05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗੁਰਦੁਆਰਾ ਸ੍ਰੀ ਝੰਡਾ ਜੀ ਸਾਹਿਬ ਨੌਧੇਮਾਜਰਾ ਤੋਂ ਸ੍ਰੀ ਹਜ਼ੂਰ ਸਾਹਿਬ ਲਈ 137 ਸ਼ਰਧਾਲੂਆਂ ਦਾ ਵੱਡਾ ਜਥਾ ਹੋਇਆ ਰਵਾਨਾ

ਨੂਰਪੁਰ ਬੇਦੀ, 5 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਇਤਿਹਾਸਕ ਗੁਰਦੁਆਰਾ ਸ੍ਰੀ ਝੰਡਾ ਜੀ ਸਾਹਿਬ ਨੋਧੇਮਾਜਰਾ ਤੋਂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਸ਼ਰਧਾਲੂਆਂ ਦਾ ਵੱਡਾ ਜਥਾ ਸ਼ਰਧਾ ਤੇ ਉਤਸ਼ਾਹ ਨਾਲ ਰਵਾਨਾ ਹੋ ਗਿਆ ਹੈ। ਇਸ ਜਥੇ ਵਿਚ ਕੁੱਲ 137 ਸ਼ਰਧਾਲੂ ਸ਼ਾਮਲ ਹਨ, ਜੋ 10 ਦਿਨਾਂ ਦੀ ਯਾਤਰਾ ਦੌਰਾਨ ਸ੍ਰੀ ਹਜ਼ੂਰ ਸਾਹਿਬ ਵਿਖੇ ਵੱਖ-ਵੱਖ ਧਾਰਮਿਕ ਅਸਥਾਨਾਂ, ਗੁਰਧਾਮਾਂ ਵਿਖੇ ਨਤਮਸਤਕ ਹੋ ਕੇ ਦਰਸ਼ਨ ਦੀਦਾਰੇ ਕਰਨਗੇ।

Ad Position 21
No active advertisement
ਅਜੀਤ ਡੈਸਕ 06-10-2026
ਨੂਰਪੁਰ ਬੇਦੀ, 5 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਇਤਿਹਾਸਕ ਗੁਰਦੁਆਰਾ ਸ੍ਰੀ ਝੰਡਾ ਜੀ ਸਾਹਿਬ ਨੋਧੇਮਾਜਰਾ ਤੋਂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਸ਼ਰਧਾਲੂਆਂ ਦਾ ਵੱਡਾ ਜਥਾ ਸ਼ਰਧਾ ਤੇ ਉਤਸ਼ਾਹ ਨਾਲ ਰਵਾਨਾ ਹੋ ਗਿਆ ਹੈ। ਇਸ ਜਥੇ ਵਿਚ ਕੁੱਲ 137 ਸ਼ਰਧਾਲੂ ਸ਼ਾਮਲ ਹਨ, ਜੋ 10 ਦਿਨਾਂ ਦੀ ਯਾਤਰਾ ਦੌਰਾਨ ਸ੍ਰੀ ਹਜ਼ੂਰ ਸਾਹਿਬ ਵਿਖੇ ਵੱਖ-ਵੱਖ ਧਾਰਮਿਕ ਅਸਥਾਨਾਂ, ਗੁਰਧਾਮਾਂ ਵਿਖੇ ਨਤਮਸਤਕ ਹੋ ਕੇ ਦਰਸ਼ਨ ਦੀਦਾਰੇ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਝੰਡਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਜਥੇ ਦੇ ਰੂਪ ਵਿਚ ਸ੍ਰੀ ਹਜ਼ੂਰ ਸਾਹਿਬ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸ਼ਰਧਾਲੂ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ ਅਤੇ ਨਿਰਧਾਰਤ ਸਮੇਂ ਬਾਅਦ ਵਾਪਸ ਪਰਤਣਗੇ। ਇਸ ਜਥੇ ਵਿਚ ਗੁਰਵਿੰਦਰ ਸਿੰਘ ਹੈਪੀ ਟੱਪਰੀਆਂ, ਗੁਰਬਖਸ਼ ਸਿਘ ਬਜਰੂੜ, ਕੁਲਵੰਤ ਸਿੰਘ, ਲੱਕੀ ਭਾਓਵਾਲ, ਭਾਗ ਸਿੰਘ ਸਰਾਂ, ਕੇਵਲ ਸਿੰਘ ਚਨੌਲੀ, ਬਲਵੰਤ ਸਿੰਘ, ਹਰਜਿੰਦਰ ਸਿੰਘ ਢਾਡੀ, ਬਾਬਾ ਜੀਤ ਸਿੰਘ, ਸੱਜਣ ਸਿੰਘ, ਕੇਸਰ ਸਿੰਘ ਜਟਵਾਹੜ, ਚੰਨਣ ਸਿੰਘ, ਪੂਰਨ ਸਿੰਘ, ਦੀਪ ਸਿੰਘ, ਰਘਬੀਰ ਸਿੰਘ, ਅਮਰੀਕ ਸਿੰਘ, ਗੁਰਦਿਆਲ ਸਿੰਘ, ਹਿੰਮਤ ਸਿੰਘ, ਅਵਤਾਰ ਸਿੰਘ, ਬਿੱਕਰ, ਸਿੰਘ, ਕਰਨੈਲ ਸਿੰਘ, ਗੁਰਨਾਮ ਸਿੰਘ, ਹਰਮੇਸ਼ ਸੈਣੀ, ਐਡਵੋਕੇਟ ਅਵਤਾਰ ਸਿੰਘ, ਬੱਬਾ ਪਲਾਟਾ, ਪੱਪੂ ਰਾਏਪੁਰ, ਮਨਜੀਤ ਸਿੰਘ, ਨਿਰਮਲ ਸਿੰਘ, ਸੁਰਜੀਤ ਸਿੰਘ, ਕ੍ਰਿਸ਼ਨਾ ਰਾਣੀ, ਹਨੀਪ੍ਰੀਤ, ਜਸਵਿੰਦਰ ਕੌਰ, ਜਸਵੰਤ ਸਿੰਘ, ਅਮਰਜੀਤ ਸਿੰਘ, ਗੁਰਦੀਪ ਸਿੰਘ ਫੌਜੀ, ਅਵਤਾਰ ਸਿੰਘ ਕੰਗ, ਸੁਰਜੀਤ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ਵਿਚ ਪੁਰਸ਼ ਤੇ ਮਹਿਲਾ ਸ਼ਰਧਾਲੂ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਵੇਟ ਲਿਫਟਿੰਗ ਮੁਕਾਬਲਿਆਂ ’ ਚ ਚਨੌਲੀ ਸਕੂਲ ਦੇ ਖਿਡਾਰੀਆਂ ਨੇ 3 ਕਾਂਸੇ ਦੇ ਤਗਮੇ ਜਿੱਤੇ ਅਗਲੀ ਖ਼ਬਰ ਨੰਗਲ ’ ਚ ਭਾਜਪਾ ਦੀ ਡਿਜੀਟਲ ਤਿਆਰੀ , ਸੋਸ਼ਲ ਮੀਡੀਆ ਵਲੰਟੀਅਰਾਂ ਨੂੰ ਦਿੱਤਾ ਸਿਆਸੀ ਸੁਨੇਹਾ
Ad Position 24