ਸ੍ਰੀ ਚਮਕੌਰ ਸਾਹਿਬ, 5 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਬੀ. ਏ. ਭਾਗ ਪਹਿਲਾ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਕਾਲਜ ਦਾ ਨਾਂਅ ਰੌਸ਼ਨ ਕਰਦਿਆਂ ਪੰਜਾਬ ਰਾਜ ਅੰਤਰ 'ਵਰਸਿਟੀ ਯੁਵਕ ਮੇਲਾ-2025 'ਚ ਗਤਕਾ ਪ੍ਰਦਰਸ਼ਨੀ 'ਚ ਦੂਜਾ ਸਥਾਨ ਹਾਸਿਲ ਕੀਤਾ ਹੈ | ਪਿ੍ੰਸੀਪਲ ਡਾ. ਬਲਜੀਤ ਸਿੰਘ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਸਕਰਨ ਸਿੰਘ ਦੀ ਇਹ ਸ਼ਾਨਦਾਰ ਉਪਲਬਧੀ ਉਸ ਦੀ ਮਿਹਨਤ, ਸਮਰਪਣ ਤੇ ਖੇਡ ਪ੍ਰਤੀ ਜਜ਼ਬੇ ਦੀ ਪ੍ਰਤੀਕ ਹੈ | ਇਸ ਤਰ੍ਹਾਂ ਦੀਆਂ ਉਪਲਬਧੀਆਂ ਨੌਜਵਾਨਾਂ ਨੂੰ ਖੇਡਾਂ ਤੇ ਅਨੁਸ਼ਾਸਨ ਵੱਲ ਪ੍ਰੇਰਿਤ ਕਰਦੀਆਂ ਹਨ | ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਮਧੂ ਡਡਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗਤਕਾ ਪ੍ਰਦਰਸ਼ਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਖੇ ਕਰਵਾਈ ਗਈ | ਕਾਲਜ ਪਹੁੰਚਣ 'ਤੇ ਕਾਲਜ ਪਿ੍ੰਸੀਪਲ ਡਾ ਬਲਜੀਤ ਸਿੰਘ ਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀ ਨੂੰ ਸਨਮਾਨਿਤ ਕੀਤਾ |