28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਗੁਰਨਾਮ ਸਿੰਘ ਸ਼ੇਖੂਪੁਰ ਨੇ ਟੋਭੇ ’ਚ ਘਰ ਬਣਾਉਣ ਦੇ ਦੋਸ਼ਾਂ ਦਾ ਕੀਤਾ ਖੰਡਨ

ਬੇਲਾ, 26 ਅਗਸਤ (ਮਨਜੀਤ ਸਿੰਘ ਸੈਣੀ)- ਮਾਲ ਵਿਭਾਗ ਵਿਚੋਂ ਕਾਨੂਗੋ ਸੇਵਾ ਮੁਕਤ ਹੋਏ ਗੁਰਨਾਮ ਸਿੰਘ ਸ਼ੇਖੂਪੁਰ ਨੇ ਉਨ੍ਹਾਂ ਉੱਤੇ ਪਿੰਡ ਦੇ ਟੋਭੇ ਵਿਚ ਘਰ ਬਣਾਉਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਥਾਂ ਪਿੰਡ ਦੇ ਰਹਿਣ ਵਾਲੇ ਵਿਅਕਤੀਆਂ ਤੋਂ 1986 ਵਿਚ ਖ਼ਰੀਦੀ ਸੀ, ਜਿਸ ਦੀ ਬਕਾਇਦਾ ਰਜਿਸਟਰੀ ਵੀ ਬਣੀ ਹੋਈ ਹੈ । ਹੁਣ ਉਨ੍ਹਾਂ ਨੇ ਇਸ ਥਾਂ ਦੀ ਤਕਸੀਮ ਲਈ ਕੇਸ ਲਗਾਇਆ ਹੈ ਅਤੇ ਨੇੜਲੇ ਮਾਲਕਾਂ ਨੂੰ ਪਾਰਟੀ ਬਣਾਇਆ ਹੈ ਜਿਸ ਦੀ ਕਿ ਵਿਭਾਗ ਵਲੋਂ ਛੇਤੀ ਹੀ ਤਕਸੀਮ ਕਰਵਾਈ ਜਾਵੇਗੀ।

Ad Position 21
No active advertisement
ਅਜੀਤ ਡੈਸਕ 29-08-2026
ਬੇਲਾ, 26 ਅਗਸਤ (ਮਨਜੀਤ ਸਿੰਘ ਸੈਣੀ)- ਮਾਲ ਵਿਭਾਗ ਵਿਚੋਂ ਕਾਨੂਗੋ ਸੇਵਾ ਮੁਕਤ ਹੋਏ ਗੁਰਨਾਮ ਸਿੰਘ ਸ਼ੇਖੂਪੁਰ ਨੇ ਉਨ੍ਹਾਂ ਉੱਤੇ ਪਿੰਡ ਦੇ ਟੋਭੇ ਵਿਚ ਘਰ ਬਣਾਉਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਥਾਂ ਪਿੰਡ ਦੇ ਰਹਿਣ ਵਾਲੇ ਵਿਅਕਤੀਆਂ ਤੋਂ 1986 ਵਿਚ ਖ਼ਰੀਦੀ ਸੀ, ਜਿਸ ਦੀ ਬਕਾਇਦਾ ਰਜਿਸਟਰੀ ਵੀ ਬਣੀ ਹੋਈ ਹੈ । ਹੁਣ ਉਨ੍ਹਾਂ ਨੇ ਇਸ ਥਾਂ ਦੀ ਤਕਸੀਮ ਲਈ ਕੇਸ ਲਗਾਇਆ ਹੈ ਅਤੇ ਨੇੜਲੇ ਮਾਲਕਾਂ ਨੂੰ ਪਾਰਟੀ ਬਣਾਇਆ ਹੈ ਜਿਸ ਦੀ ਕਿ ਵਿਭਾਗ ਵਲੋਂ ਛੇਤੀ ਹੀ ਤਕਸੀਮ ਕਰਵਾਈ ਜਾਵੇਗੀ। ਗੁਰਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮਾਲ ਵਿਭਾਗ ਵਿਚ ਪੈਂਤੀ ਸਾਲ ਦੇ ਕਰੀਬ ਇੱਕ ਹੀ ਕਾਨੂਗੋਈ ਵਿਚ ਸੇਵਾ ਨਿਭਾਈ ਜਿਸ ਲਈ ਉਨ੍ਹਾਂ ਨੂੰ ਕਈ ਸਨਮਾਨ ਵੀ ਮਿਲ ਚੁੱਕੇ ਹਨ ਅਤੇ ਹੁਣ ਉਹ ਯੂਨੀਅਨ ਵਿਚ ਕਈ ਅਹੁਦਿਆਂ ਤੇ ਸਰਬ ਸੰਮਤੀ ਨਾਲ ਮੈਂਬਰ ਬਣਦੇ ਆ ਰਹੇ ਹਨ ਸੇਵਾ ਕਾਲ ਦੌਰਾ ਨ ਕਈ ਵਾਰ ਨਜਾਇਜ਼ ਕਬਜ਼ੇ ਛਡਾਏ। ਉਹ ਆਪ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛਡਾਉਣ ਦੇ ਪੱਖ ਵਿਚ ਹਨ। ਜਿਸਦੀ ਆਵਾਜ਼ ਉਠਾਉਣ ਕਰਕੇ ਹੀ ਉਨ੍ਹਾਂ ਉੱਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਸਤਲੁਜ ਨੂੰ ਜ਼ਹਿਰੀਲੇ ਕੂੜੇ ਤੋਂ ਬਚਾਉਣ ਲਈ ਚੱਢਾ ਨੇ ਹਿਮਾਚਲ ਤੇ ਹਰਿਆਣਾ ਵੱਲ ਕੀਤਾ ਰੁਖ ਅਗਲੀ ਖ਼ਬਰ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਸ਼ਹੀਦ ਪਰਿਵਾਰ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ 30 ਨੂੰ
Ad Position 24