02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਰੋਪੜ ਡਵੀਜ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 06-12-2025
ਰੂਪਨਗਰ, 5 ਦਸੰਬਰ (ਸਤਨਾਮ ਸਿੰਘ ਸੱਤੀ)-ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਰੋਪੜ ਡਵੀਜ਼ਨ ਕਮੇਟੀ ਦੀ ਮੀਟਿੰਗ ਰਜਿੰਦਰ ਸਿੰਘ ਪ੍ਰਧਾਨ ਰੋਪੜ ਡਵੀਜ਼ਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਰੋਪੜ ਸਰਕਲ ਦੇ ਪ੍ਰਧਾਨ ਸਾਥੀ ਹਰਜਿੰਦਰ ਸਿੰਘ ਅਕਬਰਪੁਰ, ਪੰਜਾਬ ਪਾਵਰਕਾਮ ਟਰਾਸਕੋ ਪੈਨਸ਼ਨ ਯੂਨੀਅਨ ਰੋਪੜ ਦੇ ਪ੍ਰਧਾਨ ਸਾਥੀ ਰਣਜੀਤ ਸਿੰਘ ਗਿੱਲ ਤੇ ਡਵੀਜ਼ਨ ਸਕੱਤਰ ਕੰਵਲਜੀਤ ਸਿੰਘ ਰੋਪੜ ਥਰਮਲ ਸਮੇਤ ਕਈਆਂ ਨੇ ਸ਼ਮੂਲੀਅਤ ਕੀਤੀ | ਮੀਟਿੰਗ 'ਚ ਕੇਂਦਰ ਸਰਕਾਰ ਵਲੋਂ ਲਿਆਂਦੇ ਬਿਜਲੀ ਐਕਟ 2025 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ | ਇਸ ਦੇ ਨਾਲ ਹੀ ਪੰਜਾਬ ਸਰਕਾਰ ਅਤੇ ਪਾਵਰਕਾਮ ਵਲੋਂ ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਦੇ ਫ਼ੈਸਲੇ ਦੀ ਵੀ ਨਿਖੇਧੀ ਕੀਤੀ ਗਈ | ਬਿਜਲੀ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਬਕਾਇਆ ਮੰਗਾਂ ਆਦਿ 'ਤੇ ਵੀ ਵਿਸ਼ਥਾਰ ਨਾਲ ਵਿਚਾਰ-ਵਟਾਂਦਰਾ ਹੋਇਆ | ਮੀਟਿੰਗ 'ਚ ਰੋਪੜ ਡਵੀਜ਼ਨ ਅਧੀਨ ਸਬ ਡਵੀਜ਼ਨਾਂ ਦੀਆਂ ਇਮਾਰਤਾਂ ਦੀ ਖਸਤਾ ਹਾਲਤ, ਕਲੈਰੀਕਲ ਅਤੇ ਟੈਕਨੀਕਲ ਸਟਾਫ਼ ਲਈ ਯੋਗ ਬੈਠਕ ਅਤੇ ਕੰਮ ਕਰਨ ਦੇ ਪ੍ਰਬੰਧਾਂ ਦੀ ਘਾਟ, ਪੀਣ ਵਾਲੇ ਪਾਣੀ ਤੇ ਵਾਸ਼ਰੂਮ ਦੀਆਂ ਅਣਪੂਰੀਆਂ ਸਹੂਲਤਾਂ, ਸਟਾਫ਼ ਦੀ ਗੰਭੀਰ ਘਾਟ ਤੇ ਹੈੱਡਕੁਆਰਟਰ ਰਾਹੀਂ ਤਾਇਨਾਤ ਕਰਮਚਾਰੀਆਂ ਦੇ ਹੈੱਡਕੁਆਰਟਰ ਰੱਦ ਕਰਨ ਆਦਿ ਮੁੱਦਿਆਂ 'ਤੇ ਵੀ ਚਿੰਤਾ ਜਾਹਰ ਕੀਤੀ ਗਈ | ਇਹ ਸਾਰੇ ਮਸਲੇ ਐਕਸੀਅਨ ਰੋਪੜ ਨਾਲ ਮੀਟਿੰਗ ਕਰਕੇ ਉਠਾਉਣ ਦਾ ਫੈਸਲਾ ਕੀਤਾ | ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 10 ਦਸੰਬਰ ਨੂੰ ਪਟਿਆਲਾ ਵਿਖੇ ਕਾਮਰੇਡ ਭਗਵਾਨ ਸਿੰਘ ਅਣਖੀ ਦੀ ਬਰਸੀ ਸਮਾਰੋਹ ਲਈ ਰੋਪੜ ਡਵੀਜ਼ਨ ਵਲੋਂ ਇਕ ਬੱਸ ਭਰਕੇ ਜਾਏਗਾ | ਮੀਟਿੰਗ 'ਚ ਸਾਥੀ ਸੰਤੋਸ਼ ਕੁਮਾਰ ਤਿਵਾੜੀ (ਘਨੌਲੀ), ਸਾਥੀ ਕਰਮ ਸਿੰਘ (ਰੋਪੜ), ਜਸਵਿੰਦਰ ਸਿੰਘ (ਮੀਆਂਪੁਰ), ਸਾਥੀ ਪਲਵਿੰਦਰ ਸਿੰਘ (ਸੁਖਰਾਮਪੁਰ), ਸ੍ਰੀ ਚਮਕੌਰ ਸਾਹਿਬ ਸਬ ਡਵੀਜ਼ਨ ਦੇ ਜਸਵਿੰਦਰ ਸਿੰਘ ਆਰ.ਏ., ਸਕੱਤਰ ਅਵਤਾਰ ਸਿੰਘ ਤੇ ਬਹਾਦੁਰ ਸਿੰਘ ਸਮੇਤ ਕਈ ਹੋਰ ਮੀਤ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਡੀਲਰਾਂ ਨਾਲ ਮੀਟਿੰਗ ਅਗਲੀ ਖ਼ਬਰ ਨੂਰਪੁਰ ਬੇਦੀ ਦੇ ਇਲਾਕੇ ਮੀਰਪੁਰ ਵਿਖੇ ਦੇਸ਼ ਭਗਤਾਂ ਦੀ ਯਾਦਗਾਰ ਬਣਾਉਣ ਦਾ ਕੰਮ ਕੱਲ੍ਹ ਹੋਵੇਗਾ ਸ਼ੁਰੂ
Ad Position 24
No active advertisement