ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਆਰ.ਟੀ.ਆਈ. ਰਾਹੀਂ ਸਾਹਮਣੇ ਆਇਆ ਅੰਕੜਾ ਬਹੁਤ ਚਿੰਤਾਜਨਕ ਹੈ | ਪੰਜਾਬ ਵਿਚ ਵੱਖ-ਵੱਖ ਜ਼ਿਲਿ੍ਹਆਂ ਤੋਂ ਇਕੱਠੇ ਕੀਤੇ ਗਏ ਕੁੱਲ ਭੋਜਨ ਨਮੂਨਿਆਂ 'ਚੋਂ 80 ਫ਼ੀਸਦੀ ਨਮੂਨੇ ਅਸੁਰੱਖਿਅਤ ਜਾਂ ਘਟੀਆ ਪਾਏ ਗਏ | ਹਰਿਆਣਾ 'ਚ ਅਪ੍ਰੈਲ 2021 ਤੋਂ ਮਾਰਚ 2025 ਦੇ ਵਿਚਕਾਰ ਇਕੱਠੇ ਕੀਤੇ ਗਏ 30 ਫ਼ੀਸਦੀ ਨਮੂਨਿਆਂ ਨੇ ਮਿਆਰਾਂ ਨੂੰ ਪੂਰਾ ਨਹੀਂ ਕੀਤਾ | ਹਰਿਆਣਾ ਦੇ ਕੁਝ ਜ਼ਿਲਿ੍ਹਆਂ ਵਿਚ ਸਥਿਤੀ ਹੋਰ ਵੀ ਬਦਤਰ ਹੈ | ਜਿਵੇਂ ਕਿ ਅੰਬਾਲਾ ਤੋਂ ਛੋਟੇ ਨਿਰਮਾਤਾਵਾਂ ਦੇ 19 'ਚੋਂ 19 ਨਮੂਨੇ ਅਸੁਰੱਖਿਅਤ, ਕੈਥਲ ਤੋਂ 14 ਨਮੂਨੇ ਫ਼ੇਲ੍ਹ ਹੋਏ, ਸਿਰਸਾ ਤੋਂ 13 ਨਮੂਨੇ ਫ਼ੇਲ੍ਹ ਹੋਏ, ਰੋਹਤਕ ਤੋਂ 13 ਨਮੂਨੇ ਫ਼ੇਲ੍ਹ ਹੋਏ | ਜਦਕਿ ਪੰਜਾਬ ਦੇ 23 ਜ਼ਿਲਿ੍ਹਆਂ ਵਿਚੋਂ ਸਿਰਫ਼ ਅੱਠ ਨੇ ਛੋਟੇ ਵਿਕਰੇਤਾਵਾਂ ਤੋਂ ਲਏ ਗਏ ਨਮੂਨਿਆਂ ਦਾ ਡੇਟਾ ਪ੍ਰਦਾਨ ਕੀਤਾ, ਜਦੋਂ ਕਿ 15 ਜ਼ਿਲਿ੍ਹਆਂ ਨੇ ਜਾਂ ਤਾਂ ਜਵਾਬ ਨਹੀਂ ਦਿੱਤਾ ਜਾਂ ਕਿਹਾ ਕਿ ਉਨ੍ਹਾਂ ਨੇ ਵੱਖਰੇ ਰਿਕਾਰਡ ਨਹੀਂ ਰੱਖੇ |