ਜਥੇਦਾਰ ਹਰਬੰਸ ਸਿੰਘ ਕੰਧੋਲਾ ਨੂੰ ਸਦਮਾ , ਭਣੋਈਏ ਦਾ ਦਿਹਾਂਤ
ਸ੍ਰੀ ਚਮਕੌਰ ਸਾਹਿਬ, 5 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਹਰਬੰਸ ਸਿੰਘ ਕੰਧੋਲਾ ਨੂੰ ਉਸ ਸਮੇਂ ਭਾਈ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਭਣੋਈਆ ਸਾਹਿਬ ਸਰਬਜੀਤ ਸਿੰਘ ਕਜੌਲੀ ਦਾ ਦਿਹਾਂਤ ਹੋ ਗਿਆ, ਉਹ 72 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਕਜੋਲੀ ਵਿਖੇ ਕਰ ਦਿੱਤਾ ਗਿਆ ਹੈ।
ਸ੍ਰੀ ਚਮਕੌਰ ਸਾਹਿਬ, 5 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਹਰਬੰਸ ਸਿੰਘ ਕੰਧੋਲਾ ਨੂੰ ਉਸ ਸਮੇਂ ਭਾਈ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਭਣੋਈਆ ਸਾਹਿਬ ਸਰਬਜੀਤ ਸਿੰਘ ਕਜੌਲੀ ਦਾ ਦਿਹਾਂਤ ਹੋ ਗਿਆ, ਉਹ 72 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਕਜੋਲੀ ਵਿਖੇ ਕਰ ਦਿੱਤਾ ਗਿਆ ਹੈ। ਸ: ਕਜੌਲੀ ਦੀ ਬੇਵਕਤੀ ਮੌਤ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਵੀਇੰਦਰ ਸਿੰਘ ਦੁੱਮਣਾ ਸਾਬਕਾ ਸਪੀਕਰ ਵਿਧਾਨ ਸਭਾ ਪੰਜਾਬ, ਸਾਬਕਾ ਸੰਸਦ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਮਕੜੌਨਾ, ਜਥੇਦਾਰ ਪ੍ਰੀਤਮ ਸਿੰਘ ਸਲੋਮਾਜਰਾ, ਸੁਖਵਿੰਦਰ ਸਿੰਘ ਮੁੰਡੀਆ, ਜਗਵਿੰਦਰ ਸਿੰਘ ਜੱਗੀ, ਤੇਜਪਾਲ ਸਿੰਘ ਸਿੱਧੂ, ਅਮਰਜੀਤ ਸਿੰਘ ਢਿੱਲੋਂ, ਪ੍ਰਿੰਸੀਪਲ ਅਮਰਜੀਤ ਸਿੰਘ ਕੰਗ, ਸੇਵਾ ਸਿੰਘ ਭੁਰੜੇ, ਹਰਜਿੰਦਰ ਸਿੰਘ ਰੰਗੀਆਂ, ਸਰਕਲ ਪ੍ਰਧਾਨ ਨਿਰਭੈ ਸਿੰਘ ਸ੍ਰੀ ਚਮਕੌਰ ਸਾਹਿਬ, ਹਰਪ੍ਰੀਤਇੰਦਰ ਸਿੰਘ ਖਾਲਸਾ ,ਮਾਨ ਸਿੰਘ ਜਗਤਪੁਰ, ਰਾਜਿੰਦਰ ਸਿੰਘ ਗਿੱਲ ਦੁੱਗਰੀ,ਪਰਮਿੰਦਰ ਸਿੰਘ ਭਿਊਰਾ, ਬਾਬਾ ਹਰਦੀਪ ਸਿੰਘ ਰੂਪਨਗਰ, ਮਲਕੀਤ ਸਿੰਘ ਛੱਜਾ, ਹਰਜਿੰਦਰ ਸਿੰਘ ਕੁਲਗਰਾ ਆਦਿ ਆਗੂਆਂ ਨੇ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।