08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਿਹਤ ਵਿਭਾਗ ਵਲੋਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 22-11-2025
ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਕਰਨੈਲ ਸਿੰਘ)-ਪੰਜਾਬ ਸਰਕਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਨਿਗ੍ਹਾ ਦਾ ਲੰਗਰ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਚੰਡੇਸਰ ਵਿਖੇ ਸਥਾਪਤ ਚੱਕ ਨਾਨਕੀ ਟੈਂਟ ਸਿਟੀ ਅਤੇ ਚਰਨ ਗੰਗਾ ਟਰਾਲੀ ਸਿਟੀ ਵਿਖੇ ਲਗਾਇਆ ਗਿਆ ਹੈ | ਇਹ ਲੰਗਰ 29 ਨਵੰਬਰ ਤੱਕ ਲਗਾਤਾਰ ਚੱਲਣਗੇ, ਜਿਥੇ ਸੰਗਤ ਲਈ ਮੁਫ਼ਤ ਨੇਤਰ ਜਾਂਚ ਸਹੂਲਤ ਉਪਲਬਧ ਹੈ | ਨਿਗ੍ਹਾ ਦੇ ਲੰਗਰ 'ਚ ਅੱਖਾਂ ਦੀ ਦਿ੍ਸ਼ਟੀ ਜਾਂਚ, ਰਿਫਰੈਕਸ਼ਨ ਟੈੱਸਟ, ਆਮ ਨੇਤਰ ਬਿਮਾਰੀਆਂ ਦੀ ਪਛਾਣ ਤੇ ਜ਼ਰੂਰਤ ਪੈਣ 'ਤੇ ਅੱਗੇ ਦੇ ਇਲਾਜ ਲਈ ਸਲਾਹ ਦਿੱਤੀ ਜਾ ਰਹੀ ਹੈ | ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਨਜ਼ਦੀਕ ਦੀ ਨਜ਼ਰ ਦੀ ਕਮੀ ਪਾਈ ਜਾ ਰਹੀ ਹੈ, ਉਨ੍ਹਾਂ ਨੂੰ ਮੁਫ਼ਤ ਪੜ੍ਹਨ ਵਾਲੀਆਂ ਐਨਕਾਂ ਵੀ ਵੰਡੀਆਂ ਜਾਣਗੀਆਂ, ਤਾਂ ਜੋ ਉਹ ਤੁਰੰਤ ਲਾਭ ਪ੍ਰਾਪਤ ਕਰ ਸਕਣ | ਸਿਹਤ ਵਿਭਾਗ ਵਲੋਂ ਅੱਖਾਂ ਦੀ ਦੇਖਭਾਲ, ਸਹੀ ਖ਼ੁਰਾਕ ਤੇ ਬਿਮਾਰੀਆਂ ਤੋਂ ਬਚਾਅ ਬਾਰੇ ਜਾਗਰੂਕਤਾ ਵੀ ਦਿੱਤੀ ਜਾ ਰਹੀ ਹੈ | ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਗ੍ਹਾ ਦਾ ਲੰਗਰ ਮਨੁੱਖਤਾ ਦੀ ਸੇਵਾ ਦਾ ਸੱਚਾ ਉਦਾਹਰਨ ਹੈ | ਉਨ੍ਹਾਂ ਕਿਹਾ ਕਿ ਸਾਰੇ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਅੱਖਾਂ ਦੀ ਜਾਂਚ ਕੈਂਪਾਂ ਦਾ ਲਾਭ ਜ਼ਰੂਰ ਲੈਣ | ਅੱਖਾਂ ਦੀ ਸਮੇਂ-ਸਿਰ ਜਾਂਚ ਤੇ ਸਹੀ ਇਲਾਜ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਸਿਹਤ ਵਿਭਾਗ ਵਲੋਂ ਵੰਡੇ ਜਾ ਰਹੇ ਮੁਫ਼ਤ ਨਜ਼ਰ ਚਸ਼ਮੇ ਵੀ ਲੋਕਾਂ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ 80 ਤੇ ਹਰਿਆਣਾ 'ਚ 30 ਫ਼ੀਸਦੀ ਨਮੂਨੇ ਫ਼ੇਲ੍ਹ <br/> ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਮਨਾਉਂਦਿਆਂ ਸੰਗਤਾਂ ਨੇ ਸਜਾਈ ਪ੍ਰਭਾਤ ਫੇਰੀ
Ad Position 24