02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨੂਰਪੁਰ ਬੇਦੀ ਦੇ ਇਲਾਕੇ ਮੀਰਪੁਰ ਵਿਖੇ ਦੇਸ਼ ਭਗਤਾਂ ਦੀ ਯਾਦਗਾਰ ਬਣਾਉਣ ਦਾ ਕੰਮ ਕੱਲ੍ਹ ਹੋਵੇਗਾ ਸ਼ੁਰੂ

Ad Position 21
No active advertisement
ਅਜੀਤ ਡੈਸਕ 06-12-2025
ਨੂਰਪੁਰ ਬੇਦੀ, 5 ਦਸੰਬਰ (ਵਿੰਦਰਪਾਲ ਝਾਂਡੀਆਂ)-ਗ਼ਦਰੀ ਬਾਬਾ ਕਿਰਪਾ ਸਿੰਘ ਮੀਰਪੁਰ ਯਾਦਗਾਰ ਕਮੇਟੀ ਵਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ, ਕਿ ਰੋਪੜ ਜ਼ਿਲੇ੍ਹ ਨਾਲ ਸੰਬੰਧਿਤ ਆਜ਼ਾਦੀ ਘੁਲਾਟੀਏ ਜਿਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਖ਼ਿਲਾਫ਼ ਲੜਦੇ ਹੋਏ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਸਨ, ਅਤੇ ਜ਼ਮੀਨ ਜਾਇਦਾਦ ਦੀ ਕੁਰਕੀ ਵੀ ਕਰਵਾਈ ਸੀ | ਉਨ੍ਹਾਂ ਸ਼ਹੀਦਾਂ ਦੀ ਇਕ ਸਾਂਝੀ ਯਾਦਗਾਰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਮੀਰਪੁਰ ਵਿਖੇ ਬਣਾਈ ਜਾਵੇਗੀ | ਇਹ ਯਾਦਗਾਰ ਗ਼ਦਰੀ ਬਾਬਾ ਕਿਰਪਾ ਸਿੰਘ ਦੇ ਪਰਿਵਾਰ ਵਲੋਂ ਦਾਨ ਕੀਤੀ ਜ਼ਮੀਨ 'ਚ 7 ਦਸੰਬਰ ਨੂੰ ਇਸ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਕਮੇਟੀ ਦੇ ਆਗੂ ਵੀਰ ਸਿੰਘ ਬੜਵਾ, ਗੁਰਨਾਮ ਸਿੰਘ ਬੜਾ ਪਿੰਡ, ਮੇਜਰ ਸਿੰਘ ਅਸਮਾਨਪੁਰ, ਮਦਨ ਗੋਪਾਲ ਲਖਣੋ, ਰਘਵੀਰ ਸਿੰਘ ਹਰੀਵਾਲ, ਧਰਮ ਸਿੰਘ ਨਿੱਕੂਵਾਲ, ਅਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਯਾਦਗਾਰ ਵਿਚ ਸ਼ਹੀਦ ਸਰਵਣ ਸਿੰਘ ਨੂੰ ਸਮਰਪਿਤ ਇਕ ਵੱਡੀ ਲਾਇਬ੍ਰੇਰੀ ਬਣਾਈ ਜਾਵੇਗੀ | ਇਲਾਕੇ ਦੇ ਸਾਰੇ ਸ਼ਹੀਦਾਂ ਦੀ ਇਕ ਫ਼ੋਟੋ ਗੈਲਰੀ ਬਣਾ ਕੇ ਉਨ੍ਹਾਂ ਦਾ ਇਤਿਹਾਸ ਦਰਜ ਕਰਾਇਆ ਜਾਵੇਗਾ | ਇਸ ਦੇ ਨਾਲ ਹੀ ਇਕ ਵੱਡਾ ਹਾਲ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾਵੇਗਾ ਅਤੇ ਇਕ ਵੱਡਾ ਸ਼ਹੀਦੀ ਸਮਾਰਕ ਵੀ ਉਨ੍ਹਾਂ ਸ਼ਹੀਦਾਂ ਦੀ ਯਾਦ 'ਚ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪਿੰਡ ਮੀਰਪੁਰ 'ਚ ਬਣ ਰਹੀ ਇਹ ਯਾਦਗਾਰ ਰੋਪੜ ਜ਼ਿਲ੍ਹੇ ਦੇ ਸ਼ਹੀਦਾਂ ਲਈ ਇਕ ਬੇਮਿਸਾਲ ਸ਼ਰਧਾਂਜਲੀ ਹੋਵੇਗੀ | ਉਨ੍ਹਾਂ ਸਮੂਹ ਇਲਾਕੇ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ 7 ਦਸੰਬਰ ਨੂੰ ਪਿੰਡ ਮੀਰਪੁਰ ਵਿਚ ਸਵੇਰੇ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਨ |
Ad Position 22
No active advertisement
ਪਿਛਲੀ ਖ਼ਬਰ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਰੋਪੜ ਡਵੀਜ਼ਨ ਦੀ ਮੀਟਿੰਗ ਅਗਲੀ ਖ਼ਬਰ ਬਿਜਲੀ ਸੋਧ ਬਿੱਲ ਤੇ ਨਵੇਂ ਬੀਜ ਬਿੱਲ ਖ਼ਿਲਾਫ਼ ਕਿਰਤੀ ਕਿਸਾਨ ਮੋਰਚਾ ਦੀ ਮੀਟਿੰਗ
Ad Position 24
No active advertisement