ਚੰਡੀਗੜ੍ਹ, 23 ਨਵੰਬਰ (ਬਲਜਿੰਦਰ ਸਿੰਘ ਹਾਂਡਾ) - ਐਨ.ਏ ਕਲਚਰਲ ਸੋਸਾਇਟੀ, ਆਈ.ਡੀ.ਏ, ਅਤੇ ਸਰਵ ਪੇ੍ਰਮ ਫਾਊਾਡੇਸ਼ਨ ਦੇ ਸਾਂਝੇ ਯਤਨਾਂ ਨਾਲ ਮਹਾਂਰਿਸ਼ੀ ਦਯਾਨੰਦ ਪਬਲਿਕ ਸਕੂਲ, ਦੜ੍ਹਆ, ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਸਕਿੰਦਰਾ ਦੇਵੀ ਮਲਟੀਮੀਡੀਆ ਹਾਲ ਵਿਖੇ ਇੱਕ ਮੈਡੀਕਲ ਚੈੱਕਅਪ ਅਤੇ ਇਲਾਜ ਕੈਂਪ ਲਗਾਇਆ ਗਿਆ | ਪਾਇਲ, ਡਾ. ਰੋਮਿਕਾ ਵਢੇਰਾ (ਐਨ.ਏ. ਕਲਚਰਲ ਡੈਂਟਲ ਹੈੱਡ), ਡਾ. ਪ੍ਰਭਜੋਤ ਕੌਰ, ਡਾ. ਕਵਿਤਾ ਸ਼ਰਮਾ, ਡਾ. ਵਿੰਕਲ ਬੇਦੀ, ਡਾ. ਪ੍ਰਭਜੋਤ, ਡਾ. ਰੁਚਿਕਾ ਬੱਤਰਾ, ਡਾ. ਸੰਜੀਵਨੀ, ਡਾ. ਪਵਿੱਤਰਾ, ਡਾ. ਨੈਨਾ ਸ਼ਾਰਦਾ (ਨੈਸ਼ਨਲ ਡੈਂਟਲ ਕਾਲਜ ਐਂਡ ਹਸਪਤਾਲ) ਅਤੇ ਨਿਧੀ ਠਾਕੁਰ, ਜੋਤੀ ਵਾਲਾ, ਖੁਸ਼ਬੂ, ਮਾਨਸੀ, ਆਰਚੀ ਅਤੇ ਅੰਸ਼ੁਲਾ (ਹਰਬੰਸ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਹਸਪਤਾਲ ਸਾਊਥ ਕੈਂਪਸ) ਦੇ ਇੰਟਰਨ ਸਮੇਤ ਲਗਭਗ 15 ਡਾਕਟਰਾਂ ਦੀ ਟੀਮ ਨੇ ਇਸ ਨੇਕ ਯਤਨ ਵਿਚ ਯੋਗਦਾਨ ਪਾਇਆ | ਵਿਦਿਆਰਥੀਆਂ ਨੂੰ ਦੰਦ ਬੁਰਸ਼ ਕਰਨ ਦਾ ਸਹੀ ਤਰੀਕਾ ਵੀ ਸਿਖਾਇਆ ਗਿਆ | ਬੱਚਿਆਂ ਨੂੰ ਸੰਬੋਧਨ ਕਰਦੇ ਹੋਏ, ਡਾਕਟਰਾਂ ਨੇ ਦਿਨ ਵਿੱਚ ਦੋ ਵਾਰ, ਸਵੇਰੇ ਅਤੇ ਰਾਤ ਨੂੰ ਬੁਰਸ਼ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਬੱਚਿਆਂ ਨੂੰ ਬੁਰਸ਼, ਟੁੱਥਪੇਸਟ ਅਤੇ ਫਲ ਵੰਡੇ ਗਏ | ਐਨ.ਏ. ਕਲਚਰਲ ਸੋਸਾਇਟੀ ਦੇ ਸੰਸਥਾਪਕ ਪ੍ਰਧਾਨ ਨਿਖਰ ਆਨੰਦ ਮਿੱਡਾ ਨੇ ਇਸ ਵਿਸ਼ੇਸ਼ ਯਤਨ ਲਈ ਸਾਰਿਆਂ ਦਾ ਧੰਨਵਾਦ ਕੀਤਾ | ਐਨ.ਏ ਕਲਚਰਲ ਸੋਸਾਇਟੀ ਤੋਂ ਪਾਇਲ ਨੇ ਕੈਂਪ ਵਿਚ ਸ਼ਾਮਲ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ, 'ਅਸੀਂ ਇਸ ਕਾਰਜ ਲਈ ਸਾਨੂੰ ਅਸੀਸ ਦੇਣ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ | ਇਹ ਸਮਾਜ ਲਈ ਸਾਡਾ ਛੋਟਾ ਜਿਹਾ ਯੋਗਦਾਨ ਹੈ |' ਉਸਨੇ ਮਹਾਂਰਿਸ਼ੀ ਦਯਾਨੰਦ ਪਬਲਿਕ ਸਕੂਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਕੂਲ ਪੇਂਡੂ ਖੇਤਰਾਂ ਦੇ ਬੱਚਿਆਂ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ | ਉਸਨੇ ਐਨ.ਏ ਕਲਚਰਲ ਸੋਸਾਇਟੀ, ਆਈ.ਡੀ.ਏ ਅਤੇ ਸਰਵ ਪੇ੍ਰਮ ਫਾਊਾਡੇਸ਼ਨ ਦੇ ਲੋਕ ਭਲਾਈ ਕਾਰਜਾਂ ਦੀ ਵੀ ਪ੍ਰਸ਼ੰਸਾ ਕੀਤੀ | ਸਕੂਲ ਦੇ ਪਿ੍ੰਸੀਪਲ ਡਾ. ਵਿਨੋਦ ਕੁਮਾਰ ਸ਼ਰਮਾ ਨੇ ਦੰਦਾਂ ਦੀ ਜਾਂਚ ਅਤੇ ਇਲਾਜ ਕੈਂਪ ਵਿਚ ਸ਼ਾਮਿਲ ਹੋਏ ਹਰ ਵਿਅਕਤੀ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਐਨ.ਏ. ਕਲਚਰਲ ਸੋਸਾਇਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਵੀ ਸਨਮਾਨ ਕੀਤਾ | ਇਸ ਦੰਦਾਂ ਦੀ ਜਾਂਚ ਅਤੇ ਜਾਗਰੂਕਤਾ 'ਚ, ਲਗਭਗ 200 ਬੱਚਿਆਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ |