ਰੂਪਨਗਰ, 5 ਦਸੰਬਰ (ਸਟਾਫ਼ ਰਿਪੋਰਟਰ)-ਜ਼ਿਲ੍ਹਾ ਰੂਪਨਗਰ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਸਿਖਰਾਂ 'ਤੇ ਹਨ | ਭਾਰਤੀ ਜਨਤਾ ਪਾਰਟੀ ਇਸ ਚੋਣ ਮੁਕਾਬਲੇ ਵਿਚ ਹੋਰ ਸਾਰੀਆਂ ਪਾਰਟੀਆਂ ਤੋਂ ਕਾਫ਼ੀ ਅੱਗੇ ਨਜ਼ਰ ਆ ਰਹੀ ਹੈ | ਇਹ ਦਾਅਵਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੀਤਾ | ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਭਾਜਪਾ ਉਮੀਦਵਾਰ ਹੀ ਜਿੱਤ ਦੇ ਝੰਡੇ ਲਹਿਰਾਉਣਗੇ | ਭਾਜਪਾ ਵਲੋਂ ਵੱਖ-ਵੱਖ ਜ਼ੋਨਾਂ ਤੋਂ ਮੈਦਾਨ 'ਚ ਉਤਾਰੇ ਉਮੀਦਵਾਰਾਂ 'ਚ ਗੜਬਾਗਾ ਤੋਂ ਜਸਵਿੰਦਰ ਕੌਰ ਪਤਨੀ ਅਮਰੀਕ ਸਿੰਘ, ਅਬਿਆਣਾ ਕਲਾਂ ਤੋਂ ਨਰੇਸ਼ ਕੁਮਾਰੀ ਪਤਨੀ ਡਾ. ਹਜ਼ਾਰੀ ਲਾਲ, ਬਜਰੂੜ ਤੋਂ ਦਰਸ਼ਨ ਸਿੰਘ, ਸਰਥਲੀ ਤੋਂ ਸ਼ਿਵ ਕੁਮਾਰ ਸਰਥਲੀ, ਤਖ਼ਤਗੜ੍ਹ ਤੋਂ ਧਰਮ ਸਿੰਘ ਮੁੰਨੇ, ਟਿੱਬਾ ਨੰਗਲ ਤੋਂ ਰੇਖਾ ਰਾਣੀ ਪਤਨੀ ਬਾਲ ਕਿ੍ਸ਼ਨ, ਬੈਂਸਾਂ ਤੋਂ-ਗਰੀਮਾ ਪਤਨੀ ਪਰਦੀਪ ਸਿੰਘ ਲਾਲਪੁਰ, ਆਜਮਪੁਰ ਤੋਂ ਜਸਪਾਲ, ਬੜਵਾ ਜੋਨ ਤੋਂ ਰਨਵੀਰ ਸਿੰਘ, ਸਸਕੌਰ ਤੋਂ ਮਨਜੀਤ ਸਿੰਘ, ਨੂਰਪੁਰ ਤੋਂ ਨਰੇਸ਼ ਕੁਮਾਰੀ ਪਤਨੀ ਰਾਕੇਸ਼ ਕੂਮਾਰ ਗੋਜਾ, ਕਰਤਾਰਪੁਰ ਤੋਂ ਕਮਲਾ ਦੇਵੀ ਪਤਨੀ ਰਾਮਪਾਲ ਬਜਾਡ, ਸਿੰਘਪੁਰ ਤੋਂ ਜਤਿੰਦਰ ਪਾਲ ਸਿੰਘ, ਠਾਣਾ ਤੋਂ ਬਾਲ ਕਿ੍ਸ਼ਨ ਕੁੱਕੂ, ਡੂਮੇਵਾਲ ਤੋਂ ਬੀਨਾ ਕੁਮਾਰੀ ਪਤਨੀ ਸੁਰਿੰਦਰ ਕੁਮਾਰ, ਝਾਂਗੜੀਆ ਤੋਂ ਵਰਿੰਦਰ ਕੁਮਾਰ ਵਿਕੀ, ਕਾਹਨਪੁਰ ਖੂਹੀ ਤੋਂ ਰਾਜ ਕੁਮਾਰੀ ਪਤਨੀ ਗੁਰਨੈਬ ਸਿੰਘ, ਚੰਦਪੁਰ ਤੋਂ ਇੰਦਰਪਾਲ ਸਿੰਘ, ਘਨੌਲਾ ਤੋਂ ਡਾ. ਇੰਦਰਜੀਤ ਸਿੰਘ, ਘਨੌਲੀ ਤੋਂ ਕੁਲਵੰਤ ਕੌਰ ਪਤਨੀ ਬੰਤ ਲੇਹਰਾ, ਮਕੌੜੀ ਕਲਾਂ ਤੋਂ ਕੋਮਲ ਰਾਣੀ ਪਤਨੀ ਜਸਪਾਲ ਸਿੰਘ, ਮਲਿਕਪੁਰ ਤੋਂ ਆਸ਼ਾ ਰਾਣੀ ਪਤਨੀ ਹੋਸ਼ਿਆਰ ਸਿੰਘ, ਹੂਸੈਨਪੁਰ ਤੋਂ ਅਮਨਿੰਦਰ ਸਿੰਘ, ਮਗਰੋੜ ਤੋਂ ਅਮਰਜੀਤ ਕੌਰ ਪਤਨੀ ਬਿਸਾਖਾ ਸਿੰਘ, ਬਰਦਾਰ ਤੋਂ ਰਿਤੂ ਸ਼ਰਮਾ ਪਤਨੀ ਰਮਨ ਸ਼ਰਮਾ, ਪੁਰਖਾਲੀ ਤੋਂ ਅਮਨਦੀਪ ਕੌਰ ਪਤਨੀ ਤਜਿੰਦਰ ਸਿੰਘ, ਭੰਗਾਲਾਂ ਤੋਂ ਅਮਰਜੀਤ ਕੌਰ ਪਤਨੀ ਪਿਆਰਾ ਸਿੰਘ, ਮੀਆਂਪੁਰ ਤੋਂ ਰਿਤਾ ਰਾਣੀ ਪਤਨੀ ਤਰਸੇਮ ਲਾਲ, ਹਵੇਲੀ ਛੋਟੀ ਤੋਂ ਸੁਖਵਿੰਦਰ ਸਿੰਘ ਪੁੱਤਰ ਮੋਹਨ ਸਿੰਘ, ਖੈਰਾਬਾਦ ਤੋਂ ਅਕਪਾਲ ਕੌਰ ਪਤਨੀ ਜਸਪਾਲ ਸਿੰਘ, ਪਪਰਾਲਾ ਤੋਂ ਕੁੰਡਲਪ੍ਰੀਤ ਕੌਰ ਪਤਨੀ ਜਸਵਿੰਦਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਲਈ ਭਾਜਪਾ ਦੇ ਉਮੀਦਵਾਰਾਂ 'ਚ ਤਖ਼ਤਗੜ੍ਹ ਜੋਨ ਤੋਂ ਕੁਲਜਿੰਦਰ ਲਾਲਪੁਰ, ਕਲਵਾਂ ਤੋਂ ਜੀਵਨ ਸਿੰਘ, ਮੀਆਂਪੁਰ ਤੋਂ ਪਰਮਜੀਤ ਕੌਰ ਪਤਨੀ ਗੁਰਦੇਵ ਸਿੰਘ ਸ਼ਾਮਿਲ ਹਨ | ਲਾਲਪੁਰਾ ਨੇ ਦਾਅਵਾ ਕੀਤਾ ਕਿ ਇਸ ਵਾਰ ਰੂਪਨਗਰ ਜ਼ਿਲ੍ਹੇ 'ਚ ਭਾਜਪਾ ਇਤਿਹਾਸ ਰਚੇਗੀ |