12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨੂਰਪੁਰ ਬੇਦੀ ਤੋਂ ਸਵੇਰ ਦੇ ਬੱਸਾਂ ਦੇ ਰੂਟ ਬੰਦ ਹੋਣ ਕਾਰਨ ਵਿਦਿਆਰਥੀ ਤੇ ਲੋਕ ਪ੍ਰੇਸ਼ਾਨ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਨੂਰਪੁਰ ਬੇਦੀ, 22 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਬੱਸ ਅੱਡੇ 'ਤੇ ਲਗਪਗ ਇਕ ਹਫ਼ਤੇ ਤੋਂ ਸਵੇਰ ਦੀਆਂ ਦੋ ਮਹੱਤਵਪੂਰਨ ਸਰਕਾਰੀ ਬੱਸਾਂ ਪੰਜਾਬ ਰੋਡਵੇਜ਼ ਦੀ 7:15 ਤੇ ਸੀ. ਟੀ. ਯੂ. ਦੀ 7:02 ਨਾ ਆਉਣ ਨਾਲ ਇਲਾਕੇ ਦੇ ਸੈਂਕੜੇ ਵਿਦਿਆਰਥੀਆਂ ਤੇ ਡਿਊਟੀ ਕਰਨ ਵਾਲੇ ਲੋਕਾਂ ਦੀ ਦਿਨ ਚਰਿਆ ਡਗਮਗਾ ਗਈ ਹੈ | ਸਰਕਾਰੀ ਪਾਸ ਹੋਲਡਰ ਵਿਦਿਆਰਥੀ ਬੱਸਾਂ ਦੀ ਗ਼ੈਰ-ਹਾਜ਼ਰੀ ਕਾਰਨ ਹਰ ਰੋਜ਼ ਲੋਕ ਲੰਮਾ ਸਮਾਂ ਉਡੀਕ ਕਰਦੇ ਹਨ | ਫਿਰ ਮਜਬੂਰੀ 'ਚ ਕਿਰਾਏ 'ਤੇ ਪ੍ਰਾਈਵੇਟ ਸਹੂਲਤ ਲੈਣੀ ਪੈਂਦੀ ਹੈ | ਵਿਦਿਆਰਥੀਆਂ ਲਈ ਇਹ ਮੁੱਦਾ ਸਿੱਧਾ ਉਨ੍ਹਾਂ ਦੀ ਹਾਜ਼ਰੀ, ਕਲਾਸਾਂ ਤੇ ਪ੍ਰੀਖਿਆ ਤਿਆਰੀ 'ਤੇ ਅਸਰ ਪਾ ਰਿਹਾ ਹੈ | ਕਈ ਵਿਦਿਆਰਥੀ ਸ਼ਿਕਾਇਤ ਕਰ ਰਹੇ ਹਨ, ਕਿ ਪਾਸ ਚੱਲਦੇ ਨਹੀਂ, ਕਿਰਾਏ ਦੀ ਮਾਰ ਨਾਲ ਮਾਪਿਆਂ 'ਤੇ ਵਾਧੂ ਬੋਝ ਪੈ ਰਿਹਾ ਹੈ | ਦੂਜੇ ਪਾਸੇ ਸਰਕਾਰੀ ਤੇ ਨਿੱਜੀ ਦਫ਼ਤਰਾਂ 'ਚ ਡਿਊਟੀ ਕਰਨ ਵਾਲੇ ਮੁਲਾਜ਼ਮ ਰੋਜ਼ਾਨਾ ਲੇਟ ਹੋਣ ਦੇ ਡਰ ਨਾਲ ਪ੍ਰੇਸ਼ਾਨ ਹਨ | ਅੱਜ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਬੱਸ ਅੱਡਾ ਨੂਰਪੁਰ ਬੇਦੀ ਪਹੁੰਚੇ ਅਤੇ ਵਿਦਿਆਰਥੀਆਂ ਦੇ ਹੱਕ 'ਚ ਆਵਾਜ਼ ਚੁੱਕੀ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਸ ਇਲਾਕੇ ਵਿਚ ਬੱਸਾਂ ਦੇ ਬੰਦ ਹੋਣ ਦਾ ਮਾਮਲਾ ਨਹੀਂ, ਬਲਕਿ ਪੂਰੇ ਪੰਜਾਬ ਦੇ ਸਰਕਾਰੀ ਬੱਸ ਸਿਸਟਮ ਦੀ ਬੇਹਾਲ ਤਸਵੀਰ ਨਜ਼ਰ ਆ ਰਹੀ ਹੈ | ਰਾਣਾ ਨੇ ਦੱਸਿਆ ਕਿ ਜਿਹੜੀਆਂ ਬੱਸਾਂ ਉਮਰ ਦਰਾਜ਼ ਹੋ ਗਈਆਂ ਹਨ, ਉਨ੍ਹਾਂ ਦੀ ਬਦਲੀ ਲਈ ਨਵੀਆਂ ਬੱਸਾਂ ਨਹੀਂ ਜੋੜੀਆਂ ਗਈਆਂ, ਜਿਸ ਨਾਲ ਰੂਟ ਇਕ-ਇਕ ਕਰਕੇ ਮੁੱਕਦੇ ਜਾ ਰਹੇ ਹਨ | ਰਾਣਾ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੇ ਮੁੱਖ ਸਕੱਤਰ ਪੰਜਾਬ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੋਂ ਬੱਸਾਂ ਦੇ ਰੂਟ ਮੁੜ ਬਹਾਲ ਨਾ ਕੀਤੇ ਤਾਂ ਵਿਦਿਆਰਥੀਆਂ ਦੇ ਹੱਕ 'ਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਮੋਰਿੰਡਾ ਪਹੁੰਚਣ 'ਤੇ ਸਵਾਗਤ ਅਗਲੀ ਖ਼ਬਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵਿਦਿਆਰਥੀਆਂ ਦਾ ਸਨਮਾਨ
Ad Position 24