ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ. ਐਸ. ਨਿੱਕੂਵਾਲ)-ਇਥੋਂ ਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਡੇਰਾ ਦਮਦਮੀ ਟਕਸਾਲ ਵਿਖੇ ਸ੍ਰੀ ਅਨੰਦਪੁਰ ਸਾਹਿਬ ਦੀ ਸਾਰਿਆਂ ਤੋਂ ਪੁਰਾਣੀ ਵਿੱਦਿਅਕ ਸੰਸਥਾ ਐਸ. ਜੀ. ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸੇਵਾ ਮੁਕਤ ਪਿ੍ੰਸੀਪਲ ਮਨਮੋਹਨ ਸਿੰਘ ਮੱਕੜ (89) ਵਾਸੀ ਮੁਹੱਲਾ ਮਟੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਸਾਰਿਆਂ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਜੋਤ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ | ਉਪਰੰਤ ਸਿੱਖ ਮਿਸ਼ਨਰੀ ਕਾਲਜ ਦੇ ਪਿ੍ੰਸੀਪਲ ਚਰਨਜੀਤ ਸਿੰਘ ਤੇ ਉੱਘੇ ਪ੍ਰਚਾਰਕ ਭਾਈ ਅੰਮਿ੍ਤਪਾਲ ਸਿੰਘ ਯੂ. ਐਸ. ਏ. ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ | ਇਸ ਤੋਂ ਬਿਨਾਂ ਕਾਰ ਸੇਵਾ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੌਜੂਦਾ ਮੁਖੀ ਬਾਬਾ ਸਤਨਾਮ ਸਿੰਘ ਵਲੋਂ ਸੰਗਤਾਂ ਨੂੰ ਸਤਿਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਗਿਆ | ਮੰਚ ਸੰਚਾਲਨ ਦੀ ਸੇਵਾ ਦੂਰਦਰਸ਼ਨ ਦੇ ਨਾਮੀ ਐਂਕਰ ਗੁਰਮਿੰਦਰ ਸਿੰਘ ਭੁੱਲਰ ਵਲੋਂ ਨਿਭਾਈ ਗਈ | ਅੰਤ 'ਚ ਉਨ੍ਹਾਂ ਦੇ ਪੁੱਤਰ ਤੇ ਸੇਵਾ-ਮੁਕਤ ਚੀਫ ਮੈਨੇਜਰ ਅਮਨਦੀਪ ਸਿੰਘ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਸਵਰਨ ਸਿੰਘ ਲੋਧੀਪੁਰ, ਸੇਵਾ ਮੁਕਤ ਡਿਪਟੀ ਡਾਇਰੈਕਟਰ ਧਰਮ ਸਿੰਘ, ਸੇਵਾ ਮੁਕਤ ਪਿ੍ੰਸੀਪਲ ਨਿਰੰਜਣ ਸਿੰਘ ਰਾਣਾ, ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਇਸਤਰੀ ਸਤਸੰਗ ਸਭਾ ਦੀ ਪ੍ਰਧਾਨ ਮਾਤਾ ਗੁਰਚਰਨ ਕੌਰ, ਕਾਂਗਰਸੀ ਆਗੂ ਡਾ. ਆਤਮਾ ਸਿੰਘ ਰਾਣਾ, ਸੇਵਾ ਮੁਕਤ ਬੈਂਕ ਅਫ਼ਸਰ ਆਤਮਾ ਸਿੰਘ ਘੱਟੀਵਾਲ, ਸਿੱਖਿਆ ਕੋਆਰਡੀਨੇਟਰ ਦਿਆ ਸਿੰਘ ਸੰਧੂ, ਨਾਮੀ ਐਂਕਰ ਸ਼ੰਮੀ ਡਾਬਰਾ, ਨੰਬਰਦਾਰ ਕੁਲਦੀਪ ਸਿੰਘ ਮਟੌਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਐਂਡ. ਹਰਦੇਵ ਸਿੰਘ, ਹਰਤੇਗਵੀਰ ਸਿੰਘ ਤੇਗੀ, ਸਾਬਕਾ ਮੈਨੇਜਰ ਪ੍ਰੀਤਮਪਾਲ ਸਿੰਘ ਫੁੱਲ, ਪਰਮਜੀਤ ਸਿੰਘ ਟਿੰਬਰ, ਇੰਜੀਨੀਅਰ ਹਰਮੀਤ ਸਿੰਘ, ਇੰਜੀਨੀਅਰ ਸੁਰਿੰਦਰ ਸਿੰਘ, ਸੇਵਾ ਮੁਕਤ ਚੇਅਰਮੈਨ ਮੇਜਰ ਸਿੰਘ, ਤੇਜਿੰਦਰ ਸਿੰਘ ਚੰਨ, ਹਰਚਰਨ ਸਿੰਘ ਬੇਦੀ, ਇਕਬਾਲ ਸਿੰਘ ਲੰਗਮਜਾਰੀ, ਕੁਲਦੀਪ ਸਿੰਘ ਬੰਗਾ, ਮਹਿੰਦਰ ਸਿੰਘ ਭਸ਼ੀਨ, ਸਵਰਨ ਸਿੰਘ ਬੈਂਸ, ਕੌਂਸਲਰ ਪਰਮਵੀਰ ਸਿੰਘ ਰਾਣਾ, ਭਾਜਪਾ ਦੇ ਬੁਲਾਰੇ ਬਲਰਾਮ ਪਰਾਸਰ ਗਨੂੰ, ਰਾਮ ਪਰਾਸ਼ਰ, ਮਾ. ਹਰਬਖਸ਼ ਸਿੰਘ ਮਹਿਰੋਲੀ, ਸੁਖਵਿੰਦਰ ਸਿੰਘ ਬਿੱਟੂ, ਤੇਜਿੰਦਰ ਸਿੰਘ ਰਤਨ, ਦਵਿੰਦਰ ਸਿੰਘ ਛਿੰਦੂ, ਰਾਮ ਜੀ ਦਾਸ ਬਾਲੂ, ਧਰਮਪਾਲ ਸਿੰਘ ਠਾਣਾ, ਸ਼ਮਸ਼ੇਰ ਸਿੰਘ ਨੰਬਰਦਾਰ, ਬਲਵੀਰ ਕੌਰ, ਗੁਰਬਖਸ਼ ਸਿੰਘ ਹਰੀਵਾਲ, ਜ਼ੋਬਨ ਸਿੰਘ, ਐਡ. ਹਰੀਕਿ੍ਪਾਲ ਸਿੰਘ ਮੱਕੜ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ, ਨੰਗਲ ਦੇ ਪ੍ਰਧਾਨ ਨਵਦੀਪ ਸਿੰਘ ਹੀਰਾ, ਅਸ਼ਵਨੀ ਸ਼ਰਮਾ, ਹੇਮ ਰਾਜ ਧੀਮਾਨ, ਮੋਹਨ ਲਾਲ ਸੈਣੀ, ਜਗਵਿੰਦਰ ਕੌਰ, ਐਮ.ਪੀ. ਸਿੰਘ ਸੋਢੀ, ਅਵਨਿੰਦਰ ਕੌਰ, ਸੁਖਰਾਜ ਸਿੰਘ, ਦੀਪਕ ਪਰਾਸ਼ਰ ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |