28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਵਿਧਾਇਕ ਐਡਵੋਕੇਟ ਚੱਢਾ ਵਲੋਂ ਕਰੂਰਾ ਟੱਪਰੀਆਂ ਦੇ ਵਿਕਾਸ ਲਈ 5 ਲੱਖ ਦੀ ਗ੍ਰਾਂਟ ਜਾਰੀ

ਨੂਰਪੁਰ ਬੇਦੀ, 28 ਅਗਸਤ (ਵਿੰਦਰਪਾਲ ਝਾਂਡੀਆਂ)- ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਪਿੰਡ ਕਰੂਰਾ ਟੱਪਰੀਆਂ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਗ੍ਰਾਂਟ ਨਾਲ ਪਿੰਡ ਵਿਚ ਲੋੜੀਂਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇਗੀ।

Ad Position 21
No active advertisement
ਪਿੰਡ ਕਰੂਰਾ ਦੀ ਪੰਚਾਇਤ ਨੂੰ ਗਰਾਂਟ ਰਾਸ਼ੀ ਦਾ ਚੈੱਕ ਭੇਟ ਕਰਦੇ ਹੋਏ ਸੰਮਤੀ ਮੈਂਬਰ ਸਤਨਾਮ ਨਾਗਰਾ ਤੇ ਹਰਵਿੰਦਰ ਬਿੰਦੀ ਰੂੜੇਵਾਲ। ਤਸਵੀਰ : ਵਿੰਦਰਪਾਲ ਝਾਂਡੀਆਂ 29-08-2026
ਨੂਰਪੁਰ ਬੇਦੀ, 28 ਅਗਸਤ (ਵਿੰਦਰਪਾਲ ਝਾਂਡੀਆਂ)- ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਪਿੰਡ ਕਰੂਰਾ ਟੱਪਰੀਆਂ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਗ੍ਰਾਂਟ ਨਾਲ ਪਿੰਡ ਵਿਚ ਲੋੜੀਂਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇਗੀ। ਵਿਧਾਇਕ ਦਿਨੇਸ਼ ਚੱਢਾ ਦੇ ਦਫ਼ਤਰ ਇੰਚਾਰਜ ਅਤੇ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ ਅਤੇ ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ ਬਿੰਦੀ ਰੂੜੇਵਾਲ ਵਲੋਂ ਪਿੰਡ ਕਰੂਰਾ ਟੱਪਰੀਆਂ ਵਿਖੇ ਪਹੁੰਚ ਕੇ ਗ੍ਰਾਂਟ ਰਾਸ਼ੀ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਗਿਆ। ਇਸ ਮੌਕੇ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਕਰੂਰਾ ਟੱਪਰੀਆਂ ਨਿਵਾਸੀ ਡਾਕਟਰ ਮਦਨ ਲਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ ਅਤੇ ਉਨ੍ਹਾਂ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਪਾਰਟੀ ਆਗੂਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਨਾਗਰਾ ਨੇ ਕਿਹਾ ਕਿ ਪਿੰਡ ਦੇ ਵਿਕਾਸ ਨਾਲ ਸਬੰਧਿਤ ਜਿਹੜੇ ਵੀ ਕੰਮ ਅਜੇ ਅਧੂਰੇ ਹਨ, ਉਹ ਉਨ੍ਹਾਂ ਦੇ ਧਿਆਨ ਵਿਚ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਨੂੰ ਵੀ ਪਹਿਲ ਦੇ ਆਧਾਰ ‘ਤੇ ਪੂਰਾ ਕਰਵਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਲੋੜ ਅਨੁਸਾਰ ਗ੍ਰਾਂਟਾਂ ਮੁਹੱਈਆ ਕਰਵਾਉਣਾ ਵਿਧਾਇਕ ਦਿਨੇਸ਼ ਚੱਢਾ ਦੀ ਤਰਜੀਹ ਹੈ। ਬਲਾਕ ਪ੍ਰਧਾਨ ਡਾਕਟਰ ਮਦਨ ਲਾਲ ਨੇ ਪਿੰਡ ਪਹੁੰਚਣ ‘ਤੇ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਜਾਰੀ ਕਰਨ ਵਾਸਤੇ ਉਹ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਪਿੰਡ ਦੀਆਂ ਵਿਕਾਸ ਲੋੜਾਂ ਨੂੰ ਪੂਰਾ ਕਰਨ ਵਿਚ ਸਹਾਇਤਾ ਮਿਲੇਗੀ। ਇਸ ਮੌਕੇ ਸਰਪੰਚ ਤਿਲਕ ਰਾਜ, ਡਾਕਟਰ ਮਦਨ ਚੇਚੀ, ਪ੍ਰੀਤਮ ਚੰਦ ਪੰਚ, ਚੇਤ ਰਾਮ, ਮੋਹਣ ਲਾਲ, ਜਸਵਿੰਦਰ, ਪਰਵਿੰਦਰ, ਰਾਜ ਕੁਮਾਰ ਤੇ ਹਰਮੇਸ਼ ਚੰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਦਫ਼ਤਰਾਂ ’ਚ ਨਹੀਂ ਹੋ ਰਹੇ ਕੋਈ ਕੰਮ, ਲੋਕੀਂ ਹੋ ਰਹੇ ਖੱਜਲ ਖ਼ੁਆਰ ਅਗਲੀ ਖ਼ਬਰ ਨਾਜਾਇਜ਼ ਕਟਾਈ ਕਰਨ ਵਾਲੇ ਦੋ ਵਿਅਕਤੀ ਮੋਟਰਸਾਈਕਲ ਤੇ ਆਰੇ ਸਮੇਤ ਕਾਬੂ
Ad Position 24