ਨੂਰਪੁਰ ਬੇਦੀ, 23 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿਵਿਆਂਗ ਨੌਜਵਾਨਾਂ ਦੀ ਵੀਲ੍ਹ ਚੇਅਰ ਦੌੜ 'ਚ ਭਾਗ ਲੈਣ ਵਾਲੇ ਨੌਜਵਾਨ ਸ਼ੇਰ ਸਿੰਘ, ਮਨੀਸ਼ ਕੁਮਾਰ, ਸੁੱਚਾ ਸਿੰਘ ਨੂੰ ਬਲੱਡ ਡੋਨਰ ਟੀਮ ਅਤੇ ਸਰਵਿੰਗ ਹੈਂਡ ਸੁਸਾਇਟੀ ਸੈਣੀਮਾਜਰਾ ਵਲੋਂ ਸਨਮਾਨਿਤ ਕੀਤਾ | ਸੁਸਾਇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਦਿਵਿਆਂਗ ਨੌਜਵਾਨਾਂ ਦਾ ਹੌਸਲਾ ਵਧਦਾ ਹੈ | ਇਸ ਮੌਕੇ ਸੁਸਾਇਟੀ ਦੇ ਫਾਊਾਡਰ ਸਵਰਨਜੀਤ ਸਿੰਘ, ਸੁਖਮਨ ਸਿੰਘ, ਹੇਮੰਤ ਸੈਣੀ, ਹਰਮੇਸ਼ ਸੈਣੀ, ਹਰਦੀਪ ਸੀਏ, ਬੱਲ ਸਾਊਪੁਰ, ਮਨੀਸ਼ ਰੀਹਲ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਤਜਿੰਦਰ ਸਿੰਘ ਬੜਵਾ ਸੰਜੀਵ ਮੋਠਾਪੁਰ ਆਦਿ ਹਾਜ਼ਰ ਸਨ |