26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਮਨਜੀਤ ਕੌਰ ਦੀ ਜਿੱਤ ਦੀ ਖ਼ੁਸ਼ੀ 'ਚ ਸਮਰਥਕਾਂ ਤੇ ਪਿੰਡ ਵਾਸੀਆਂ ਨੇ ਮਨਾਏ ਜਸ਼ਨ <br/>

Ad Position 21
No active advertisement
ਪੰਚਾਇਤ ਸੰਮਤੀ ਟਿੱਬਾ ਨੰਗਲ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਜੇਤੂ ਉਮੀਦਵਾਰ ਮਨਜੀਤ ਕੌਰ ਪਤਨੀ ਗੁਰਦਿਆਲ ਸਿੰਘ ਕਾਕੂ ਬਾਲੇਵਾਲ ਦਾ ਪਿੰਡ ਪਹੁੰਚਣ ਤੇ ਢੋਲ ਢਮੱਕੇ ਨਾਲ ਹਾਰ ਪਾ ਕੇ ਸਵਾਗਤ ਕਰਦੇ ਹੋਏ ਪਿੰਡ ਵਾਸੀ ਤੇ ਹੋਰ | ਤਸਵੀਰ ਵਿੰਦਰਪਾਲ ਝਾਂਡੀਆਂ <br/> 18-12-2025
ਨੂਰਪੁਰ ਬੇਦੀ, 17 ਦਸੰਬਰ (ਵਿੰਦਰਪਾਲ ਝਾਂਡੀਆਂ)-ਪੰਚਾਇਤ ਸੰਮਤੀ ਲਈ ਪਿੰਡ ਟਿੱਬਾ ਨੰਗਲ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਬਲਾਕ ਸੰਮਤੀ ਦੀ ਉਮੀਦਵਾਰ ਪਿੰਡ ਬਾਲੇਵਾਲ ਦੇ ਆਮ ਆਦਮੀ ਪਾਰਟੀ ਦੇ ਸਰਗਰਮ ਨੌਜਵਾਨ ਆਗੂ ਗੁਰਦਿਆਲ ਸਿੰਘ ਕਾਕੂ ਦੀ ਧਰਮਪਤਨੀ ਮਨਜੀਤ ਕੌਰ ਦੀ ਪੰਚਾਇਤ ਸੰਮਤੀ ਦੀ ਚੋਣਾਂ, 'ਚ 859 ਵੋਟਾਂ ਦੇ ਵੱਡੇ ਫ਼ਰਕ ਦੀ ਲੀਡ ਨਾਲ ਹੋਈ ਸ਼ਾਨਦਾਰ ਜਿੱਤ ਤੇ ਪਿੰਡ ਬਾਲੇਵਾਲ ਵਿਖੇ ਸਮੇਤ ਜੋਨ ਦੇ ਵੱਖ-ਵੱਖ ਪਿੰਡਾਂ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਤੇ ਜਿੱਤ ਤੋ ਬਾਅਦ ਉਮੀਦਵਾਰ ਮਨਜੀਤ ਕੌਰ ਦਾ ਪਿੰਡ ਬਾਲੇਵਾਲ ਵਿਖੇ ਪਹੁੰਚਣ ਤੇ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਪੂਰੇ ਢੋਲ ਢਮੱਕੇ ਨਾਲ ਜ਼ੋਰਦਾਰ ਭਰਵਾਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਪਿੰਡ ਵਾਸੀਆ ਤੇ ਹੋਰ ਪਿੰਡਾਂ ਦੇ ਸਮਰਥਕਾਂ ਦੇ ਉਮੜੇ ਵੱਡੇ ਹਜੂਮ ਨੇ ਲੱਡੂ ਵੰਡਕੇ ਜਿੱਤ ਦੀ ਖ਼ੁਸ਼ੀ 'ਚ ਜਸ਼ਨ ਮਨਾਏ | ਲੋਕਾਂ ਨੇ ਮਨਜੀਤ ਕੌਰ ਦਾ ਹਾਰ ਪਾਕੇ ਤੇ ਮੂੰਹ ਮਿੱਠਾ ਕਰਵਾ ਵਧਾਈ ਦਿੱਤੀ | ਇਸ ਮੌਕੇ ਮਨਜੀਤ ਕੌਰ ਨੇ ਪਿੰਡ ਵਾਸੀਆਂ ਸਮੇਤ ਜੋਨ ਦੇ ਸਾਰੇ ਵੋਟਰਾਂ ਦਾ ਇਸ ਵੱਡੀ ਜਿੱਤ ਲਈ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਲੇਖ ਰਾਮ ਬਜਾੜ ਬਾਲੇਵਾਲ, ਸਰਪੰਚ ਕਾਬਲ ਸਿੰਘ, ਜਗਦੀਸ਼ ਚੌਹਾਨ, ਸਮੇਤ ਹੋਰ ਪਿੰਡ ਵਾਸੀ ਤੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ'ਚ ਸਮਰਥਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਮੋਰਿੰਡਾ 'ਚੋਂ ਕਾਂਗਰਸ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ <br/...
Ad Position 24