ਮੋਰਿੰਡਾ, 22 ਨਵੰਬਰ (ਤਰਲੋਚਨ ਸਿੰਘ ਕੰਗ)-ਸ੍ਰੀ ਵਿਸ਼ਵਕਰਮਾ ਸਭਾ ਮੋਰਿੰਡਾ ਵਲੋਂ ਸ੍ਰੀ ਵਿਸ਼ਵਕਰਮਾ ਭਵਨ ਮੋਰਿੰਡਾ ਵਿਖੇ ਦੂਜ ਦਾ ਦਿਹਾੜਾ ਮਨਾਇਆ | ਇਸ ਸੰਬੰਧੀ ਸਭਾ ਦੇ ਉਪ ਪ੍ਰਧਾਨ ਹਰਜੀਤ ਸਿੰਘ ਸੱਲ੍ਹ ਨੇ ਦੱਸਿਆ ਕਿ ਸਭਾ ਦੇ ਪ੍ਰਧਾਨ ਪਵਨ ਕੁਮਾਰ ਧੀਮਾਨ ਦੀ ਅਗਵਾਈ 'ਚ ਮਨਾਏ ਦੂਜ ਦੇ ਦਿਹਾੜੇ ਮੌਕੇ ਪੰਡਿਤ ਸੁਖਦੇਵ ਤਿਵਾੜੀ ਵਲੋਂ ਬਾਬਾ ਵਿਸ਼ਵਕਰਮਾ ਜੀ ਦੀ ਆਰਤੀ ਉਪਰੰਤ ਪੂਜਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਦੂਜ ਦੇ ਦਿਹਾੜੇ ਮੌਕੇ ਚਾਹ-ਪਕੌੜਿਆਂ ਦਾ ਲੰਗਰ ਲਗਾਇਆ, ਜਿਸ ਦੀ ਸੇਵਾ ਗੁਰਮੀਤ ਸਿੰਘ ਤੇ ਅਵਤਾਰ ਸਿੰਘ ਏ. ਐੱਸ. ਪ੍ਰਧਾਨ ਬਾਬਾ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਵਲੋਂ ਕੀਤੀ ਗਈ | ਇਸ ਮੌਕੇ ਦਰਸ਼ਨ ਸਿੰਘ ਰੀਹਲ ਸਰਪ੍ਰਸਤ, ਗੁਰਿੰਦਰ ਸਿੰਘ ਗੋਗੀ ਰੀਹਲ ਸਰਪ੍ਰਸਤ, ਪਾਲ ਸਿੰਘ, ਗੁਰਨਾਮ ਸਿੰਘ, ਅਮਰੀਕ ਸਿੰਘ ਰੀਹਲ, ਡਾ. ਨਿਰਮਲ ਧੀਮਾਨ, ਹਰਮੀਤ ਸਿੰਘ ਸੱਲ੍ਹ, ਵਾਈਸ ਪ੍ਰਧਾਨ ਬਿਕਰਮ ਬਹਾਦਰ ਧੀਮਾਨ, ਅਮਰੀਕ ਸਿੰਘ ਡੱਫੂ ਜਨਰਲ ਸਕੱਤਰ, ਗੁਰਦੀਪ ਸਿੰਘ ਸਹਾਇਕ ਸੈਕਟਰੀ, ਗੁਰਿੰਦਰ ਸਿੰਘ ਸੋਨੀ ਮੋਟਰ ਖਜ਼ਾਨਚੀ, ਸੁਖਵਿੰਦਰ ਸਿੰਘ ਧੰਨਾ ਸਹਿ ਖਜਾਨਚੀ, ਸੰਗਤ ਸਿੰਘ ਭਾਮੀਆਂ, ਗੁਰਜੀਤ ਸਿੰਘ, ਜਸਵਿੰਦਰ ਸਿੰਘ ਟੋਨੀ, ਅਵਤਾਰ ਸਿੰਘ ਬਬਲੂ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਰਘਵੀਰ ਸਿੰਘ, ਕੁਲਬੀਰ ਸਿੰਘ, ਜਸਵਿੰਦਰ ਸਿੰਘ, ਗੁਰਬਚਨ ਸਿੰਘ, ਦਵਿੰਦਰ ਸਿੰਘ, ਗੋਪਾਲ ਚੰਦ, ਹਰਜਿੰਦਰ ਸਿੰਘ ਰੂਪਰਾਏ ਤੇ ਸਤਵਿੰਦਰ ਸਿੰਘ ਆਦਿ ਮੌਜੂਦ ਸਨ |