ਨੂਰਪੁਰ ਬੇਦੀ, 6 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇੰਪਰੂਵਮੈਂਟ ਟਰੱਸਟ ਰੂਪਨਗਰ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ ਨੇ ਜ਼ੋਨ ਬੈਂਸ ਤੋਂ ਆਮ ਆਦਮੀ ਪਾਰਟੀ ਦੀ ਸੰਮਤੀ ਉਮੀਦਵਾਰ ਰਣਜੀਤ ਕੌਰ ਦੇ ਹੱਕ 'ਚ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਚੋਣ ਪ੍ਰਚਾਰ ਕੀਤਾ | ਲੋਕਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਲਾਲਪੁਰਾ ਨੇ ਕਿਹਾ ਕਿ ਹੁਣ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਾ ਕੇਵਲ ਬੇਤਰਤੀਬ ਸਿਸਟਮ ਨੂੰ ਪੱਟੀ 'ਤੇ ਲਿਆਉਂਦਾ, ਸਗੋਂ ਸੂਬੇ 'ਚ ਨਵੀਂ ਸੋਚ ਨਾਲ ਵਿਕਾਸ ਦਾ ਅਧਿਆਇ ਸ਼ੁਰੂ ਕੀਤਾ | ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਵੀ ਲੋਕ ਵਿਕਾਸ, ਸਾਫ਼ ਸਿਆਸਤ ਤੇ ਜਨਹਿਤ ਵਿਚ ਲਏ ਫ਼ੈਸਲਿਆਂ ਨੂੰ ਤਰਜੀਹ ਦੇਣਗੇ | ਰਣਜੀਤ ਕੌਰ ਇਕ ਮਿਹਨਤੀ ਤੇ ਲੋਕਾਂ ਨੂੰ ਸਮਰਪਿਤ ਉਮੀਦਵਾਰ ਹੈ | ਉਸ ਦੀ ਜਿੱਤ ਨਾਲ ਜ਼ੋਨ ਬੈਂਸ ਅੇ ਆਸ-ਪਾਸ ਦੇ ਪਿੰਡਾਂ ਦਾ ਵਿਕਾਸ ਹੋਰ ਤੇਜ਼ ਹੋਵੇਗਾ |