05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸਤਿੰਦਰ ਕੌਰ ਤੇ ਸੰਮਤੀ ਉਮੀਦਵਾਰ ਲਲਿਤ ਸੈਣੀ ਦੇ ਹੱਕ ਵਿਚ ਚੋਣ ਪ੍ਰਚਾਰ <br/>

Ad Position 21
No active advertisement
ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਸਤਿੰਦਰ ਕੌਰ ਤੇ ਬਲਾਕ ਸੰਮਤੀ ਉਮੀਦਵਾਰ ਲਲਿਤ ਸੈਣੀ ਦੀ ਹੱਕ ਵਿਚ ਡੋਰ ਟੂ ਡੋਰ ਪ੍ਰਚਾਰ ਦੌਰਾਨ | ਤਸਵੀਰ : ਜਸਵੀਰ ਸਿੰਘ ਸੈਣੀ <br/> 08-12-2025
ਘਨੌਲੀ, 7 ਦਸੰਬਰ (ਜਸਵੀਰ ਸਿੰਘ ਸੈਣੀ)-ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਨੋਮੀਨੇਟ ਕੀਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਸਤਿੰਦਰ ਕੌਰ ਤੇ ਬਲਾਕ ਸੰਮਤੀ ਉਮੀਦਵਾਰ ਲਲਿਤ ਸੈਣੀ ਦੇ ਹੱਕ 'ਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ | ਦੋਵਾਂ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਪ੍ਰਚਾਰ ਟੀਮ ਵਲੋਂ ਘਨੌਲੀ ਇਲਾਕੇ ਤੇ ਹੋਰ ਵੱਖ-ਵੱਖ ਪਿੰਡਾਂ 'ਚ ਡੋਰ-ਟੂ-ਡੋਰ ਮੁਹਿੰਮ ਚਲਾਈ ਜਾ ਰਹੀ ਹੈ | ਇਸ ਸੰਬੰਧੀ ਚੋਣ ਪ੍ਰਚਾਰ ਟੀਮ ਦੇ ਮੁੱਖ ਮੈਂਬਰ ਬਲਾਕ ਪ੍ਰਧਾਨ ਪਰਮਿੰਦਰ ਬਾਲਾ, ਐਡਵੋਕੇਟ ਗੁਰਪ੍ਰੀਤ ਸਿੰਘ ਸੈਣੀ, ਸੁਰਿੰਦਰ ਡਕਾਲਾ, ਮਨੋਹਰ ਸਿੰਘ ਡਕਾਲਾ ਤੇ ਭਗਤ ਸਿੰਘ ਸਹਿਤ ਹੋਰ ਆਗੂਆਂ ਨੇ ਕਈ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕਰਦਿਆਂ ਉਮੀਦਵਾਰਾਂ ਦੀ ਚੋਣ ਮਹੱਤਤਾ ਤੇ ਪਾਰਟੀ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਵਿਕਾਸਮੁਖੀ ਕੰਮਾਂ ਬਾਰੇ ਜਾਣੂ ਕਰਵਾਇਆ | ਪ੍ਰਚਾਰ ਟੀਮ ਨੇ ਲੋਕਾਂ ਨੂੰ ਦੱਸਿਆ ਕਿ 'ਆਪ' ਸਰਕਾਰ ਨੇ ਰੂਪਨਗਰ ਹਲਕੇ 'ਚ ਸਿੱਖਿਆ, ਸਿਹਤ, ਬਿਜਲੀ ਸੁਧਾਰ, ਸੜਕਾਂ ਦੇ ਵਿਕਾਸ ਅਤੇ ਆਮ ਜਨਤਾ ਨੂੰ ਸਰਕਾਰੀ ਸੇਵਾਵਾਂ ਸਹਿਜ ਰੂਪ ਵਿਚ ਮੁਹੱਈਆ ਕਰਵਾਉਣ ਵਾਸਤੇ 'ਆਪ' ਸਰਕਾਰ ਨੇ ਕਈ ਇਤਿਹਾਸਿਕ ਕਦਮ ਚੁੱਕੇ ਹਨ | ਟੀਮ ਨੇ ਉਮੀਦ ਜਤਾਈ ਕਿ ਲੋਕ ਵਿਕਾਸ ਦੇ ਇਸ ਸਫ਼ਰ ਨੂੰ ਅੱਗੇ ਵਧਾਉਣ ਲਈ ਬੀਬੀ ਸਤਿੰਦਰ ਕੌਰ ਅਤੇ ਲਲਿਤ ਸੈਣੀ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਸੱਤਾ ਵਿਚ ਸ਼ਮੂਲੀਅਤ ਯਕੀਨੀ ਬਣਾਉਣਗੇ |

Ad Position 22
No active advertisement
ਪਿਛਲੀ ਖ਼ਬਰ ਸੰਮਤੀ ਜ਼ੋਨ ਕਰਤਾਰਪੁਰ ਤੋਂ ਭਾਜਪਾ ਉਮੀਦਵਾਰ ਕਮਲਾ ਦੇਵੀ ਨੇ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਰੌਲੂਮਾਜਰਾ ਜ਼ੋਨ ਤੋਂ ਬਲਾਕ ਸੰਮਤੀ ਦੇ ਆਜ਼ਾਦ ਉਮੀਦਵਾਰ ਨੇ ਕਾਂਗਰਸੀ ਉਮੀਦਵਾਰ ਨੂੰ ਦਿੱਤਾ ਸਮਰਥਨ <br/>
Ad Position 24