13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਜ਼ਿਲ੍ਹਾ ਸੇਵਾ ਮੁਕਤ ਕਰਮਚਾਰੀ ਭਲਾਈ ਸੁਸਾਇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨਣ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ (ਕਰਨੈਲ ਸਿੰਘ)-ਜ਼ਿਲ੍ਹਾ ਸੇਵਾ ਮੁਕਤ ਕਰਮਚਾਰੀ ਭਲਾਈ ਸੁਸਾਇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਇਤਿਹਾਸਕ ਧਰਤੀ, ਜਿਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਸੰਕਲਪ ਦਿੱਤਾ ਨੂੰ ਪੰਜਾਬ ਸਰਕਾਰ ਤੁਰੰਤ ਜ਼ਿਲ੍ਹੇ ਦਾ ਦਰਜਾ ਦੇਵੇ | ਸੁਸਾਇਟੀ ਨੇ ਅੱਗੇ ਕਿਹਾ ਕਿ ਇਸੇ ਪਾਵਨ ਧਰਤੀ ਨੂੰ ਗੁਰੂ ਗੋਬਿੰਦ ਸਾਹਿਬ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸਮਾਜ ਵਿਚੋਂ ਊਚ-ਨੀਚ ਦਾ ਭੇਦ ਭਾਵ ਮਿਟਾ ਕੇ ਹਿੰਦੁਸਤਾਨ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦੀ ਦਿਵਾਈ | ਭਾਰਤ ਵਰਸ ਅੱਜ ਆਪਣੇ ਵੱਡੇ ਭਾਗ ਸਮਝ ਰਿਹਾ ਹੈ, ਜਿਸ ਨੂੰ ਆਪਣੀ ਹਯਾਤੀ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ | ਗੁਰੂ ਸਾਹਿਬਾਨ ਦੇ ਸ਼ਹੀਦੀ ਸਤਾਬਦੀ ਮੌਕੇ ਹਰ ਧਾਰਮਿਕ ਸਮਾਜਿਕ, ਰਾਜਨਿਤਕ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆ ਜਥੇਬੰਦੀਆ ਦੀ ਪੁਰਜ਼ੋਰ ਮੰਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨ ਕਰ ਦਿੱਤਾ ਜਾਵੇ | ਸੁਸਾਇਟੀ ਦੇ ਮੰਗ ਕੀਤੀ ਕਿ ਵੱਡੇ ਪ੍ਰਾਜੈਕਟਾ ਦੇ ਆਉਣ ਨਾਲ ਰੁਜਗਾਰ ਤੇ ਵਿਕਾਸ ਦੇ ਮੌਕੇ ਮਿਲਣਗੇ | ਸੂਬਾ ਸਰਕਾਰ ਖੁਲ ਦਿਲੀ ਦਾ ਸਬੂਤ ਦਿੰਦਿਆ ਹੋਇਆ ਪੰਜਾਬੀਆ ਤੇ ਖਾਸ ਕਰਕੇ ਇਲਾਕਾ ਨਿਵਾਸੀਆਂ ਦੀ ਇਸ ਚਿਰਕੋਣੀ ਮੰਗ ਨੂੰ ਪੂਰਾ ਕਰੇ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਲਗਾਏ ਕੈਂਪ ਦੇ ਦੂਜੇ ਦਿਨ 450 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਅਗਲੀ ਖ਼ਬਰ ਭਾਕਿਯੂ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ
Ad Position 24