ਨੂਰਪੁਰ ਬੇਦੀ, 5 ਦਸੰਬਰ (ਹਰਦੀਪ ਸਿੰਘ ਢੀਂਡਸਾ)-ਸਿੰਘ ਸਭਾ ਗੁਰਦੁਆਰਾ ਮੁੰਨੇ ਵਿਖੇ ਇਲਾਕੇ ਦੀ ਸੰਗਤ ਨੇ ਇਕੱਠੇ ਹੋ ਕੇ ਇਕ ਮੀਟਿੰਗ ਕੀਤੀ, ਜਿਸ 'ਚ ਇਹ ਸੁਝਾ ਦਿੱਤਾ ਗਿਆ ਕਿ ਜੋ ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਸੇਵਾਦਾਰ ਬਾਬਾ ਸੁੱਚਾ ਸਿੰਘ ਦਾ ਦਿਹਾਂਤ ਹੋਣ ਮਗਰੋਂ ਜੋ ਕਿਲ੍ਹੇ ਦੀ ਸੇਵਾ ਹੈ, ਉਹ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਨੂੰ ਥਾਪਿਆ ਗਿਆ ਹੈ, ਪਰ ਦੂਜੇ ਨੰਬਰ ਦੀ ਜੋ ਸੇਵਾ ਹੈ ਉਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਪ੍ਰੇਮ ਸਿੰਘ ਭਲੜੀ ਵਾਲਿਆਂ ਨੂੰ ਦਿੱਤੀ ਜਾਵੇ ਕਿਉਂਕਿ ਬਾਬਾ ਪ੍ਰੇਮ ਸਿੰਘ ਜੋ ਕਿ ਬਿਨਾਂ ਕਿਸੇ ਲਾਲਚ ਤੋਂ ਪਿਛਲੇ 30-40 ਸਾਲ ਤੋਂ ਨਿਸ਼ਕਾਮ ਸੇਵਾ ਕਰ ਰਹੇ ਹਨ, ਉਨ੍ਹਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਇਲਾਕੇ ਦੀਆਂ ਸੰਗਤਾਂ ਨੇ ਇਕੱਤਰ ਹੋ ਕੇ ਉਨ੍ਹਾਂ ਨੂੰ ਉਪ ਸੇਵਾਦਾਰ ਬਣਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਇਲਾਕੇ ਦੇ ਵੱਖ-ਵੱਖ ਆਗੂਆਂ ਨੇ ਬਾਬਾ ਪ੍ਰੇਮ ਸਿੰਘ ਦੇ ਹੱਕ 'ਚ ਫਤਵਾ ਦਿੱਤਾ | ਸੰਗਤਾਂ ਨੇ ਆਵਾਜ਼ ਉਠਾਈ ਕਿ ਬਾਬਾ ਸਤਨਾਮ ਸਿੰਘ ਦੇ ਨਾਲ ਬਾਬਾ ਪ੍ਰੇਮ ਸਿੰਘ ਨੂੰ ਕਾਰ ਸੇਵਾ ਸੰਭਾਲੀ ਜਾਵੇ | ਇਸ ਮੌਕੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੀ ਸੇਵਾ ਪਹਿਲਾਂ ਸੰਤ ਬਾਬਾ ਸੇਵਾ ਸਿੰਘ ਤੇ ਲਾਭ ਸਿੰਘ ਕਰਦੇ ਸੀ | ਇਹ ਸੇਵਾ ਭਾਵਨਾ ਉਸੇ ਤਰ੍ਹਾਂ ਬਾਬਾ ਪ੍ਰੇਮ ਸਿੰਘ ਦੀ ਅਗਵਾਈ 'ਚ ਚਲਦੀ ਰਹੇ | ਇਸ ਮੌਕੇ ਬਾਬਾ ਸਤਨਾਮ ਸਿੰਘ ਨੂੰ ਮੁੱਖ ਸੇਵਾਦਾਰ ਨਿਯੁਕਤ ਕਰਨ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਜਗਬੀਰ ਸਿੰਘ ਸਾਹਪਰ, ਮੋਹਨ ਸਿੰਘ ਸੈਕਟਰੀ, ਭਗਤ ਸਿੰਘ ਚਨੋਲੀ, ਬਾਬਾ ਦਿਲਬਾਗ ਸਿੰਘ, ਤਰਲੋਚਨ ਸਿੰਘ, ਗੁਰਨੈਬ ਸਿੰਘ ਅਬਿਆਣਾ, ਬਾਬਾ ਬਲਦੇਵ ਸਿੰਘ ਬਗੀਚੀ ਵਾਲੇ, ਬਚਿੱਤਰ ਸਿੰਘ ਅਬਿਆਣਾ, ਪਰਮਜੀਤ ਸਿੰਘ ਆਬਿਆਣਾ, ਬਾਬਾ ਜਗਤਾਰ ਸਿੰਘ ਚੌਂਤਾ, ਮਨਜੀਤ ਸਿੰਘ ਛੱਜਾ, ਸਰਵਨ ਸਿੰਘ ਭਲੜੀ ਮੌਜੂਦ ਸਨ |