਤਾਂ ਅਤੇ ਨਿੱਜੀ ਲਾਇਬਰੇਰੀ ਦੀਆਂ ਕਿਤਾਬਾਂ ਦਾ ਸੈੱਟ ਕਾਲਜ ਨੂੰ ਭੇਟ ਕੀਤਾ | ਉਹ ਪਹਿਲਾਂ ਲੈਕਚਰਾਰ ਰਹੇ ਹਨ ਤੇ ਹੁਣ ਸਫਲ ਉਦਯੋਗਪਤੀ ਤੇ ਲੇਖਕ ਹਨ | ਤਿੰਨਾਂ ਵਿਦਵਾਨਾਂ ਨੇ ਕਿਹਾ ਕਿ ਉਨਾਂ ਲਈ ਇਹ ਮਾਣ ਦੀ ਗੱਲ ਹੈ, ਕਿ ਉਹ ਇਸ ਪ੍ਰਸਿੱਧ ਸੰਸਥਾ ਦੇ ਪੁਰਾਣੇ ਵਿਦਿਆਰਥੀ ਹਨ | ਉਨ੍ਹਾਂ ਇਕਨਾਮਿਕਸ ਵਿਭਾਗ ਦੇ ਵਿਦਿਆਰਥੀਆਂ ਨਾਲ ਭੇਟ ਕਰਦਿਆਂ ਆਪਣੀਆਂ ਜੀਵਨ ਯਾਤਰਾਵਾਂ ਤੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਤੋਂ ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ | ਇਸ ਮੌਕੇ ਪਿ੍ੰਸੀਪਲ ਜਤਿੰਦਰ ਸਿੰਘ ਗਿੱਲ ਨੇ ਤਿੰਨਾਂ ਵਿਦਵਾਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਇਹ ਯੋਗਦਾਨ ਕਾਲਜ ਦੀ ਲਾਇਬਰੇਰੀ ਲਈ ਪ੍ਰੇਰਣਾਦਾਇਕ ਤੇ ਅਮੋਲਕ ਧਰੋਹਰ ਹੈ | ਇਸ ਮੌਕੇ ਸਰਕਾਰੀ ਕਾਲਜ ਦੇ ਸੇਵਾ ਮੁਕਤ ਪਿ੍ੰਸੀਪਲ ਡਾ. ਸੰਤ ਸੁਰਿੰਦਰ ਪਾਲ ਸਿੰਘ ਵੀ ਮੌਜੂਦ ਸਨ | ਕਾਲਜ ਦੇ ਹੋਰ ਅਧਿਆਪਕ ਵੀ ਇਸ ਸਮਾਰੋਹ 'ਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਉੱਪਰਲਾ ਅਸਮਾਨ ਪੁਰ ਵਿਖੇ ਪ੍ਰਭਾਤ ਫੇਰੀ ਕੱਢੀ <br/> ਅਗਲੀ ਖ਼ਬਰ ਰੂਪਨਗਰ ਨਗਰ ਕੌਂਸਲ 'ਚ ਨਵੇਂ ਪ੍ਰਧਾਨ ਦੀ ਚੋਣ ਨੇ ਬੇਨਕਾਬ ਕੀਤੀ ਗੰਦੀ ਸਿਆਸਤ-ਲਾਲਪੁਰਾ
Ad Position 24