05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਤਖਤਗੜ੍ਹ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੰ. ਦੇਸ ਰਾਜ ਸੈਣੀਮਾਜਰਾ

Ad Position 21
No active advertisement
ਅਜੀਤ ਡੈਸਕ 08-12-2025
ਨੂਰਪੁਰ ਬੇਦੀ, 7 ਦਸੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤਖਤਗੜ੍ਹ (ਜਨਰਲ) ਤੋਂ ਆਮ ਆਦਮੀ ਪਾਰਟੀ ਨੇ ਪਿੰਡ ਸੈਣੀਮਾਜਰਾ ਦੇ ਨੰਬਰਦਾਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ | ਦੇਸ ਰਾਜ ਸੈਣੀਮਾਜਰਾ ਸਹਿਕਾਰੀ ਸਭਾ ਸੈਣੀਮਾਜਰਾ ਦੇ ਦੂਜੀ ਵਾਰ ਪ੍ਰਧਾਨ ਵੀ ਬਣੇ ਹਨ | ਦੇਸ ਰਾਜ ਸੈਣੀ ਮੁੱਢ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਨ | ਸਿਆਤੀ ਗੁੜ੍ਹਤੀ ਇਹਨਾਂ ਨੇ ਸਾਬਕਾ ਮੰਤਰੀ ਡ. ਰਮੇਸ਼ ਦੱਤ ਸ਼ਰਮਾ ਤੋਂ ਲਈ ਸੀ | ਇਹ ਬਲਾਕ ਕਾਂਗਰਸ ਪ੍ਰਧਾਨ ਵੀ ਰਹਿ ਚੁੱਕੇ ਹਨ | ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਇਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ, ਇਨ੍ਹਾਂ ਨੂੰ ਆਮ ਆਦਮੀ ਪਾਰਟੀ ਸ਼ਾਮਿਲ ਕੀਤਾ ਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇ ਕੇ ਚੋਣ ਪਿੜ ਵਿਚ ਉਤਾਰਿਆ | ਪਿੰਡ ਦੇ ਯੂਥ ਕਲੱਬ ਤੋਂ ਸਮਾਜਕ ਕੰਮਾਂ ਵਿਚ ਸ਼ਮੂਲੀਅਤ ਕਰਨ ਪੈਰ ਰੱਖਣ ਵਾਲੇ ਦੇਸਰਾਜ ਸੈਣੀਮਾਜਰਾ ਨੂਰਪੁਰ ਬੇਦੀ ਵਿਖੇ ਸਵਰਨ ਪੈਲੇਸ ਵੀ ਚਲਾ ਰਹੇ ਹਨ | ਇਹ ਉੱਘੇ ਪੱਤਰਕਾਰ ਤੇ ਸੰਪਾਦਕ ਖ਼ੁਸ਼ਹਾਲ ਲਾਲੀ, ਕੇਸ਼ਵ ਰਾਏ ਤੇ ਕਿਸਾਨ ਆਗੂ ਧਰਮਪਾਲ ਸੈਣੀਮਾਜਰਾ ਦੇ ਵੱਡੇ ਭਰਾ ਹਨ | 1

Ad Position 22
No active advertisement
ਪਿਛਲੀ ਖ਼ਬਰ ਕਲਵਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਜਰਨੈਲ ਸਿੰਘ ਲਾਲੀ ਅਗਲੀ ਖ਼ਬਰ ਐਸ. ਆਈ. ਆਰ. ਪ੍ਰਕਿਰਿਆ ਪੂਰੀ ਕਰਨ 'ਚ ਲੱਗੇ ਬੂਥ ਲੈਵਲ ਅਫ਼ਸਰਾਂ ਨੂੰ ਚੋਣ ਡਿਊਟੀ ਤੋਂ ਛੋਟ ਦੀ ਮੰਗ
Ad Position 24