ਟਿਕਟ ਦੀ ਦੌੜ ਨੇ ਭਾਜਪਾ ਦੀ ਅੰਦਰੂਨੀ ਖਿੱਚੋਤਾਣ ਕੀਤੀ ਬੇਪਰਦ ਰਾਜੇਸ਼ ਚੌਧਰੀ ਨੇ ਲੋਕਲ ਚਿਹਰੇ ਲਈ ਖਿੱਚੀ ਲਕੀਰ, ਡਾ. ਸੁਭਾਸ਼ ਸ਼ਰਮਾ ਨੇ ਵੀ ਚੋਣੀ ਮੈਦਾਨ ’ਚ ਠੋਕਿਆ ਆਪਣਾ ਮਜ਼ਬੂਤ ਦਾਅਵਾ
ਨੰਗਲ, 5 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਭਾਜਪਾ ਦੀ ਟਿਕਟ ਨੂੰ ਲੈ ਕੇ ਸਿਆਸੀ ਸਰਗਰਮੀ ਤੇਜ਼ ਹੋਣ ਦੇ ਨਾਲ ਪਾਰਟੀ ਅੰਦਰਲੇ ਵੱਖ-ਵੱਖ ਧੜਿਆਂ ਦੀ ਖਿੱਚੋਤਾਣ ਵੀ ਸਾਹਮਣੇ ਆਉਣ ਲੱਗੀ ਹੈ। ਨੰਗਲ ਤੋਂ ਭਾਜਪਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਸੀਨੀਅਰ ਆਗੂ ਰਾਜੇਸ਼ ਚੌਧਰੀ ਵਲੋਂ ਆਪਣੇ ਸਮੇਤ ਲੋਕਲ ਉਮੀਦਵਾਰ ਨੂੰ ਟਿਕਟ ਦੇਣ ਦੀ ਮੰਗ ਨੇ ਹਲਕੇ ਦੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ।
ਡ
ਡਾ. ਸੁਭਾਸ਼ ਸ਼ਰਮਾ ਤੇ ਰਾਜੇਸ਼ ਚੌਧਰੀ ਦੀ ਤਸਵੀਰ।
06-10-2026
ਨੰਗਲ, 5 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਭਾਜਪਾ ਦੀ ਟਿਕਟ ਨੂੰ ਲੈ ਕੇ ਸਿਆਸੀ ਸਰਗਰਮੀ ਤੇਜ਼ ਹੋਣ ਦੇ ਨਾਲ ਪਾਰਟੀ ਅੰਦਰਲੇ ਵੱਖ-ਵੱਖ ਧੜਿਆਂ ਦੀ ਖਿੱਚੋਤਾਣ ਵੀ ਸਾਹਮਣੇ ਆਉਣ ਲੱਗੀ ਹੈ। ਨੰਗਲ ਤੋਂ ਭਾਜਪਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਸੀਨੀਅਰ ਆਗੂ ਰਾਜੇਸ਼ ਚੌਧਰੀ ਵਲੋਂ ਆਪਣੇ ਸਮੇਤ ਲੋਕਲ ਉਮੀਦਵਾਰ ਨੂੰ ਟਿਕਟ ਦੇਣ ਦੀ ਮੰਗ ਨੇ ਹਲਕੇ ਦੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਰਾਜੇਸ਼ ਚੌਧਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਭਾਜਪਾ ਨੂੰ ਕਿਸੇ ਬਾਹਰੀ ਚਿਹਰੇ ਦੀ ਬਜਾਏ ਸਥਾਨਕ ਉਮੀਦਵਾਰ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਨੰਗਲ ਅਤੇ ਹਲਕੇ ਦੇ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਭਲੀ-ਭਾਂਤ ਜਾਣੂ ਹਨ। ਉਨ੍ਹਾਂ ਪਾਰਟੀ ਹਾਈਕਮਾਂਡ ਤੋਂ ਇਸ ਹਲਕੇ ਲਈ ਆਪਣੀ ਦਾਅਵੇਦਾਰੀ ’ਤੇ ਗੌਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਪਾਰਟੀ ਦੀ ਝੋਲੀ ਵਿਚ ਸੀਟ ਪਾਉਣ ਲਈ ਪੂਰੀ ਤਾਕਤ ਲਗਾ ਦੇਣਗੇ। ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਡਾ. ਸੁਭਾਸ਼ ਸ਼ਰਮਾ ਵਲੋਂ ਵੀ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਲੋਕ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਸਰਗਰਮੀ ਕੀਤੀ ਜਾ ਰਹੀ ਹੈ। ਉਹ ਨੰਗਲ ਸਮੇਤ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿਚ ਪਾਰਟੀ ਦੀਆਂ ਗਤੀਵਿਧੀਆਂ ਵਿਚ ਸ਼ਮੂਲੀਅਤ ਕ ਰ ਰਹੇ ਹਨ। ਡਾ. ਸ਼ਰਮਾ ਦਾ ਮੰਨਣਾ ਹੈ ਕਿ ਉਹ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹਨ ਅਤੇ ਪਾਰਟੀ ਜੋ ਵੀ ਫ਼ੈਸਲਾ ਕਰੇਗੀ, ਉਹ ਉਸ ਨੂੰ ਪ੍ਰਵਾਨ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਉਦੇਸ਼ ਹਲਕੇ ਵਿਚ ਜਿੱਤ ਦਰਜ ਕਰਕੇ ਸੀਟ ਪਾਰਟੀ ਦੀ ਝੋਲੀ ਪਾਉਣਾ ਹੈ। ਇਸ ਦੌਰਾਨ ਭਾਜਪਾ ਦੇ ਅੰਦਰੂਨੀ ਸੂਤਰਾਂ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਪਾਰਟੀ ਵਲੋਂ ਹਲਕੇ ਦਾ ਸਰਵੇ ਏਜੰਸੀਆਂ ਦੀਆਂ ਟੀਮਾਂ ਰਾਹੀਂ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰ ਸਕਣ ਵਾਲੇ ਅਤੇ ਸਰਬ ਪ੍ਰਮਾਣਿਤ ਆਗੂ ਨੂੰ ਟਿਕਟ ਨਾਲ ਨਿਵਾਜਿਆ ਜਾ ਸਕੇ। ਇੱਥੇ ਦੱਸਣ ਯੋਗ ਹੈ ਕਿ ਭਾਜਪਾ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਟਿਕਟ ਦੀ ਮੰਗ ਕਰਨ ਵਾਲੇ ਦਰਜਨ ਦੇ ਕਰੀਬ ਆਗੂ ਪੱਬਾਂ ਭਾਰ ਹੋਏ ਪਏ ਹਨ ਅਤੇ ਆਪੋ ਆਪਣੇ ਸਿਆਸੀ ਆਕਾਵਾਂ ਰਾਹੀਂ ਟਿਕਟ ਮਿਲਣ ਦਾ ਦਾਅਵਾ ਕਰ ਰਹੇ ਹਨ ਅਤੇ ਲੋਕਾਂ ਵਿਚ ਆਪਣੀ ਫੇਸ ਵੈਲੀ ਲਗਾਤਾਰ ਬਣਾਉਣ ਲਈ ਕਿਸੇ ਕਿਸਮ ਦਾ ਕੋਈ ਵੀ ਮੌਕਾ ਹੱਥੋਂ ਖਾਲੀ ਨਹੀਂ ਜਾਣ ਦਿੰਦੇ। ਖੈਰ ਇਦਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪਾਰਟੀ ਹਾਈ ਕਮਾਂਡ ਵਲੋਂ ਕਿਹੜਾ ਪੈਰਾਮੀਟਰ ਲਗਾ ਕੇ ਕਿਹੜੇ ਆਗੂ ਨੂੰ ਟਿਕਟ ਨਾਲ ਨਿਵਾਜਿਆ ਜਾਵੇਗਾ ਪਰ ਚਾਹਵਾਨ ਇਲਾਕੇ ਅੰਦਰ ਆਪੋ ਆਪਣੇ ਸਮਰਥਕਾਂ ਨਾਲ ਗੱਲ ਜਰੂਰ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਬਾਰੇ ਕਰਦੇ ਨਜ਼ਰ ਆ ਰਹੇ ਹਨ।