05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੰਮਤੀ ਜ਼ੋਨ ਕਰਤਾਰਪੁਰ ਤੋਂ ਭਾਜਪਾ ਉਮੀਦਵਾਰ ਕਮਲਾ ਦੇਵੀ ਨੇ ਕੀਤਾ ਚੋਣ ਪ੍ਰਚਾਰ <br/>

Ad Position 21
No active advertisement
ਜ਼ੋਨ ਕਰਤਾਰਪੁਰ ਤੋਂ ਕਮਲਾ ਦੇਵੀ ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਲਮਾ ਤੋਂ ਜੀਵਨ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਲਾਲਪੁਰਾ | ਤਸਵੀਰ : ਰਾਜੇਸ਼ ਚੌਧਰੀ <br/> 08-12-2025
ਨੂਰਪੁਰ ਬੇਦੀ, 7 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਬਲਾਕ ਸੰਮਤੀ ਜ਼ੋਨ ਕਰਤਾਰਪੁਰ ਤੋਂ ਭਾਜਪਾ ਉਮੀਦਵਾਰ ਸ੍ਰੀਮਤੀ ਕਮਲਾ ਦੇਵੀ ਪਤਨੀ ਰਾਮਪਾਲ ਬਜਾੜ ਦੇ ਹੱਕ 'ਚ ਚੋਣ ਪ੍ਰਚਾਰ ਮੁਹਿੰਮ ਅਰੰਭੀ ਗਈ | ਲਾਲਪੁਰਾ ਨੇ ਕਿਹਾ ਕਿ ਲੋਕਾਂ ਵਿਚ ਭਾਜਪਾ ਦੇ ਹੱਕ ਵਿਚ ਦਿਖਾਈ ਦੇ ਰਹੀ ਤੇਜ਼ ਲਹਿਰ ਸਾਫ਼ ਸੰਕੇਤ ਕਰ ਰਹੀ ਹੈ ਕਿ ਪਿੰਡਾਂ 'ਚ ਵਿਕਾਸ ਅਤੇ ਸੁਧਾਰ ਦੀ ਇੱਛਾ ਹੁਣ ਹੋਰ ਮਜ਼ਬੂਤ ਹੋ ਚੁੱਕੀ ਹੈ | ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਚੱਲ ਰਹੇ ਪ੍ਰਚਾਰ ਨੇ ਪੂਰੇ ਖੇਤਰ ਵਿਚ ਨਵਾਂ ਜੋਸ਼ ਭਰ ਦਿੱਤਾ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਉਮੀਦਵਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਨਾਲ ਜਿਤਾ ਕੇ ਪਿੰਡਾਂ ਦੀ ਤਰੱਕੀ ਦੇ ਨਵੇਂ ਦਰਵਾਜ਼ੇ ਖੋਲ੍ਹਣ |

Ad Position 22
No active advertisement
ਪਿਛਲੀ ਖ਼ਬਰ ਦੇਸ ਰਾਜ ਸੈਣੀ ਮਾਜਰਾ ਦੇ ਹੱਕ 'ਚ ਵਿਧਾਇਕ ਦਿਨੇਸ਼ ਚੱਢਾ ਨੇ ਕੀਤੀਆਂ ਰੈਲੀਆਂ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸਤਿੰਦਰ ਕੌਰ ਤੇ ਸੰਮਤੀ ਉਮੀਦਵਾਰ ਲਲਿਤ ਸੈਣੀ ਦੇ ਹੱਕ ਵਿਚ ਚੋਣ ਪ੍ਰਚਾਰ <br/>
Ad Position 24