26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਸੰਮਤੀ ਰੂਪਨਗਰ ਦੇ ਸਾਰੇ 15 ਜ਼ੋਨਾਂ ਦੇ ਨਤੀਜੇ ਐਲਾਨੇ <br/>

Ad Position 21
No active advertisement
ਅਜੀਤ ਡੈਸਕ 18-12-2025
ਰੂਪਨਗਰ, 17 ਦਸੰਬਰ (ਸਤਨਾਮ ਸਿੰਘ ਸੱਤੀ)-ਬਲਾਕ ਸੰਮਤੀ ਰੂਪਨਗਰ ਦੇ ਸਾਰੇ 15 ਜ਼ੋਨਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ | ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ 7 ਜ਼ੋਨਾਂ ਵਿਚ ਜਿੱਤ ਹਾਸਿਲ ਕੀਤੀ ਹੈ, ਜਦਕਿ ਕਾਂਗਰਸ ਨੂੰ 6 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 2 ਜ਼ੋਨਾਂ ਵਿਚ ਕਾਮਯਾਬੀ ਮਿਲੀ ਹੈ | ਇਸ ਤਰ੍ਹਾਂ 15 ਜ਼ੋਨਾਂ ਵਿਚੋਂ ਆਪ ਸਭ ਤੋਂ ਮੋਹਰੀ ਪਾਰਟੀ ਵਜੋਂ ਉੱਭਰੀ ਹੈ | ਵਿਧਾਨ ਸਭਾ ਹਲਕਾ ਰੂਪਨਗਰ ਵਿਚ ਰੂਪਨਗਰ ਅਤੇ ਨੂਰਪੁਰ ਬੇਦੀ 2 ਬਲਾਕ ਸੰਮਤੀਆਂ ਸ਼ਾਮਲ ਹਨ | ਨੂਰਪੁਰ ਬੇਦੀ ਬਲਾਕ ਸੰਮਤੀ ਦੇ ਕੁੱਲ 17 ਜ਼ੋਨਾਂ ਵਿਚੋਂ 15 ਜ਼ੋਨਾਂ ਦੇ ਨਤੀਜੇ ਐਲਾਨੇ ਗਏ ਹਨ, ਜਿਨ੍ਹਾਂ ਵਿਚ ''ਆਪ'' ਨੇ 11 ਜ਼ੋਨਾਂ ਵਿਚ ਜਿੱਤ ਦਰਜ ਕਰਵਾਈ ਹੈ | ਇੱਥੇ ਕਾਂਗਰਸ, ਅਕਾਲੀ ਦਲ ਨੂੰ 1-1 ਸੀਟ ਅਤੇ ਭਾਰਤੀ ਜਨਤਾ ਪਾਰਟੀ ਨੂੰ 2 ਜ਼ੋਨਾਂ 'ਚ ਜਿੱਤ ਮਿਲੀ ਹੈ | ਨਤੀਜਿਆਂ ਤੋਂ ਸਪਸ਼ਟ ਹੈ ਕਿ ਨੂਰਪੁਰ ਬੇਦੀ ਖੇਤਰ ਵਿਚ ਕਾਂਗਰਸ ਦੀ ਸਥਿਤੀ ਪਹਿਲਾਂ ਨਾਲੋਂ ਕਾਫ਼ੀ ਪਤਲੀ ਹੋ ਗਈ ਹੈ ਜਦੋਂਕਿ ਅਕਾਲੀ ਦਲ ਨੇ ਆਪਣੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਕਰ ਲਈ ਹੈ, ਨੂਰਪੁਰ ਬੇਦੀ ਦੇ ਇੱਕ ਜੋਨ ਚ ਜਿੱਤ ਤੋਂ ਇਲਾਵਾ ਬਲਾਕ ਸੰਮਤੀ ਰੂਪਨਗਰ ਦੇ ਮਗਰੋੜ ਅਤੇ ਮਲਕਪੁਰ ਜ਼ੋਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਨਾਲ ਅਕਾਲੀ ਦਲ ਦੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਦਿਖਾਈ ਦੇ ਰਹੀ ਹੈ | ਨੂਰਪੁਰ ਬੇਦੀ ਵਿਚ ਕਈ ਜ਼ੋਨਾਂ ਵਿਚ ਅਕਾਲੀ ਦਲ ਨੇ ਕਾਂਗਰਸ ਨਾਲੋਂ ਆਪਣੀ ਪਕੜ ਮਜ਼ਬੂਤ ਕੀਤੀ ਹੈ | ਉੱਥੇ ਹੀ ਭਾਜਪਾ ਨੇ ਲਗਭਗ ਸਾਰੇ ਜ਼ੋਨਾਂ ਵਿਚ ਉਮੀਦਵਾਰ ਖੜੇ ਕਰਕੇ ਨੂਰਪੁਰ ਬੇਦੀ ਵਿਚ 2 ਜੋਨ ਜਿੱਤ ਕੇ ਹੈਰਾਨੀਜਨਕ ਪ੍ਰਦਰਸ਼ਨ ਕੀਤਾ ਹੈ | ਦੂਜੇ ਪਾਸੇ, ਸਿਰਫ਼ ਘਾੜਾ ਇਲਾਕੇ ਵਿਚ ਕਾਂਗਰਸ ਨੂੰ ਸਫਲਤਾ ਮਿਲੀ ਹੈ | ਇੱਥੇ ਸਥਾਨਕ ਲੀਡਰਸ਼ਿਪ ਦੀ ਬਦੌਲਤ ਬਰਦਾਰ, ਪੁਰਖਾਲੀ, ਭੰਗਾਲਾ ਅਤੇ ਮੀਆਂਪੁਰ ਵਿਚ ਮਿਲੀ ਜਿੱਤ ਨੇ ਰੂਪਨਗਰ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਦੀ ਲਾਜ ਰੱਖ ਲਈ ਹੈ | ਹਾਲਾਂਕਿ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਦਾ ਬਹੁਤਾ ਜ਼ੋਰ ਤਾਂ ਨੂਰਪੁਰ ਬੇਦੀ ਵਿਚ ਹੀ ਲੱਗਾ ਰਿਹਾ ਪਰ ਉਨ੍ਹਾਂ ਦੀਆਂ ਘਾੜਾ ਇਲਾਕੇ ਵਿਚ ਸਰਗਰਮੀਆਂ ਨਾਮਾਤਰ ਸਨ, ਫਿਰ ਵੀ ਘਾੜ ਖੇਤਰ ਨੇ ਕਾਂਗਰਸ ਨੂੰ ਹੁਲਾਰਾ ਦਿੱਤਾ ਹੈ | ਵੋਟਾਂ ਦੀ ਗਿਣਤੀ ਅਨੁਸਾਰ, ਬਲਾਕ ਸੰਮਤੀ ਰੂਪਨਗਰ ਵਿਚ ਆਪ ਨੂੰ 11,537 ਵੋਟਾਂ ਮਿਲੀਆਂ, ਕਾਂਗਰਸ ਨੂੰ 8,668, ਸ਼੍ਰੋਮਣੀ ਅਕਾਲੀ ਦਲ ਨੂੰ 4911, ਭਾਜਪਾ ਨੂੰ 2,628 ਅਤੇ ਬਹੁਜਨ ਸਮਾਜ ਪਾਰਟੀ ਨੂੰ 255 ਵੋਟਾਂ ਪ੍ਰਾਪਤ ਹੋਈਆਂ | ਇਸ ਤੋਂ ਇਲਾਵਾ ਨੋਟਾਂ ਦੇ ਖਾਤੇ ਵਿਚ 180 ਵੋਟਾਂ ਪਈਆਂ | ਕੁੱਲ ਮਿਲਾ ਕੇ, ਬਲਾਕ ਸੰਮਤੀ ਰੂਪਨਗਰ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ 15 ਵਿਚੋਂ 7 ਜੋਨ ਜਿੱਤ ਕੇ ਸਭ ਤੋਂ ਅੱਗੇ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਬਰ ਤਿੰਨ ਕੋਟਲਾ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਸਖ਼ਤ ਮੁਕਾਬਲਾ <br/> ਅਗਲੀ ਖ਼ਬਰ ਸਰਸਵਤੀ ਮਾਡਲ ਹਾਈ ਸਕੂਲ ਬਰੋਟੂ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ <br/>
Ad Position 24