26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਦੇ 15 ਜ਼ੋਨਾਂ 'ਚ ਕਾਂਗਰਸ ਨੂੰ ਹੂੰਝਾ ਫੇਰ ਜਿੱਤ

Ad Position 21
No active advertisement
ਅਜੀਤ ਡੈਸਕ 18-12-2025
ਸ੍ਰੀ ਚਮਕੌਰ ਸਾਹਿਬ, 17 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਹੋਈਆਂ ਪੰਚਾਇਤ ਸੰਮਤੀ ਦੀਆਂ 15 ਜ਼ੋਨਾਂ ਅਤੇ 2 ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਈਆਂ ਚੋਣਾਂ ਦੀ ਅੱਜ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਹੋਈ ਗਿਣਤੀ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (ਐਮ. ਪੀ. ਜਲੰਧਰ) ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਹੂੰਝਾਂ ਫੇਰ ਜਿੱਤ ਹਾਸਲ ਕੀਤੀ ਹੈ | ਜਦੋਕਿ ਆਮ ਆਦਮੀ ਪਾਰਟੀ ਦੇ ਸਮੂਹ ਉਮੀਦਵਾਰਾਂ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਤੇ ਬਲਾਕ ਅੰਦਰ ਖਾਤਾ ਵੀ ਨਹੀਂ ਖੋਲ ਸਕੀ, ਇਸਦੇ ਨਾਲ ਹੀ ਮੈਦਾਨ ਵਿਚ ਆਖਰੀ ਸਮੇਂ ਉਤਰੇ ਸ਼੍ਰੋਮਣੀ ਅਕਾਲੀ ਦਲ (ਬ) ਦਾ ਵੀ ਕੋਈ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ | ਭਾਵੇਂ ਕੁੱਝ ਹਾਰੇ ਉਮੀਦਵਾਰਾਂ ਨੇ ਹਾਰ ਤੋਂ ਬਾਅਦ ਦੋਬਾਰਾ ਗਿਣਤੀ ਲਈ ਰੋਲਾ ਵੀ ਪਾਇਆ, ਪਰ ਬਿਨ੍ਹਾਂ ਕਿਸੇ ਛੇੜਛਾੜ ਅਤੇ ਭੇਦਭਾਵ ਤੋਂ ਹੋਈ ਗਿਣਤੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਸੰਤੁਸ਼ਟੀ ਪ੍ਰਗਟਾਈ | ਇਨ੍ਹਾਂ ਨਤੀਜਿਆਂ ਦੌਰਾਨ ਜੋਨ ਨੰਬਰ 1 ਝੱਲੀਆਂ ਕਲਾਂ ਤੋਂ ਕਾਂਗਰਸ ਦੇ ਬੀਬੀ ਨਛੱਤਰ ਕੌਰ, ਜ਼ੋਨ ਨੰਬਰ 2 ਬਾਲਸੰਢਾ ਤੋਂ ਕਾਂਗਰਸ ਦੀ ਉਮੀਦਵਾਰ ਚਰਨਜੀਤ ਕੌਰ ਦੁੱਗਰੀ, ਜੋਨ 3 ਰੌਲੂਮਾਜਰਾ ਤੋਂ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ, ਜੋਨ ਨੰਬਰ 4 ਪਿੱਪਲਮਾਜਰਾ ਤੋਂ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ ਸੈਦਪੁਰ, ਜੋਨ ਨੰਬਰ 5 ਬਰਸਾਲਪੁਰ ਤੋਂ ਕਾਂਗਰਸੀ ਉਮੀਦਵਾਰ ਸਰਬਜੀਤ ਕੌਰ, ਜੋਨ ਨੰਬਰ 6 ਸੰਧੂਆਂ ਤੋਂ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਸੰਧੂਆਂ, ਜ਼ੋਨ ਨੰਬਰ 7 ਰਸੀਦਪੁਰ ਤੋਂ ਕਾਂਗਰਸੀ ਉਮੀਦਵਾਰ ਮੋਹਣ ਲਾਲ, ਜ਼ੋਨ ਨੰਬਰ 8 ਖੋਖਰਾਂ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ, ਜ਼ੋਨ ਨੰਬਰ 9 ਬਹਿਰਾਮਪੁਰ ਬੇਟ ਤੋਂ ਕਾਂਗਰਸੀ ਉਮੀਦਵਾਰ ਗੁਰਮੇਲ ਸਿੰਘ, ਜ਼ੋਨ ਨੰਬਰ 10 ਮਹਿਤੋਤ ਤੋਂ ਕਾਂਗਰਸੀ ਉਮੀਦਵਾਰ ਹਰਭਜਨ ਕੌਰ ਉਰਫ ਭਜਨ ਕੌਰ, ਜ਼ੋਨ ਨੰਬਰ 11 ਬੇਲਾ ਤੋਂ ਕਾਂਗਰਸੀ ਰਾਜਵਿੰਦਰ ਕੌਰ, ਜ਼ੋਨ ਨੰਬਰ 12 ਟੱਪਰੀਆਂ ਘੜੀਸਪੁਰ ਤੋਂ ਕਾਂਗਰਸੀ ਗੁਰਦੀਪ ਕੌਰ, ਜੋਨ ਨੰਬਰ 13 ਹਾਫਿਜਾਬਾਦ ਤੋਂ ਜਗਤਾਰ ਸਿੰਘ, ਜ਼ੋਨ ਨੰਬਰ 14 ਤੋਂ ਭਲਿਆਣ ਤੋਂ ਰਣਜੀਤ ਕੌਰ ਖੇੜੀ ਸਲਾਬਤਪੁਰ ਅਤੇ ਜ਼ੋਨ ਨੰਬਰ 15 ਮਾਹਲਾਂ ਤੋਂ ਸਵਰਨ ਕੌਰ ਝੱਲੀਆਂ ਖੁਰਦ ਸ਼ਾਮਲ ਹਨ | ਜਦੋਕਿ ਖਬਰ ਲਿਖੇ ਜਾਣ ਤੱਕ ਜ਼ਿਲ੍ਹਾ ਪ੍ਰੀਸ਼ਦ ਬੇਲਾ ਤੋਂ ਵੀ ਕਾਂਗਰਸੀ ਉਮੀਦਵਾਰ ਸੁਲੱਖਣ ਸਿੰਘ ਖੋਖਰਾਂ 3600 ਵੋਟਾਂ ਨਾਲ ਅਤੇ ਮੁੰਡੀਆਂ ਜੋਨ ਤੋਂ ਕਾਂਗਰਸੀ ਉਮੀਦਵਾਰ ਵੀ ਅੱਗੇ ਚੱਲ ਰਹੇ ਸਨ | ਕਾਂਗਰਸ ਪਾਰਟੀ ਨੂੰ ਮਿਲੀ ਵੱਡੀ ਜਿੱਤ ਇਲਾਕੇ ਅੰਦਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਰਮਨਪਿਆਰਤਾ ਨੂੰ ਦਰਸਾ ਰਹੀ ਹੈ | ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਉਨ੍ਹਾਂ ਦੀ ਸਮੁੱਚੀ ਬਲਾਕ ਦੀ ਟੀਮ ਵਲੋਂ ਕੀਤੀ ਅਣਥੱਕ ਮਿਹਨਤ ਕਾਰਨ ਬਲਾਕ ਅੰਦਰ ਹੂੰਝਾਂ ਫੇਰ ਜਿੱਤ ਹਾਸਲ ਕੀਤੀ ਹੈ | ਇਸ ਮੌਕੇ ਸ੍ਰੀ ਚੰਨੀ ਨੇ ਕਿਹਾ ਕਿ ਇਹ ਇਲਾਕੇ ਦੇ ਲੋਕਾਂ ਦਾ ਪਿਆਰ ਹੈ ਕਿ ਸਾਰੀਆਂ ਸੀਟਾਂ ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾ ਕੇ ਹਮੇਸ਼ਾ ਵਾਂਗ ਕਾਂਗਰਸ ਦਾ ਸਾਥ ਦੇ ਕੇ ਮੈਨੂੰ ਇਹ ਮਾਣ ਬਖਸ਼ਿਆ ਹੈ | ਪਤਾ ਲੱਗਾ ਹੈ ਆਮ ਆਦਮੀ ਪਾਰਟੀ ਦੇ ਜੋਨ ਨੰਬਰ 4 ਪਿਪੱਲਮਾਜਰਾ ਤੋਂ ਉਮੀਦਵਾਰ ਵਲੋਂ ਦੋਬਾਰਾ ਗਿਣਤੀ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦਾ ਕਾਂਗਰਸੀਆਂ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਸੀ, ਖ਼ਬਰ ਲਿਖੇ ਜਾਣ ਤੱਕ ਦੋਵੇਂ ਧਿਰਾਂ ਗਿਣਤੀ ਕੇਂਦਰ ਦੇ ਅੰਦਰ ਹੀ ਸਨ | ਸ੍ਰੀ ਚਮਕੌਰ ਸਾਹਿਬ ਦੇ ਬੇਲਾ ਜ਼ਿਲ੍ਹਾ ਪ੍ਰੀਸ਼ਦ ਜੋਨ ਤੋਂ ਵੀ ਕਾਂਗਰਸ ਦੇ ਉਮੀਦਵਾਰ ਸੁਲਖਣ ਸਿੰਘ ਖੋਖਰਾਂ ਜੇਤੂ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀਆਂ ਦੀਆਂ ਹੋਈਆਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਹੂੰਝਾ ਫੇਰ ਜਿੱਤ ਅਗਲੀ ਖ਼ਬਰ ਸਨਅਤੀ ਕਾਮਿਆਂ ਵਲੋਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਤੁਰੰਤ ਰੱਦ ਕਰਨ ਲਈ ਜ਼ੋਰਦਾਰ ਪ੍ਰਦਰਸ਼ਨ <br/>
Ad Position 24