ਚੰਡੀਗੜ੍ਹ, 23 ਨਵੰਬਰ (ਮਾਰਕੰਡਾ)-ਪੰਜਾਬੀ ਸਾਹਿਤ ਸਭਾ ਡੀ. ਏ. ਵੀ. ਕਾਲਜ 'ਚ ਗੁਰੂ ਤੇਗ਼ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ | ਸਮਾਗਮ ਲਈ ਡਾ. ਅੰਮਿ੍ਤ ਪਾਲ ਸਿੰਘ ਅਸਿਸਟੈਂਟ ਪ੍ਰੋਫੈਸਰ ਇਤਿਹਾਸ ਵਿਭਾਗ ਐਸ. ਜੀ. ਜੀ. ਐੱਸ. ਕਾਲਜ ਚੰਡੀਗੜ੍ਹ ਨੂੰ ਮੁੱਖ ਵਕਤਾ ਵਜੋਂ ਸੱਦਾ ਦਿੱਤਾ ਗਿਆ | ਉਨ੍ਹਾਂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਇਤਿਹਾਸਕ ਪ੍ਰਸੰਗ ਵਿਚ ਰੱਖਦੇ ਹੋਏ 17ਵੀਂ ਸਦੀ ਦੇ ਧਾਰਮਿਕ, ਸਮਾਜਕ ਤੇ ਰਾਜਨੀਤਿਕ ਪਹਿਰੇਦਾਰਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਉਨ੍ਹਾਂ ਨੇ ਸਮਝਾਇਆ ਕਿ ਕਿਸ ਤਰ੍ਹਾਂ ਮੁਗਲ ਸ਼ਾਸਨ ਦੇ ਦੌਰਾਨ ਧਾਰਮਿਕ ਅਜ਼ਾਦੀ 'ਤੇ ਹੋ ਰਹੇ ਹਮਲਿਆਂ, ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਮਨੁੱਖੀ ਅਧਿਕਾਰਾਂ ਦੇ ਦਬਾਅ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਇਕ ਵਿਸ਼ਵ-ਪੱਧਰੀ ਪ੍ਰਤੀਕ ਦੱਸਿਆ | ਇਸ ਮੌਕੇ ਪਿ੍ੰਸੀਪਲ ਡਾ. ਮੋਨਾ ਨਰੰਗ, ਡਾ. ਮਨਦੀਪ ਕੁਮਾਰ (ਮੁਖੀ ਪੰਜਾਬੀ ਵਿਭਾਗ), ਡਾ. ਰਜਿੰਦਰ ਸਿੰਘ, ਡਾ. ਹਰਜੀਤ ਸਿੰਘ ਅਤੇ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਰਹੇ |