ਰੋਟਰੀ ਕਲੱਬ ਰੂਪਨਗਰ ਵਲੋਂ ਜੀ . ਐੱਮ . ਐੱਨ . ਸਕੂਲ ’ ਚ ਐੱਚ . ਪੀ . ਵੀ . ਵੈਕਸੀਨ ਸੰਬੰਧੀ ਜਾਗਰੂਕਤਾ ਸੈਸ਼ਨ
ਰੂਪਨਗਰ, 5 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਪ੍ਰੋਜੈਕਟ ‘ਆਸਥਾ’ ਅਧੀਨ ਜੀ. ਐੱਮ.
ਰੂਪਨਗਰ, 5 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਪ੍ਰੋਜੈਕਟ ‘ਆਸਥਾ’ ਅਧੀਨ ਜੀ.ਐੱਮ.ਐੱਨ. ਸੀਨੀਅਰ ਸੈਕੰਡਰੀ ਸਕੂਲ ਵਿਖੇ ਐੱਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਵੈਕਸੀਨ ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਐੱਚ.ਪੀ.ਵੀ. ਵਾਇਰਸ, ਸਰਵਾਈਕਲ ਕੈਂਸਰ ਅਤੇ ਇਸ ਤੋਂ ਬਚਾਅ ਲਈ ਵੈਕਸੀਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਸੈਸ਼ਨ ਦੌਰਾਨ ਰੋਟੇਰੀਅਨ ਅਤੇ ਪ੍ਰਸਿੱਧ ਗਾਇਨੀਕੋਲੋਜਿਸਟ ਡਾ. ਮਨਪ੍ਰੀਤ ਕੌਰ ਨੇ ਸੌਖੇ ਅਤੇ ਸਪੱਸ਼ਟ ਢੰਗ ਨਾਲ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਐੱਚਪੀਵੀ ਵਾਇਰਸ ਸਰਵਾਈਕਲ ਕੈਂਸਰ ਸਮੇਤ ਕਈ ਕਿਸਮਾਂ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਹੀ ਉਮਰ ਵਿਚ ਐੱਚ.ਪੀ.ਵੀ. ਵੈਕਸੀਨ ਲਗਵਾਉਣ ਨਾਲ ਸਰਵਾਈਕਲ ਕੈਂਸਰ ਤੋਂ ਬਚਾਅ ਵਿਚ ਮਹੱਤਵਪੂਰਨ ਮਦਦ ਮਿਲ ਸਕਦੀ ਹੈ। ਡਾ. ਮਨਪ੍ਰੀਤ ਕੌਰ ਨੇ ਵੈਕਸੀਨ ਨਾਲ ਸਬੰਧਤ ਭਰਮਾਂ ਅਤੇ ਡਰਾਂ ਨੂੰ ਦੂਰ ਕਰਦਿਆਂ ਕਿਹਾ ਕਿ ਇਹ ਵੈਕਸੀਨ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਵਿਗਿਆਨਕ ਤੌਰ ’ਤੇ ਮਨਜ਼ੂਰਸ਼ੁਦਾ ਹੈ। ਉਨ੍ਹਾਂ ਖ਼ਾਸ ਤੌਰ ’ਤੇ ਦੱਸਿਆ ਕਿ ਐੱਚਪੀਵੀ ਵੈਕਸੀਨ ਸਿਰਫ਼ ਲੜਕੀਆਂ ਲਈ ਹੀ ਨਹੀਂ, ਸਗੋਂ ਲੜਕੇ ਵੀ ਇਹ ਵੈਕਸੀਨ ਲਗਵਾ ਸਕਦੇ ਹਨ, ਕਿਉਂਕਿ ਇਹ ਐੱਚ.ਪੀ.ਵੀ. ਨਾਲ ਸਬੰਧਤ ਕਈ ਹੋਰ ਕੈਂਸਰਾਂ ਤੋਂ ਬਚਾਅ ਵਿਚ ਵੀ ਸਹਾਇਕ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਐੱਚ.ਪੀ.ਵੀ. ਵੈਕਸੀਨ ਸਬੰਧੀ ਜਾਗਰੂਕਤਾ ਪੈਂਫਲਿਟ ਵੀ ਵੰਡੇ ਗਏ, ਤਾਂ ਜੋ ਉਹ ਆਪਣੇ ਪਰਿਵਾਰਾਂ ਅਤੇ ਸਮਾਜ ਵਿਚ ਜਾਗਰੂਕਤਾ ਫੈਲਾ ਸਕਣ। ਸੈਸ਼ਨ ਦਾ ਮੁੱਖ ਉਦੇਸ਼ ਵੈਕਸੀਨ ਬਾਰੇ ਭਰਮ ਦੂਰ ਕਰਕੇ ਵਿਦਿਆਰਥੀਆਂ ਨੂੰ ਰੋਕਥਾਮ ਵਾਲੀ ਸਿਹਤ ਸੰਭਾਲ ਪ੍ਰਤੀ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਰੋਟੇਰੀਅਨ ਗਗਨ ਸੈਣੀ ਅਤੇ ਡਾ. ਮਨਪ੍ਰੀਤ ਕੌਰ ਹਾਜ਼ਰ ਸਨ। ਰੋਟਰੀ ਕਲੱਬ ਵਲੋਂ ਅਜਿਹੀਆਂ ਸਿਹਤ ਜਾਗਰੂਕਤਾ ਮੁਹਿੰਮਾਂ ਭਵਿੱਖ ਵਿਚ ਵੀ ਜਾਰੀ ਰੱਖਣ ਦੀ ਗੱਲ ਕਹੀ ਗਈ।