ਨੂਰਪੁਰ ਬੇਦੀ, 3 ਨਵੰਬਰ (ਹਰਦੀਪ ਸਿੰਘ ਢੀਂਡਸਾ)-ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮਹੀਨਾਵਰ ਮੀਟਿੰਗ ਪ੍ਰਧਾਨ ਰਾਮ ਜੀ ਦਾਸ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਜਨਰਲ ਸਕੱਤਰ ਰਜਨੀਸ਼ ਸ਼ਰਮਾ ਵਲੋਂ ਪੈਨਸ਼ਨਰਾਂ ਵਲੋ ਰਾਜ ਪੱਧਰੀ ਧਰਨਾ ਪ੍ਰਦਰਸ਼ਨ ਬਾਰੇ ਵਿਚਾਰ ਸਾਂਝੇ ਕੀਤੇ ਗਏ ਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਮੋਹਣ ਸਿੰਘ ਨੋਧੇ ਮਾਜਰਾ ਸੁਖਵਿੰਦਰ ਸਿੰਘ ਤੇ ਹੋਰਨਾਂ ਬੁਲਾਰਿਆਂ ਵਲੋਂ ਮੌਜੂਦਾ ਸਰਕਾਰ ਨੂੰ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਜੋਰਦਾਰ ਅਪੀਲ ਕੀਤੀ ਗਈ | ਸੁਖਵਿੰਦਰ ਸਿੰਘ ਵਲੋਂ ਪੈਨਸ਼ਨਰ ਹੋਮ ਦੇ ਨਿਰਮਾਣ ਲਈ ਵਿਧਾਇਕ ਦਿਨੇਸ਼ ਚੱਢਾ ਵਲੋਂ ਦਿੱਤੇ ਗਏ ਆਸ਼ਵਾਸਨ ਦੀ ਘੋਸ਼ਣਾ ਕੀਤੀ ਗਈ | ਇਸ ਮੌਕੇ ਅਜੈਬ ਸਿੰਘ ਬਸੀ ਵਲੋਂ ਯਥਾਰਥਵਾਦੀ ਲੋਕ ਮੁੱਦਿਆਂ ਦੀ ਚਰਚਾ ਕਰਦੇ ਹੋਏ ਮਨੋਰੰਜਨ ਕੀਤਾ | ਇਸ ਤੋਂ ਇਲਾਵਾ ਗੁਰਨਾਮ ਸਿੰਘ ਭੱਟੋਂ ਤੇ ਬਾਬੂ ਭਜਨ ਨਾਲ ਵਲੋਂ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਡਾ. ਅਭਿਨਾਸ਼ ਸ਼ਰਮਾ ਤੇ ਬਜ਼ੁਰਗ ਸਾਥੀ ਸੰਤੋਖ ਸਿੰਘ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਪਰੋੜਤਾ ਕਰਦੇ ਹੋਏ ਮੌਜੂਦਾ ਸਰਕਾਰ ਨੂੰ ਮੰਗਾਂ ਮੰਨਣ ਲਈ ਅਤੇ ਅਮਲੀ ਜਾਮਾ ਪਹਿਨਾਉਣ ਲਈ ਪੁਰਜੋਰ ਅਪੀਲ ਕੀਤੀ ਗਈ | ਸਾਥੀ ਮੋਹਨ ਸਿੰਘ ਭੈਣੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕਰਦੇ ਹੋਏ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਪ੍ਰੇਰਿਤ ਕੀਤਾ | ਅਖੀਰ 'ਚ ਇਕਾਈ ਦੇ ਪ੍ਰਧਾਨ ਰਾਮ ਜੀ ਦਾਸ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਤੇ ਭਵਿੱਖ 'ਚ ਹਰੇਕ ਮੀਟਿੰਗ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਸ਼ੇਸ਼ ਰੂਪ 'ਚ ਮੋਹਨ ਸਿੰਘ ਨੋਧੇ ਮਾਜਰਾ, ਗੁਰਮੀਤ ਸਿੰਘ, ਦਲਜੀਤ ਸਿੰਘ, ਗੁਰਦਿਆਲ ਸਿੰਘ, ਬਲਦੇਵ ਸਿੰਘ ਸਮੀਰੋਵਾਲ, ਬਲੀ ਸਿੰਘ, ਕੁਲਦੀਪ ਚੱਢਾ, ਗੁਰਮੇਲ ਸਿੰਘ, ਗੁਰਨੈਬ ਸਿੰਘ ਗਿੱਲ, ਛੋਟੂਰਾਮ, ਰਾਜ ਕੁਮਾਰ, ਤ੍ਰਲੋਕ ਚੰਦ, ਭਜਨ ਸਿੰਘ, ਗੋਪਾਲ ਚੰਦ ਸੈਣੀ, ਗੁਰਚਰਨ ਸਿੰਘ ਖਟਾਣਾ, ਧਨੀ ਰਾਮ, ਰਾਮ ਸ਼ਾਹ, ਮੋਹਣ ਸਿੰਘ ਭੈਣੀ, ਗੁਰਨਾਮ ਸਿੰਘ, ਅਤੇ ਹੋਰ ਵੀ ਮੈਂਬਰਾਨ ਹਾਜ਼ਰ ਸਨ | ਇਸ ਮੌਕੇ ਖਜਾਨਚੀ ਤਰਲੋਕ ਚੰਦ ਵਲੋਂ ਸਮੂਹ ਸਾਥੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ |