ਮੋਰਿੰਡਾ, 22 ਨਵੰਬਰ (ਤਰਲੋਚਨ ਸਿੰਘ ਕੰਗ)-ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਨਗਰ ਕੀਰਤਨ ਦਾ ਮੋਰਿੰਡਾ ਤੇ ਆਸ-ਪਾਸ ਦੀਆਂ ਸੰਗਤਾਂ ਨੇ ਸ਼ਰਧਾ ਨਾਲ ਸਵਾਗਤ ਕੀਤਾ | ਇਹ ਨਗਰ ਕੀਰਤਨ ਮਿਤੀ 21 ਨਵੰਬਰ ਨੂੰ ਫਰੀਦਕੋਟ ਤੋਂ ਆਰੰਭ ਹੋਇਆ ਸੀ ਅਤੇ ਅੱਜ ਜਦੋਂ ਅਨਾਜ ਮੰਡੀ ਮੋਰਿੰਡਾ ਪੁੱਜਾ ਤਾਂ ਇਲਾਕੇ ਦੀ ਸੰਗਤ ਵਲੋਂ ਫੁੱਲਾਂ ਦੀ ਵਰਖਾ ਕੀਤੀ ਤੇ ਸੰਗਤਾਂ ਨੂੰ ਚਾਹ-ਪਕੌੜਿਆਂ ਦਾ ਲੰਗਰ ਛਕਾਇਆ | ਸੁੰਦਰ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਨੇ ਨਤਮਸਤਕ ਹੋ ਕੇ ਹਾਜ਼ਰੀਆਂ ਲਵਾਈਆਂ | ਡੇਰਾ ਕਾਰ ਸੇਵਕਾਂ ਦੇ ਪ੍ਰਬੰਧਕਾਂ, ਟਰੱਕ ਯੂਨੀਅਨ ਮੋਰਿੰਡਾ ਦੇ ਮੈਂਬਰਾਂ, ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਐੱਨ. ਪੀ. ਰਾਣਾ ਤੇ ਸਟਾਫ਼ ਮੈਂਬਰਾਂ ਵਲੋਂ ਜਲ ਤੇ ਫਲਾਂ ਦੀ ਸੇਵਾ ਨਿਭਾਈ |