05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਅਜੈਵੀਰ ਲਾਲਪੁਰਾ ਦੀ ਅਗਵਾਈ ਹੇਠ ਚੋਣ ਪ੍ਰਚਾਰ ਨੇ ਫੜੀ ਜ਼ਬਰਦਸਤ ਤੇਜ਼ੀ <br/>

Ad Position 21
No active advertisement
ਅਜੀਤ ਡੈਸਕ 08-12-2025
ਕਾਹਨਪੁਰ ਖੂਹੀ, 7 ਦਸੰਬਰ (ਗੁਰਬੀਰ ਸਿੰਘ ਵਾਲੀਆ)-ਪਿੰਡ ਸਾਖਪੁਰ 'ਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਲਵਾਂ ਤੋਂ ਭਾਜਪਾ ਦੇ ਮਜ਼ਬੂਤ ਉਮੀਦਵਾਰ ਜੀਵਨ ਸਿੰਘ ਤੇ ਬਲਾਕ ਸੰਮਤੀ ਜ਼ੋਨ ਝਾਂਗੜੀਆਂ ਤੋਂ ਸਮਰਪਿਤ ਉਮੀਦਵਾਰ ਵਰਿੰਦਰ ਕੁਮਾਰ ਵਿੱਕੀ ਨੇ ਹੱਕ 'ਚ ਚੋਣ ਪ੍ਰਚਾਰ ਕੀਤਾ | ਪਿੰਡ ਵਾਸੀਆਂ ਵਿਚ ਭਾਜਪਾ ਉਮੀਦਵਾਰ ਪ੍ਰਤੀ ਭਾਰੀ ਉਤਸ਼ਾਹ ਸਪਸ਼ਟ ਤੌਰ 'ਤੇ ਦੇਖਣ ਨੂੰ ਮਿਲਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਵੀ ਭਾਜਪਾ ਦੇ ਬਲਾਕ ਸੰਮਤੀ ਮੈਂਬਰਾਂ ਲਈ ਚੋਣ ਪ੍ਰਚਾਰ ਕੀਤਾ | ਲਾਲਪੁਰਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਭਾਜਪਾ ਅਤੇ ਮੋਦੀ ਸਰਕਾਰ ਨੇ ਹਮੇਸ਼ਾ ਗ਼ਰੀਬਾਂ, ਕਿਸਾਨਾਂ ਅਤੇ ਆਮ ਨਾਗਰਿਕਾਂ ਦੀ ਭਲਾਈ ਲਈ ਕੰਮ ਕੀਤਾ ਹੈ | ਲਾਲਪੁਰਾ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਭਾਜਪਾ ਨੂੰ ਵੱਧ ਤੋਂ ਵੱਧ ਵੋਟ ਦੇ ਕੇ ਮਜ਼ਬੂਤ ਸਥਾਨਕ ਪ੍ਰਸ਼ਾਸਨ ਦੀ ਸਥਾਪਨਾ ਵਿਚ ਯੋਗਦਾਨ ਪਾਉਣ | ਇਸ ਮੌਕੇ ਧਰਮ ਸਿੰਘ ਸਰਪੰਚ, ਬਲਜੀਤ ਸਿੰਘ, ਜੀਤ ਰਾਮ ਠੇਕੇਦਾਰ, ਜੈਪਾਲ ਮਿਸਤਰੀ, ਕਸ਼ਮੀਰ ਸਿੰਘ, ਸਾਬਕਾ ਸਰਪੰਚ ਰਾਮ, ਮਿਹਰ ਚੰਦ, ਜਸਮੇਰ ਸਿੰਘ, ਅਮਰਿੰਦਰ ਸਿੰਘ ਫ਼ੌਜੀ, ਰਕੇਸ਼ ਸਿੰਘ, ਬਲਵੀਰ ਸਿੰਘ ਮਾਸਟਰ, ਨਿਰਮਲ ਸਿੰਘ ਫ਼ੌਜੀ, ਗੁਰਦਿਆਕਾ ਸਿੰਘ, ਸੰਤੋਖ ਸਿੰਘ, ਸੋਹਨ ਲਾਲ, ਸ਼ਿੰਦਰ ਕਰਮ ਚੰਦ, ਡਾ. ਅੰਮਿ੍ਤ ਲਾਲ, ਪਰਮਵੀਰ, ਜਗਦੀਸ਼ ਸਿੰਘ ਪੰਚ, ਤਰਸੇਮ ਲਾਲ, ਪ੍ਰਕਾਸ਼ ਚੰਦ, ਨਰੇਸ਼ ਭੂਸ਼ਨ, ਕੀਰਤ ਰਾਜ, ਸੁਮਨ, ਕਮਲ ਰਾਣਾ, ਪਾਲ ਠੇਕੇਦਾਰ, ਬਖ਼ਸ਼ੀਸ਼ ਸਿੰਘ, ਜਰਨੈਲ ਸਿੰਘ, ਬਿੰਦਰ ਅਤੇ ਸੁੱਖੀ ਸਮੇਤ ਕਈ ਪ੍ਰਮੁੱਖ ਲੋਕ ਮੌਜੂਦ ਸਨ | ਇਸ ਤੋਂ ਇਲਾਵਾ ਹੈਪੀ ਨੰਬਰਦਾਰ, ਅਸ਼ੋਕ ਕੁਮਾਰ, ਕੁਲਵੰਤ ਸਿੰਘ, ਕੁਲਵੰਤ ਸਿੰਘ ਨਿਕਾ, ਭੋਲਾ ਰਾਮ, ਸਿੰਗਾਰਾ ਰਾਮ, ਸ਼ਾਮ ਰਾਮ, ਲਾਲ ਪ੍ਰਸੋਤਮ ਲਾਲ ਆਦਿ ਨੇ ਵੀ ਭਾਜਪਾ ਲਈ ਖੁੱਲ੍ਹਾ ਸਮਰਥਨ ਪ੍ਰਗਟਾਇਆ |

Ad Position 22
No active advertisement
ਪਿਛਲੀ ਖ਼ਬਰ ਸਾਹੋਮਾਜਰਾ 'ਚ ਭਾਜਪਾ ਉਮੀਦਵਾਰ ਡਾ. ਇੰਦਰਜੀਤ ਸਿੰਘ (ਘਨੌਲਾ ਜ਼ੋਨ) ਦੇ ਹੱਕ 'ਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਦੇਸ ਰਾਜ ਸੈਣੀ ਮਾਜਰਾ ਦੇ ਹੱਕ 'ਚ ਵਿਧਾਇਕ ਦਿਨੇਸ਼ ਚੱਢਾ ਨੇ ਕੀਤੀਆਂ ਰੈਲੀਆਂ <br/>
Ad Position 24