07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਾਕਿ ਨੂੰ ਵੱਡਾ ਝਟਕਾ: ਬਲੋਚਿਸਤਾਨ ਦੀਆਂ ਸੋਨੇ ਤੇ ਤਾਂਬੇ ਦੀਆਂ ਖਾਨਾਂ ਤੋਂ ਪਿੱਛੇ ਹਟ ਰਿਹਾ ਚੀਨ

ਅੰਮ੍ਰਿਤਸਰ, 7 ਅਗਸਤ (ਸੁਰਿੰਦਰ ਕੋਛੜ)-ਅਮਰੀਕਾ ਅਤੇ ਚੀਨ ਸਮੇਤ ਹੋਰਨਾਂ ਦੇਸ਼ਾਂ ਨੂੰ ਬਲੋਚਿਸਤਾਨ ਦੇ ਸੋਨੇ ਅਤੇ ਦੁਰਲੱਭ ਖਣਿਜਾਂ ਦਾ ਲਾਲਚ ਦਿੰਦੇ ਆ ਰਹੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਇਕ ਵੱਡਾ ਝਟਕਾ ਲੱਗਾ ਹੈ। ਪਾਕਿ ਦੇ ਸਾਬਕਾ ਸੰਘੀ ਵਿੱਤ ਮੰਤਰੀ ਡਾ.

Ad Position 21
No active advertisement
ਅਜੀਤ ਡੈਸਕ 08-08-2026
ਅੰਮ੍ਰਿਤਸਰ, 7 ਅਗਸਤ (ਸੁਰਿੰਦਰ ਕੋਛੜ)-ਅਮਰੀਕਾ ਅਤੇ ਚੀਨ ਸਮੇਤ ਹੋਰਨਾਂ ਦੇਸ਼ਾਂ ਨੂੰ ਬਲੋਚਿਸਤਾਨ ਦੇ ਸੋਨੇ ਅਤੇ ਦੁਰਲੱਭ ਖਣਿਜਾਂ ਦਾ ਲਾਲਚ ਦਿੰਦੇ ਆ ਰਹੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਇਕ ਵੱਡਾ ਝਟਕਾ ਲੱਗਾ ਹੈ। ਪਾਕਿ ਦੇ ਸਾਬਕਾ ਸੰਘੀ ਵਿੱਤ ਮੰਤਰੀ ਡਾ. ਹਾਫ਼ਿਜ਼ ਪਾਸ਼ਾ ਨੇ ਖ਼ੁਲਾਸਾ ਕੀਤਾ ਹੈ ਕਿ ਚੀਨ ਅੱਤਵਾਦ ਅਤੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਬਲੋਚਿਸਤਾਨ ਦੀ ਸੈਂਦਕ ਤਾਂਬੇ ਤੇ ਸੋਨੇ ਦੀ ਖਾਨ ਤੋਂ ਪਿੱਛੇ ਹਟ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਲੋਚਿਸਤਾਨ ‘ਚ ਸੈਂਦਕ ਖਾਨ ਵਿਚ 27.8 ਕਰੋੜ ਟਨ ਤਾਂਬਾ ਅਤੇ ਸੋਨੇ ਦੇ ਭੰਡਾਰ ਹਨ। ਪਾਸ਼ਾ ਨੇ ਇਕ ਇੰਟਰਵਿਊ ‘ਚ ਇਹ ਵੀ ਖ਼ੁਲਾਸਾ ਕੀਤਾ ਕਿ ਪਾਕਿ ‘ਚ ਨਵੇਂ ਨਿਵੇਸ਼ ਆਉਣ ਦੀ ਬਜਾਏ ਵੱਡੇ ਵਿਦੇਸ਼ੀ ਨਿਵੇਸ਼ਕ ਭੱਜ ਰਹੇ ਹਨ। ਪਾਸ਼ਾ ਦਾ ਇਹ ਬਿਆਨ ਬਲੋਚਿਸਤਾਨ ‘ਚ ਪਾਕਿਸਤਾਨੀ ਫ਼ੌਜ ‘ਤੇ ਵਿਦਰੋਹੀ ਹਥਿਆਰਬੰਦ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਦੇ ਗੰਭੀਰ ਹਮਲਿਆਂ ਦੇ ਸਮੇਂ ਆਇਆ ਹੈ। 07ਏਐਸਆਰ17 ਸਾਬਕਾ ਸੰਘੀ ਵਿੱਤ ਮੰਤਰੀ ਡਾ: ਹਾਫ਼ਿਜ਼ ਪਾਸ਼ਾ। 07ਏਐਸਆਰ18 ਬਲੋਚਿਸਤਾਨ ਦੀ ਸੈਂਦਕ ਖਾਨ ਦਾ ਬਾਹਰੀ ਦ੍ਰਿਸ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ
Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ-ਦਾਖਾ ਨਗਰ ਕੌਂਸਲ ਅਧੀਨ ਮੁਹੱਲਿਆਂ ਦੇ ਰਸਤੇ ਸੀਵਰੇਜ ਦੇ ਪਾਣੀ ’ਚ ਡੁੱਬੇ, ਡੇਂਗੂ ਫੈਲਣ ਦਾ ਖਦਸ਼ਾ ਅਗਲੀ ਖ਼ਬਰ ਕਰਮਚਾਰੀਆਂ ਦੇ ਇਕੱਠ ਨੇ ਸਰਕਾਰ ਨੂੰ ਦਿੱਤਾ ਸਪੱਸ਼ਟ ਸੰਦੇਸ਼-ਮਜੀਠੀਆ
Ad Position 24