ਸੰਤ ਬਾਬਾ ਪ੍ਰੀਤਮ ਸਿੰਘ ਦੀ ਯਾਦ ’ਚ ਬਰਸੀ ਸਮਾਗਮ ਅਤੇ ਕੁਸ਼ਤੀ ਦੰਗਲ ਕਰਵਾਉਣ ਦਾ ਫ਼ੈਸਲਾ
ਵਿਸ਼ਾਲ ਕੁਸ਼ਤੀ ਦੰਗਲ 11 ਨੂੰ ਅਤੇ 10 ਝੰਡੀ ਦੀਆਂ ਕੁਸ਼ਤੀਆਂ 15 ਲੱਖ ਰੁਪਏ ਇਨਾਮ ਰਾਸ਼ੀ ਵਾਲੀਆਂ ਹੋਣਗੀਆਂ
ਨੂਰਪੁਰ ਬੇਦੀ, 29 ਅਕਤੂਬਰ (ਵਿੰਦਰਪਾਲ ਝਾਂਡੀਆਂ)-ਸ਼ਿਵਾਲਿਕ ਦੀਆਂ ਘੋਰ ਰਮਣੀਕ ਖ਼ੂਬਸੂਰਤ ਪਹਾੜੀਆਂ ਦੀ ਗੋਦ ਵਿਚ ਸਥਿਤ ਡੇਰਾ ਮੋਇਆ ਦੀ ਮੰਡੀ-3 ਕੁਰਾਲੀ ਵਾਲਾ ਚੋਆ ਪਿੰਡ ਜਟਵਾਹੜ (ਜੰਗਲ) ਵਿਖੇ ਸੱਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਜੀ ਗੁਰਦੁਆਰਾ ਜੋਤੀ ਸਰੂਪ, ਫ਼ਤਿਹਗੜ੍ਹ ਸਾਹਿਬ ਵਾਲਿਆਂ ਦੀ ਯਾਦ ’ਚ 11 ਨਵੰਬਰ ਨੂੰ ਸਾਲਾਨਾ ਬਰਸੀ ਸਮਾਗਮ ਅਤੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਰਜਿੰਦਰ ਸਿੰਘ ਘੜੀਸਪੁਰ ਨੇ ਦੱਸਿਆ ਕਿ ਉਕਤ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫ਼ੱਕਰ ਜੀ ਦੀ ਅਗਵਾਈ ਹੇਠ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ 9 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ, ਜਿਸਦਾ ਸਮਾਗਮ ਵਾਲੇ ਦਿਨ 11 ਨਵੰਬਰ ਨੂੰ ਸਵੇਰੇ 10 ਵਜੇ ਭੋਗ ਪਾਇਆ ਜਾਵੇਗਾ। ਜਿਸਤੋਂ ਬਾਅਦ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕਥਾ ਵਾਚਕ ਗਿਆਨੀ ਤੇਜਵੀਰ ਸਿੰਘ ਖ਼ਾਲਸਾ (ਦਮਦਮੀ ਟਕਸਾਲ) ਅਤੇ ਕੀਰਤਨੀ ਜਥਾ ਭਾਈ ਮਨਜਿੰਦਰ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਮਨੋਹਰ ਕੀਰਤਨ ਕਰਨਗੇ ਅਤੇ ਪੰਥਕ ਢਾਡੀ ਜਥਾ ਬੀਬੀ ਕਿਰਨਜੀਤ ਕੌਰ ਖ਼ਾਲਸਾ ਦਾ ਜਥਾ ਢਾਡੀ ਵਾਰਾਂ ਅਤੇ ਗੁਰਮੀਤ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ।
ਨੂਰਪੁਰ ਬੇਦੀ, 29 ਅਕਤੂਬਰ (ਵਿੰਦਰਪਾਲ ਝਾਂਡੀਆਂ)-ਸ਼ਿਵਾਲਿਕ ਦੀਆਂ ਘੋਰ ਰਮਣੀਕ ਖ਼ੂਬਸੂਰਤ ਪਹਾੜੀਆਂ ਦੀ ਗੋਦ ਵਿਚ ਸਥਿਤ ਡੇਰਾ ਮੋਇਆ ਦੀ ਮੰਡੀ-3 ਕੁਰਾਲੀ ਵਾਲਾ ਚੋਆ ਪਿੰਡ ਜਟਵਾਹੜ (ਜੰਗਲ) ਵਿਖੇ ਸੱਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਜੀ ਗੁਰਦੁਆਰਾ ਜੋਤੀ ਸਰੂਪ, ਫ਼ਤਿਹਗੜ੍ਹ ਸਾਹਿਬ ਵਾਲਿਆਂ ਦੀ ਯਾਦ ’ਚ 11 ਨਵੰਬਰ ਨੂੰ ਸਾਲਾਨਾ ਬਰਸੀ ਸਮਾਗਮ ਅਤੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਰਜਿੰਦਰ ਸਿੰਘ ਘੜੀਸਪੁਰ ਨੇ ਦੱਸਿਆ ਕਿ ਉਕਤ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫ਼ੱਕਰ ਜੀ ਦੀ ਅਗਵਾਈ ਹੇਠ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ 9 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ, ਜਿਸਦਾ ਸਮਾਗਮ ਵਾਲੇ ਦਿਨ 11 ਨਵੰਬਰ ਨੂੰ ਸਵੇਰੇ 10 ਵਜੇ ਭੋਗ ਪਾਇਆ ਜਾਵੇਗਾ। ਜਿਸਤੋਂ ਬਾਅਦ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕਥਾ ਵਾਚਕ ਗਿਆਨੀ ਤੇਜਵੀਰ ਸਿੰਘ ਖ਼ਾਲਸਾ (ਦਮਦਮੀ ਟਕਸਾਲ) ਅਤੇ ਕੀਰਤਨੀ ਜਥਾ ਭਾਈ ਮਨਜਿੰਦਰ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਮਨੋਹਰ ਕੀਰਤਨ ਕਰਨਗੇ ਅਤੇ ਪੰਥਕ ਢਾਡੀ ਜਥਾ ਬੀਬੀ ਕਿਰਨਜੀਤ ਕੌਰ ਖ਼ਾਲਸਾ ਦਾ ਜਥਾ ਢਾਡੀ ਵਾਰਾਂ ਅਤੇ ਗੁਰਮੀਤ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ । ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ, ਇਸਤੋਂ ਬਾਅਦ 1 ਵਜੇ ਸ਼ਾਮ 5 ਵਜੇ ਤੱਕ ਵਿਸ਼ਾਲ ਕੁਸ਼ਤੀ ਦੰਗਲ ਹੋਵੇਗਾ। ਜਿਸ ਵਿਚ ਵੱਖ-ਵੱਖ ਅਖਾੜਿਆਂ ਦੇ ਇਨਾਮੀ ਪਹਿਲਵਾਨ ਪਹੁੰਚ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 10 ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ । ਜਿਨ੍ਹਾਂ ਦੇ ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵਲੋਂ ਕ੍ਰਮਵਾਰ 15 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਨਿਵਾਜਿਆ ਜਾਵੇਗਾ।