03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਲਵਲੀ ਯੂਨੀਵਰਸਿਟੀ ਮਾਮਲਾ ਪੁਲਿਸ ਵਲੋਂ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ

ਫਗਵਾੜਾ, 3 ਅਕਤੂਬਰ (ਹਰਜੋਤ ਸਿੰਘ ਚਾਨਾ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਹੋਈ ਹਿੰਸਾ, ਭੰਨਤੋੜ ਅਤੇ ਪੁਲਿਸ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਪੁਲਿਸ ਵਲੋਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ| ਸੂਤਰਾਂ ਅਨੁਸਾਰ ਇਨ੍ਹਾਂ ਵਿਚੋਂ ਇੱਕ ਨੌਜਵਾਨ ਨੂੰ ਬਿਹਾਰ ਤੇ ਦੂਸਰੇ ਨੂੰ ਮਹਾਰਾਸ਼ਟਰ ਤੋਂ ਕਾਬੂ ਕੀਤਾ ਗਿਆ ਹੈ| ਸੂਤਰਾਂ ਮੁਤਾਬਿਕ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਭਵਿੱਸ਼ਿਆ ਕਰਨ ਉਰਫ਼ ਪ੍ਰੇਮ ਪੁੱਤਰ ਅਸ਼ੋਕ ਕਰਨ ਵਾਸੀ ਕਲਿਆਣ ਈਸਟ ਮਹਾਤਮਾ ਗਾਂਧੀ ਨਗਰ ਮਹਾਰਾਸ਼ਟਰ ਤੇ ਕਿ੍ਸ਼ਨ ਕੁਮਾਰ ਪੁੱਤਰ ਰਾਜੇਸ਼ ਕਰਨ ਵਾਸੀ ਮਾਰੁਕੀਆ ਮਹਾਰਾਸ਼ਟਰ ਵਜੋ ਹੋਈ ਹੈ| ਦੋਵੇਂ ਨੌਜਵਾਨ ਥਾਣਾ ਸਦਰ ਫਗਵਾੜਾ ’ਚ ਦਰਜ ਐੱਫ. ਆਈ.

Ad Position 21
No active advertisement
ਅਜੀਤ ਡੈਸਕ 04-10-2026
ਫਗਵਾੜਾ, 3 ਅਕਤੂਬਰ (ਹਰਜੋਤ ਸਿੰਘ ਚਾਨਾ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਹੋਈ ਹਿੰਸਾ, ਭੰਨਤੋੜ ਅਤੇ ਪੁਲਿਸ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਪੁਲਿਸ ਵਲੋਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ| ਸੂਤਰਾਂ ਅਨੁਸਾਰ ਇਨ੍ਹਾਂ ਵਿਚੋਂ ਇੱਕ ਨੌਜਵਾਨ ਨੂੰ ਬਿਹਾਰ ਤੇ ਦੂਸਰੇ ਨੂੰ ਮਹਾਰਾਸ਼ਟਰ ਤੋਂ ਕਾਬੂ ਕੀਤਾ ਗਿਆ ਹੈ| ਸੂਤਰਾਂ ਮੁਤਾਬਿਕ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਭਵਿੱਸ਼ਿਆ ਕਰਨ ਉਰਫ਼ ਪ੍ਰੇਮ ਪੁੱਤਰ ਅਸ਼ੋਕ ਕਰਨ ਵਾਸੀ ਕਲਿਆਣ ਈਸਟ ਮਹਾਤਮਾ ਗਾਂਧੀ ਨਗਰ ਮਹਾਰਾਸ਼ਟਰ ਤੇ ਕਿ੍ਸ਼ਨ ਕੁਮਾਰ ਪੁੱਤਰ ਰਾਜੇਸ਼ ਕਰਨ ਵਾਸੀ ਮਾਰੁਕੀਆ ਮਹਾਰਾਸ਼ਟਰ ਵਜੋ ਹੋਈ ਹੈ| ਦੋਵੇਂ ਨੌਜਵਾਨ ਥਾਣਾ ਸਦਰ ਫਗਵਾੜਾ ’ਚ ਦਰਜ ਐੱਫ.ਆਈ.ਆਰ. ਵਿਚ ਨਾਮਜ਼ਦ ਦੱਸੇ ਜਾ ਰਹੇ ਹਨ| ਪੁਲਿਸ ਸੂਤਰਾਂ ਅਨੁਸਾਰ ਦੋਵਾਂ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਫਗਵਾੜਾ ਲੈ ਕੇ ਆਈ ਹੈ| ਹਾਲਾਂਕਿ, ਪੁਲਿਸ ਅਧਿਕਾਰੀਆਂ ਵਲੋਂ ਅਜੇ ਤੱਕ ਇਨ੍ਹਾਂ ਗਿ੍ਫ਼ਤਾਰੀਆਂ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ| ਅਧਿਕਾਰਤ ਪੁਸ਼ਟੀ ਹੋਣ ਤੋਂ ਬਾਅਦ ਹੀ ਮਾਮਲੇ ਸਬੰਧੀ ਹੋਰ ਵੇਰਵੇ ਸਾਹਮਣੇ ਆ ਸਕਦੇ ਹਨ|
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਪਾਰਟੀ ਤੋਂ ਬਰਖਾਸਤ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਵਲੋਂ ਕਰਵਾਇਆ ਵਿਦਿਆਰਥੀਆਂ ਦਾ ਰਾਸ਼ਟਰੀ ਸਮੂਹ ਗਾਨ ਮੁਕਾਬਲਾ
Ad Position 24