ਵੇਟ ਲਿਫਟਿੰਗ ਮੁਕਾਬਲਿਆਂ ’ ਚ ਚਨੌਲੀ ਸਕੂਲ ਦੇ ਖਿਡਾਰੀਆਂ ਨੇ 3 ਕਾਂਸੇ ਦੇ ਤਗਮੇ ਜਿੱਤੇ
ਨੂਰਪੁਰ ਬੇਦੀ, 5 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)- 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਵੇਟ ਲਿਫਟਿੰਗ ਮੁਕਾਬਲਿਆਂ ਚਨੌਲੀ ਬਸੀ ਸੀਨੀਅਰ ਸੈਕੈਂਡਰੀ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਂਸੇ ਦੇ ਤਗਮੇ ਹਾਸਿਲ ਕੀਤੇ। ਜਿਸ ’ਤੇ ਅੱਜ ਸਕੂਲ ਪਹੁੰਚਣ ’ਤੇ ਉਕਤ ਤਿੰਨੋ ਖਿਡਾਰੀਆਂ ਦਾ ਸਮੂਹ ਸਟਾਫ਼ ਵਲੋਂ ਸਨਮਾਨ ਕੀਤਾ ਗਿਆ।
ਨੂਰਪੁਰ ਬੇਦੀ, 5 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)- 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਵੇਟ ਲਿਫਟਿੰਗ ਮੁਕਾਬਲਿਆਂ ਚਨੌਲੀ ਬਸੀ ਸੀਨੀਅਰ ਸੈਕੈਂਡਰੀ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਂਸੇ ਦੇ ਤਗਮੇ ਹਾਸਿਲ ਕੀਤੇ। ਜਿਸ ’ਤੇ ਅੱਜ ਸਕੂਲ ਪਹੁੰਚਣ ’ਤੇ ਉਕਤ ਤਿੰਨੋ ਖਿਡਾਰੀਆਂ ਦਾ ਸਮੂਹ ਸਟਾਫ਼ ਵਲੋਂ ਸਨਮਾਨ ਕੀਤਾ ਗਿਆ। ਇਸ ਬਾਰੇ ਚਨੌਲੀ ਬਸੀ ਸਕੂਲ ਦੇ ਸਰੀਰਕ ਸਿੱਖਿਆ ਵਿਸ਼ੇ ਦੇ ਲੈਕਚਰਾਰ ਅਰਵਿੰਦਰ ਕੁਮਾਰ ਨੇ ਦੱਸਿਆ ਕਿ ਅੰਤਰ ਜ਼ਿਲਾ ਸਕੂਲ ਖੇਡਾਂ ਦੇ ਵੇਟ ਲਿਫਟਿੰਗ ਅੰਡਰ 19 ਸਾਲ ਲੜਕਿਆਂ ਦੇ ਮੁਕਾਬਲੇ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਸ਼ਹਿਰ ਵਿਚ ਹੋਏ। ਇਨਾਂ ਮੁਕਾਬਲਿਆਂ ਦੌਰਾਨ ਸਕੂਲ ਦੇ ਵਿਦਿਆਰਥੀ ਗੌਰਵ ਸਿੰਘ ਨੇ 60 ਕਿਲੋਗ੍ਰਾਮ ਭਾਰ ਵਰਗ ਵਿਚ ਅਤੇ ਅਮਰਪ੍ਰੀਤ ਸਿੰਘ ਨੇ 65 ਕਿਲੋਗ੍ਰਾਮ ਭਾਰ ਵਰਗ ਵਿਚ ਕਾਂਸੇ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੇਹਰੀਵਾਲ ਵਿਖੇ ਹੋਏ ਅੰਡਰ 17 ਸਾਲ ਲੜਕੀਆਂ ਦੇ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 69 ਕਿਲੋਗ੍ਰਾਮ ਭਾਰ ਵਰਗ ਵਿਚ ਕਾਂਸੇ ਦਾ ਤਮਗਾ ਜਿੱਤਿਆ। ਇਨਾਂ ਤਿੰਨਾਂ ਵਿਦਿਆਰਥੀਆਂ ਨੇ ਸੂਬਾ ਪੱਧਰੀ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਤਿੰਨ ਕਾਂਸੇ ਦੇ ਤਮਗੇ ਜਿੱਤੇ ਹਨ। ਪ੍ਰਿੰ. ਸ਼ਰਨਜੀਤ ਕੌਰ ਨੇ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾਂ ਜ਼ਿਲਾ ਪੱਧਰੀ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਮੁਕਾਬਲਿਆਂ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 21 ਤਗਮੇ ਜਿੱਤੇ ਸਨ ਅਤੇ 6 ਖਿਡਾਰੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਸਨ ਜਿਨਾਂ ਵਿੱਚੋਂ ਹੁਣ ਦੋ ਲੜਕਿਆਂ ਅਤੇ ਇੱਕ ਲੜਕੀ ਨੇ ਕਾਂਸੇ ਦੇ ਤਮਗੇ ਜਿੱਤ ਕੇ ਸਕੂਲ ਦਾ, ਜ਼ਿਲ੍ਹੇ ਦਾ ਅਤੇ ਆਪਣੇ ਮਾਤਾ ਪਿਤਾ ਦਾ ਮਾਣ ਵਧਾਇਆ ਹੈ। ਇਸ ਮੌਕੇ ਲੈਕ ਸ਼ਸ਼ੀ ਬਾਲਾ, ਲੈਕ ਅਰਵਿੰਦਰ ਕੁਮਾਰ, ਲੈਕ ਹਰਨੇਕ ਸਿੰਘ, ਲੈਕ ਬਲਜਿੰਦਰ ਕੌਰ, ਇੰਦਰ ਦੇਵ, ਬਲਰਾਮ ਕੁਮਾਰ, ਸਤਵੰਤ ਕੌਰ, ਤਲਵਿੰਦਰ ਢੀਂਡਸਾ, ਵਿਜੇ ਕੁਮਾਰ, ਗੁਰਚਰਨ ਸਿੰਘ, ਨਵਦੀਪ ਸਿੰਘ, ਹਰਜਿੰਦਰ ਸਿੰਘ ਸਕੂਲ ਕੈਂਪਸ ਮੈਨੇਜਰ, ਇੰਦੂ ਸ਼ਰਮਾ, ਗੁਰਪ੍ਰੀਤ ਸਿੰਘ, ਰਿਚਾ, ਰਮਨਦੀਪ ਕੌਰ, ਤਰਨਜੀਤ ਕੌਰ, ਸਿਮਰਨ ਕੌਰ ਤੇ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।