05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕਲਵਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਜਰਨੈਲ ਸਿੰਘ ਲਾਲੀ

Ad Position 21
No active advertisement
ਅਜੀਤ ਡੈਸਕ 08-12-2025
ਨੂਰਪੁਰ ਬੇਦੀ, 7 ਦਸੰਬਰ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੇ ਕਲਵਾਂ ਜ਼ਿਲ੍ਹਾ ਪ੍ਰੀਸ਼ਦ ਰਾਖਵੇਂ ਜ਼ੋਨ ਤੋਂ ਚੋਣ ਲੜ ਰਹੇ ਜਰਨੈਲ ਸਿੰਘ ਲਾਲੀ ਨੂੰ 'ਆਪ' ਵਲੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਇਨ੍ਹਾਂ ਦੀ ਪਤਨੀ ਬੀਬੀ ਨਿਰਮਲਾ ਦੇਵੀ ਨੂਰਪੁਰ ਬੇਦੀ ਦੀ ਮੌਜੂਦਾ ਸਰਪੰਚ ਹੈ | ਨੂਰਪੁਰ ਬੇਦੀ ਇਲਾਕੇ ਵਿਚ ਵਾਰ ਪਹਿਲੀ ਜਰਨੈਲ ਪਿੰ੍ਰਟਿੰਗ ਪੈੱ੍ਰਸ ਸਥਾਪਿਤ ਕਰਨ ਦਾ ਸਿਹਰਾ ਵੀ ਇਨ੍ਹਾਂ ਨੂੰ ਜਾਂਦਾ ਹੈ | ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀ ਹੁੰਦੇ ਹੋਏ ਇਨ੍ਹਾਂ ਨੇ ਹਰ ਮੁਕਾਬਲੇ ਵਿਚ ਭਾਗ ਲਿਆ | ਜ਼ਿਲ੍ਹੇ ਦੇ ਯੂਥ ਕਲੱਬਾਂ 'ਚ ਵੀ ਇਨ੍ਹਾਂ ਨੇ ਡਟ ਕੇ ਕੰਮ ਕੀਤਾ | ਫੇਰ ਇਨ੍ਹਾਂ ਨੇ ਕਾਫ਼ੀ ਸਮਾਂ ਇੰਗਲੈਂਡ ਦੇ ਸ਼ਹਿਰ ਲੂਟਨ 'ਚ ਵੀ ਬਿਤਾਇਆ ਜਿਥੇ ਇਨ੍ਹਾਂ ਨੇ ਗੁਰੂ ਰਵੀਦਾਸ ਸੰਸਥਾ ਦੇ ਜਨਰਲ ਸਕੱਤਰ ਵਜੋਂ ਸੰਗਤਾਂ ਦੀ ਸੇਵਾ ਕੀਤੀ | ਇਨ੍ਹਾਂ ਨੇ ਕੁੱਝ ਸਮਾਂ ਇਲਾਕੇ ਦੇ ਪਿੰਡ ਭੋਲੇਵਾਲ ਵਿਖੇ ਨਿਵਾਸ ਕੀਤਾ ਤੇ ਇਨ੍ਹਾਂ ਦੀ ਪਤਨੀ ਨਿਰਮਲਾ ਦੇਵੀ 1998 ਤੋਂ 2008 ਤੱਕ ਇਸ ਪਿੰਡ ਦੀ ਸਰਪੰਚ ਰਹੀ | ਇਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਇਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਲਵਾਂ ਤੋਂ ਉਮੀਦਵਾਰ ਬਣਾਇਆ |
Ad Position 22
No active advertisement
ਪਿਛਲੀ ਖ਼ਬਰ ਸੁਭਾਸ਼ ਸ਼ਰਮਾ ਵਲੋਂ ਭਾਜਪਾ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮੋਹਿਤ ਸ਼ਰਮਾ ਦੇ ਹੱਕ 'ਚ ਚੋਣ ਪ੍ਰਚਾਰ ਅਗਲੀ ਖ਼ਬਰ ਤਖਤਗੜ੍ਹ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੰ. ਦੇਸ ਰਾਜ ਸੈਣੀਮਾਜਰਾ
Ad Position 24