28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜ਼ਿਲ੍ਹਾ ਪ੍ਰੀਸ਼ਦ ਕਲਮਾ ਜ਼ੋਨ ਤੋਂ ਲਾਲੀ ਤੇ ਪੰਚਾਇਤ ਸੰਮਤੀ ਝਾਂਗੜੀਆਂ ਜ਼ੋਨ ਤੋਂ ਅਮਰਜੀਤ ਸਿੰਘ ਵਲੋਂ ਚੋਣ ਸਰਗਰਮੀਆਂ ਦਾ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 07-12-2025
ਕਾਹਨਪੁਰ ਖੂਹੀ, 6 ਦਸੰਬਰ (ਗੁਰਬੀਰ ਸਿੰਘ ਵਾਲੀਆ)-ਜ਼ਿਲ੍ਹਾ ਪ੍ਰੀਸ਼ਦ ਕਲਮਾ ਜ਼ੋਨ ਤੋਂ 'ਆਪ' ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਲਾਲੀ ਤੇ ਝਾਂਗੜੀਆਂ ਸੰਮਤੀ ਜੋਨ ਤੋਂ ਉਮੀਦਵਾਰ ਨੰਬਰਦਾਰ ਅਮਰਜੀਤ ਸਿੰਘ ਕਲਵਾਂ ਦੀਆਂ ਚੋਣ ਸਰਗਰਮੀਆਂ ਦਾ ਪਿੰਡ ਕਲਵਾਂ 'ਚ ਹੋਏ ਭਾਰੀ ਇਕੱਠ ਦੌਰਾਨ ਵਿਧਾਇਕ ਦਿਨੇਸ਼ ਚੱਢਾ ਨੇ ਅਗਾਜ਼ ਕੀਤਾ | ਇਸ ਮੌਕੇ ਦਿਨੇਸ਼ ਚੱਢਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਕਲਮਾ ਜ਼ੋਨ ਤੋਂ ਉਮੀਦਵਾਰ ਜਰਨੈਲ ਸਿੰਘ ਲਾਲੀ ਤੇ ਪੰਚਾਇਤ ਸੰਮਤੀ ਝਾਂਗੜੀਆਂ ਜ਼ੋਨ ਤੋਂ ਅਮਰਜੀਤ ਸਿੰਘ ਨੰਬਰਦਾਰ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਾ ਹੈ ਕਿਉਂਕਿ ਇਹ ਤੁਹਾਡੇ ਆਪਣੇ ਉਮੀਦਵਾਰ ਹਨ, ਜਦ ਕਿ ਵਿਰੋਧੀ ਪਾਰਟੀਆਂ ਨੂੰ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਉਮੀਦਵਾਰ ਨਹੀਂ ਲੱਭ ਰਹੇ, ਜਿਸ ਕਾਰਨ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਬੇਤੁਕੇ ਝੂਠੇ ਤੇ ਕੂੜ ਪ੍ਰਚਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਤੇ ਹੁਣ ਉਹ ਇਨ੍ਹਾਂ ਦੇ ਝਾਂਸੇ ਵਿਚ ਨਹੀਂ ਆਉਣਗੇ | ਚੱਢਾ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਤੇ ਸਰਕਾਰ ਵਲੋਂ ਕੀਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹਨ | ਇਸ ਮੌਕੇ ਜਰਨੈਲ ਸਿੰਘ ਲਾਲੀ ਨੇ ਵੀ ਵੋਟਾਂ ਮੰਗੀਆਂ | ਦੂਜੇ ਪਾਸੇ ਪੰਚਾਇਤ ਸੰਮਤੀ ਝਾਂਗੜੀਆਂ ਦੇ 'ਆਪ' ਉਮੀਦਵਾਰ ਨੰਬਰਦਾਰ ਅਮਰਜੀਤ ਸਿੰਘ ਕਲਵਾਂ ਨੇ ਕਿਹਾ ਕਿ ਉਹ ਹਰ ਵੇਲੇ ਵਿਕਾਸ ਦੇ ਕੰਮਾਂ ਕਰਵਾਉਣਗੇ ਉਨ੍ਹਾਂ ਨੂੰ ਇਕ ਵਾਰ ਪੰਚਾਇਤ ਸੰਮਤੀ ਮੈਂਬਰ ਬਣਨ ਦਾ ਮੌਕਾ ਦਿੱਤਾ ਜਾਵੇ | ਇਸ ਮੌਕੇ ਸਰਪੰਚ ਗੁਰਜੀਤ ਸਿੰਘ ਗੋਲਡੀ, ਡਾਇਰੈਕਟਰ ਸ਼ਿੰਗਾਰਾ ਸਿੰਘ, ਬਲਾਕ ਪ੍ਰਧਾਨ ਬਚਿੱਤਰ ਸਿੰਘ ਭੱਠਲ, ਮਸ਼ਹੂਰ ਐਂਕਰ ਕਮਲਜੀਤ ਸੈਣੀ, ਨਿਰਮਲ ਸਿੰਘ ਮੰਡੇਰ, ਭਾਗ ਸਿੰਘ ਦਲੇਰ ਸਿੰਘ, ਚੰਨਣ ਸਿੰਘ, ਪੰਮਾ ਹੀਰਪੁਰ, ਜੱਸੀ ਕਲਵਾਂ, ਹੈਪੀ ਭੰਗਰ, ਬੱਬੂ ਅਟਵਾਲ, ਕੁਲਦੀਪ ਸ਼ਰਮਾ, ਸਰਪੰਚ ਵਿਕੀ ਗੋਪਾਲਪੁਰ, ਬਲਜੀਤ ਸਿੰਘ ਭੱਠਲ, ਬਿੰਦਾ ਕਲਮਾ, ਨਿਰਮਲ ਸਿੰਘ ਸੈਣੀ, ਮਿੰਟੂ ਸੈਣੀ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਾਮਜ਼ਦਗੀਆਂ ਰੱਦ ਕਰਨ ਦੇ ਵਿਰੋਧ 'ਚ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ ਸਬ ਤਹਿਸੀਲ ਨੂਰਪੁਰ ਬੇਦੀ ਦਫ਼ਤਰ ਮੂਹਰੇ ਲਗਾਇਆ... ਅਗਲੀ ਖ਼ਬਰ ਚੇਅਰਮੈਨ ਲਾਲਪੁਰਾ ਵਲੋਂ ਜ਼ੋਨ ਬੈਂਸ ਤੋਂ 'ਆਪ' ਉਮੀਦਵਾਰ ਰਣਜੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ <br/>
Ad Position 24