ਨੂਰਪੁਰ ਬੇਦੀ, 7 ਦਸੰਬਰ (ਢੀਂਡਸਾ)-ਵਿਧਾਨ ਸਭਾ ਹਲਕਾ ਰੋਪੜ ਦੀਆਂ ਜ਼ਿਲ੍ਹਾ-ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਪ੍ਰਚਾਰ ਦੀ ਕਮਾਂਡ ਵਿਧਾਇਕ ਦਿਨੇਸ਼ ਚੱਢਾ ਨੇ ਆਪ ਸੰਭਾਲੀ ਹੋਈ ਹੈ | ਐਤਵਾਰ ਨੂੰ ਵਿਧਾਇਕ ਚੱਢਾ ਨੇ ਤਖਤਗੜ੍ਹ ਜ਼ੋਨ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਦੇਸ ਰਾਜ ਸੈਣੀਮਾਜਰਾ (ਸਵਰਨ ਪੈਲੇਸ ਵਾਲੇ) ਤੇ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ਵਿਚ ਕਈ ਰੈਲੀਆਂ ਕੀਤੀਆਂ | ਇਸ ਮੌਕੇ ਵਿਧਾਇਕ ਚੱਢਾ ਨੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੀ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦੀ ਅਪੀਲ ਕੀਤੀ | ਤਖਤਗੜ੍ਹ ਜ਼ੋਨ ਵਿਚ ਪੈਂਦੇ ਪਿੰਡ ਬੈਂਸ, ਭੌਅ ਵਾਲ, ਅਸਾਲਤਪੁਰ, ਲਾਲਪੁਰ, ਚਨੌਲੀ ਤੇ ਬੱਸੀ ਪਿੰਡਾਂ ਵਿਚ ਇਕੱਠਾਂ ਨੂੰ ਸੰਬੋਧਨ ਕੀਤਾ ਗਿਆ | ਇਸ ਮੌਕੇ ਦੇਸ ਰਾਜ ਸੈਣੀ ਮਾਜਰਾ ਨੇ ਕਿਹਾ ਇਕ ਸਧਾਰਨ ਪਰਿਵਾਰ ਵਿਚੋਂ ਉਠ ਕੇ ਸਿਆਸਤ ਵਿਚ ਆਏ ਹਨ, ਇਸ ਲਈ ਉਹ ਆਮ ਲੋਕਾਂ ਦੇ ਦੁੱਖ-ਦਰਦ ਨੂੰ ਸਮਝਦੇ ਹਨ | ਇਕੱਠਾਂ ਨੂੰ ਸਰਪੰਚ ਕਰਮਜੀਤ ਸਿੰਘ, ਸੁਰਿੰਦਰ ਸਿੰਘ ਸਰਪੰਚ ਬੱਸੀ, ਹਰਜਾਪ ਸਿੰਘ, ਸ਼ਿਵ ਕੁਮਾਰ ਚੇਅਰਮੈਨ ਇੰਪਰੂਵਮੈਂਟ ਟਰੱਸਟ, ਛਿੰਦਾ ਲਾਲਪੁਰੀਆ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਕਰਮਜੀਤ ਸਿੰਘ ਸਰਪੰਚ ਬੈਂਸ, ਜਗਵਿੰਦਰ ਸਿੰਘ ਹੇਠਲਾ ਬੈਂਸ, ਨੰਬਰਦਾਰ ਗੁਰਚੇਤ ਸਿੰਘ, ਰਣਜੀਤ ਸਿੰਘ ਪਾਸੀ, ਮਹਿੰਦਰ ਕੁਮਾਰ ਪੰਚ, ਦੀਪਕ ਬੈਂਸ, ਸਾਹਿਲ, ਗੁਰਚੈਨ ਸਿੰਘ ਫੌਜੀ, ਹਰਦੇਵ ਸਿੰਘ, ਸੌਰਵ ਸਿੰਘ, ਹਰਜਾਪ ਸਿੰਘ, ਜਗੀਰ ਸਿੰਘ, ਸੁਰਜੀਤ ਸਿੰਘ ਗਰੇਵਾਲ, ਕੇਸਰ ਸਿੰਘ, ਰਵੀਪਾਲ ਸਿੰਘ ਦਿਲਾਬਰ ਸਿੰਘ ਸਹੋਤਾ, ਮਨੋਜ ਕੁਮਾਰ, ਗੁਰਵਿੰਦਰ ਸਿੰਘ ਫੌਜੀ, ਸਰਬਜੀਤ ਸਿੰਘ, ਭਜਨ ਸਿੰਘ, ਭਜਨ ਸਿੰਘ, ਬੌਬੀ ਵੀ ਹਾਜ਼ਰ ਸਨ |