29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਨਹਿਰੂ ਸਟੇਡੀਅਮ ਰੂਪਨਗਰ ਵਿਖੇ ਪੈਦਲ ਮਾਰਚ ਕਰਵਾਇਆ

ਰੂਪਨਗਰ, 29 ਅਕਤੂਬਰ (ਯਸ਼ਵੰਤ ਬੱਸੀ)-ਨਹਿਰੂ ਸਟੇਡੀਅਮ ਰੂਪਨਗਰ ਵਿਖੇ ਸਤਰਕਤਾ ਜਾਗਰੂਕਤਾ ਹਫ਼ਤੇ ਦੇ ਵਿਸ਼ੇ ‘ਖੁਸ਼ਹਾਲੀ ਲਈ ਇਮਾਨਦਾਰੀ’ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ 2 ਕਿੱਲੋ੍ਹਮੀਟਰ ਪੈਦਲ ਮਾਰਚ ਕਰਾਇਆ ਗਿਆ। ਇਹ ਪ੍ਰੋਗਰਾਮ ਵਧੀਕ ਕਮਿਸ਼ਨਰ ਸਮ੍ਰਿਤਾ ਕੌਰ ਗਿੱਲ ਅਤੇ ਸਹਾਇਕ ਕਮਿਸ਼ਨਰ ਪ੍ਰੀਤ ਇੰਦਰ ਸਿੰਘ ਭਾਟੀਆ ਦੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 30-10-2026
ਰੂਪਨਗਰ, 29 ਅਕਤੂਬਰ (ਯਸ਼ਵੰਤ ਬੱਸੀ)-ਨਹਿਰੂ ਸਟੇਡੀਅਮ ਰੂਪਨਗਰ ਵਿਖੇ ਸਤਰਕਤਾ ਜਾਗਰੂਕਤਾ ਹਫ਼ਤੇ ਦੇ ਵਿਸ਼ੇ ‘ਖੁਸ਼ਹਾਲੀ ਲਈ ਇਮਾਨਦਾਰੀ’ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ 2 ਕਿੱਲੋ੍ਹਮੀਟਰ ਪੈਦਲ ਮਾਰਚ ਕਰਾਇਆ ਗਿਆ। ਇਹ ਪ੍ਰੋਗਰਾਮ ਵਧੀਕ ਕਮਿਸ਼ਨਰ ਸਮ੍ਰਿਤਾ ਕੌਰ ਗਿੱਲ ਅਤੇ ਸਹਾਇਕ ਕਮਿਸ਼ਨਰ ਪ੍ਰੀਤ ਇੰਦਰ ਸਿੰਘ ਭਾਟੀਆ ਦੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ। ਪੈਦਲ ਮਾਰਚ ਵਿਚ ਡਿਪਟੀ ਕਮਿਸ਼ਨਰ ਦਫ਼ਤਰ, ਰੂਪਨਗਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਭਾਰਤੀ ਜੀਵਨ ਬੀਮਾ ਨਿਗਮ, ਆਮਦਨ ਕਰ ਵਿਭਾਗ ਅਤੇ ਯੂਕੋ ਬੈਂਕ ਦੇ ਨੁਮਾਇੰਦਿਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਭਾਰਤੀ ਜੀਵਨ ਬੀਮਾ ਨਿਗਮ ਦੇ ਨਰਿੰਦਰ ਕੁਮਾਰ, ਸਲਾਹਕਾਰ ਅਤੇ ਸਾਬਕਾ ਭਾਰਤੀ ਜਲ ਸੈਨਾ ਅਧਿਕਾਰੀ ਮਨਜੀਤ ਸਿੰਘ, ਸਲਾਹਕਾਰ ਆਮਦਨ ਕਰ ਵਿਭਾਗ ਦੇ ਅਭੈ ਬੈਂਸ, ਦਫ਼ਤਰੀ ਸੁਪਰਡੈਂਟ ਯੂਕੋ ਬੈਂਕ ਦੀ ਨਮਰਤਾ, ਸੀਨੀਅਰ ਮੈਨੇਜਰ ਅਤੇ ਨਹਿਰੂ ਸਟੇਡੀਅਮ ਦੀ ਕੋਚ ਤਨਵੀਰ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪੈਦਲ ਮਾਰਚ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਇਮਾਨਦਾਰੀ ਅਤੇ ਸੱਚੀ ਨੀਅਤ ਕਿਸੇ ਵੀ ਸੰਸਥਾ ਅਤੇ ਸਮਾਜ ਦੀ ਤਰੱਕੀ ਦੀ ਨੀਂਹ ਹਨ। ਜਨਤਕ ਜੀਵਨ ਅਤੇ ਪ੍ਰਸ਼ਾਸਨ ਵਿਚ ਪਾਰਦਰਸ਼ਤਾ, ਜਵਾਬਦੇਹੀ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾ ਕੇ ਹੀ ਸੁਚੱਜਾ ਪ੍ਰਸ਼ਾਸਨ ਅਤੇ ਖੁਸ਼ਹਾਲ ਰਾਸ਼ਟਰ ਦਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਦੇ ਸਮਾਪਨ ਮੌਕੇ ਸਹਾਇਕ ਕਮਿਸ਼ਨਰ ਪ੍ਰੀਤ ਇੰਦਰ ਸਿੰਘ ਭਾਟੀਆ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਪੈਦਲ ਮਾਰਚ ਵਿਚ ਭਾਗ ਲੈਣ ਵਾਲੇ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਗਵੰਤ ਸਿੰਘ ਮਟੌਰ ਦੀ ਪੁਲਿਸ ਵਲੋਂ ਨਜ਼ਰਬੰਦੀ ਨਿੰਦਣਯੋਗ ਕਾਰਵਾਈ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਯੁਵਕ ਮੇਲੇ ’ਚ ਪੀ. ਐਮ. ਸ੍ਰੀ ਸਕੂਲ ਖੂਹੀ ਦੇ ਬੱਚੇ ਛਾਏ
Ad Position 24