ਨੰਗਲ ’ ਚ ਭਾਜਪਾ ਦੀ ਡਿਜੀਟਲ ਤਿਆਰੀ , ਸੋਸ਼ਲ ਮੀਡੀਆ ਵਲੰਟੀਅਰਾਂ ਨੂੰ ਦਿੱਤਾ ਸਿਆਸੀ ਸੁਨੇਹਾ
ਨੰਗਲ, 5 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਸੰਗਠਨਾਤਮਕ ਸਰਗਰਮੀਆਂ ਦੇ ਨਾਲ-ਨਾਲ ਡਿਜੀਟਲ ਪੱਧਰ ’ਤੇ ਪਕੜ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਭਾਜਪਾ ਵਲੋਂ ਨੰਗਲ ਵਿਖੇ ਹਲਕੇ ਦੇ ਸੋਸ਼ਲ ਮੀਡੀਆ ਵਲੰਟੀਅਰਾਂ ਦੀ ਵਿਸ਼ੇਸ਼ ਕਾਰਜਸ਼ਾਲਾ ਕਰਵਾਈ ਗਈ। ਕਾਰਜਸ਼ਾਲਾ ਦੌਰਾਨ ਪਾਰਟੀ ਦੀਆਂ ਨੀਤੀਆਂ, ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਅਤੇ ਸੰਗਠਨ ਦੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਸਬੰਧੀ ਰਣਨੀਤੀ ’ਤੇ ਵਿਚਾਰ ਕੀਤਾ ਗਿਆ।
ਨੰਗਲ, 5 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਸੰਗਠਨਾਤਮਕ ਸਰਗਰਮੀਆਂ ਦੇ ਨਾਲ-ਨਾਲ ਡਿਜੀਟਲ ਪੱਧਰ ’ਤੇ ਪਕੜ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਭਾਜਪਾ ਵਲੋਂ ਨੰਗਲ ਵਿਖੇ ਹਲਕੇ ਦੇ ਸੋਸ਼ਲ ਮੀਡੀਆ ਵਲੰਟੀਅਰਾਂ ਦੀ ਵਿਸ਼ੇਸ਼ ਕਾਰਜਸ਼ਾਲਾ ਕਰਵਾਈ ਗਈ। ਕਾਰਜਸ਼ਾਲਾ ਦੌਰਾਨ ਪਾਰਟੀ ਦੀਆਂ ਨੀਤੀਆਂ, ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਅਤੇ ਸੰਗਠਨ ਦੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਸਬੰਧੀ ਰਣਨੀਤੀ ’ਤੇ ਵਿਚਾਰ ਕੀਤਾ ਗਿਆ। ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਡਿਜੀਟਲ ਯੁੱਗ ਵਿਚ ਸੋਸ਼ਲ ਮੀਡੀਆ ਸਿਰਫ਼ ਪ੍ਰਚਾਰ ਦਾ ਸਾਧਨ ਨਹੀਂ ਰਿਹਾ, ਸਗੋਂ ਜਨ-ਸੰਵਾਦ ਅਤੇ ਜਨ-ਜਾਗਰੂਕਤਾ ਦਾ ਮਹੱਤਵਪੂਰਨ ਮੰਚ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਡਿਜੀਟਲ ਭਾਰਤ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਜਿਸ ਕਾਰਨ ਪਾਰਟੀ ਦੇ ਸੋਸ਼ਲ ਮੀਡੀਆ ਵਲੰਟੀਅਰਾਂ ਦੀ ਭੂਮਿਕਾ ਹੋਰ ਮਹੱਤਵਪੂਰਨ ਹੋ ਜਾਂਦੀ ਹੈ। ਡਾ. ਸ਼ਰਮਾ ਨੇ ਵਲੰਟੀਅਰਾਂ ਨੂੰ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਵਿਕਾਸ ਕਾਰਜਾਂ ਨੂੰ ਤੱਥਾਂ ਸਮੇਤ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਸੋਸ਼ਲ ਮੀਡੀਆ ਦੀ ਜ਼ਿੰਮੇਵਾਰ ਅਤੇ ਅਨੁਸ਼ਾਸਿਤ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸਰਗਰਮ ਸੋਸ਼ਲ ਮੀਡੀਆ ਟੀਮ ਤਿਆਰ ਕਰਕੇ ਸੰਗਠਨ ਦੀ ਵਿਚਾਰਧਾਰਾ ਅਤੇ ਲੋਕ ਮੁੱਦਿਆਂ ਨੂੰ ਹਰ ਵਰਗ ਤੱਕ ਪਹੁੰਚਾਇਆ ਜਾਵੇ। ਕਾਰਜਸ਼ਾਲਾ ਦੌਰਾਨ ਡਿਜੀਟਲ ਸੰਚਾਰ, ਸਮੱਗਰੀ ਤਿਆਰ ਕਰਨ, ਸਕਾਰਾਤਮਕ ਪ੍ਰਚਾਰ ਅਤੇ ਲੋਕਾਂ ਨਾਲ ਨਿਰੰਤਰ ਸੰਵਾਦ ਦੇ ਤਰੀਕਿਆਂ ਬਾਰੇ ਵੀ ਮਾਰਗਦਰਸ਼ਨ ਦਿੱਤਾ ਗਿਆ। ਇਸ ਮੌਕੇ ਮੁਕੇਸ਼ ਨੱਢਾ, ਹਰਮਨਜੀਤ ਪ੍ਰਿੰਸ, ਰਮਨ ਸ਼ਰਮਾ, ਵਿਕਰਾਂਤ ਪਰਮਾਰ, ਮੋਹਿਤ ਸ਼ਰਮਾ, ਵਰਿੰਦਰ ਵਿੱਕੀ, ਜਗਦੀਪ ਪਿੰਕੂ, ਅਲਕਾ ਐਰੀ, ਰਵੀ ਸ਼ਰਮਾ, ਸ਼ਿਵਾਨੀ ਸਿੰਘ, ਅਨਿਲ ਬਾਊ, ਪ੍ਰਦੀਪ ਕੋਟਲਾ, ਬੰਟੀ ਬ੍ਰਹਮਪੁਰ, ਰਜਨੀਸ਼ ਪਾਸੀਵਾਲ, ਮੁਕੇਸ਼ ਰਾਏ ਸਹੌੜ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਸੋਸ਼ਲ ਮੀਡੀਆ ਵਲੰਟੀਅਰ ਹਾਜ਼ਰ ਸਨ।