19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਨੂਰਪੁਰ ਬੇਦੀ ਤੋਂ ਭਾਜਪਾ ਉਮੀਦਵਾਰ ਦੀ ਜਿੱਤ ਵਿਕਾਸ ਮੁਖੀ ਸੋਚ ਦਾ ਪ੍ਰਗਟਾਵਾ-ਲਾਲਪੁਰਾ

Ad Position 21
No active advertisement
ਅਜੀਤ ਡੈਸਕ 19-12-2025
ਨੂਰਪੁਰ ਬੇਦੀ, 18 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਆਜ਼ਾਦੀ ਤੋਂ ਬਾਅਦ ਜ਼ੋਨ ਨੰਬਰ 11 ਨੂਰਪੁਰ ਕਲਾਂ ਤੋਂ ਭਾਰਤੀ ਜਨਤਾ ਪਾਰਟੀ ਨੇ ਸ਼ਾਨਦਾਰ ਤੇ ਫ਼ੈਸਲਾਕੁਨ ਜਿੱਤ ਦਰਜ ਕਰਕੇ ਖੇਤਰ ਦੀ ਰਾਜਨੀਤੀ ਵਿਚ ਇਕ ਨਵਾਂ ਅਧਿਆਇ ਜੋੜ ਦਿੱਤਾ ਹੈ | ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਜੇਤੂ ਭਾਜਪਾ ਉਮੀਦਵਾਰ ਨਰੇਸ਼ ਕੁਮਾਰੀ ਪਤਨੀ ਰਾਕੇਸ਼ ਕੁਮਾਰ ਗੋਜਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਸਿਰਫ਼ ਇਕ ਚੁਣਾਵੀ ਸਫ਼ਲਤਾ ਨਹੀਂ, ਬਲਕਿ ਲੋਕਾਂ ਦੇ ਅਟੱਲ ਭਰੋਸੇ, ਮਜ਼ਬੂਤ ਨੇਤਿ੍ਤਵ ਤੇ ਵਿਕਾਸਮੁਖੀ ਸੋਚ ਦਾ ਸਪਸ਼ਟ ਪ੍ਰਗਟਾਵਾ ਹੈ | ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਨੂਰਪੁਰ ਕਲਾਂ ਦੀ ਜਨਤਾ ਨੇ ਵਿਕਾਸ, ਪਾਰਦਰਸ਼ਤਾ ਤੇ ਸਥਿਰ ਨੇਤਿ੍ਤਵ ਨੂੰ ਤਰਜੀਹ ਦਿੱਤੀ ਹੈ | ਚੋਣ ਨਤੀਜੇ ਐਲਾਨੇ ਜਾਂਦੇ ਹੀ ਪੂਰੇ ਖੇਤਰ 'ਚ ਭਾਜਪਾ ਦੇ ਕਾਰਕੁਨਾਂ ਅਤੇ ਸਮਰਥਕਾਂ ਵਿਚ ਖ਼ੁਸ਼ੀ ਅਤੇ ਜੋਸ਼ ਦੀ ਲਹਿਰ ਦੌੜ ਗਈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਰੇਸ਼ ਕੁਮਾਰੀ ਦੀ ਜਿੱਤ ਖੇਤਰ ਦੀਆਂ ਅਸਲ ਸਮੱਸਿਆਵਾਂ ਦੀ ਸਮਝ, ਜ਼ਮੀਨੀ ਪੱਧਰ ਦੇ ਮੁੱਦਿਆਂ 'ਤੇ ਲਗਾਤਾਰ ਕੰਮ ਕਰਨ ਤੇ ਜਨਤਾ ਨਾਲ ਨਿਰੰਤਰ ਸੰਵਾਦ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤਿ੍ਤਵ ਹੇਠ ਕੇਂਦਰ ਸਰਕਾਰ ਦੀਆਂ ਜਨਕਲਿਆਣਕ ਨੀਤੀਆਂ, 'ਸਭਕਾ ਸਾਥ-ਸਭਕਾ ਵਿਕਾਸ' ਦੇ ਮੰਤਰ ਤੇ ਭਾਜਪਾ ਦੀ ਰਾਸ਼ਟਰਹਿਤੀ ਸੋਚ 'ਤੇ ਲੋਕਾਂ ਦੀ ਮੋਹਰ ਹੈ | ਉਨ੍ਹਾਂ ਕਿਹਾ ਕਿ ਨੂਰਪੁਰ ਕਲਾਂ ਦੀ ਜਨਤਾ ਨੇ ਸਾਫ਼ ਸੰਦੇਸ਼ ਦਿੱਤਾ ਹੈ ਕਿ ਉਹ ਖਾਲੀ ਵਾਅਦਿਆਂ ਨਹੀਂ, ਬਲਕਿ ਠੋਸ ਵਿਕਾਸ ਕਾਰਜਾਂ 'ਤੇ ਭਰੋਸਾ ਕਰਦੀ ਹੈ | ਆਪਣੀ ਜਿੱਤ ਤੋਂ ਬਾਅਦ ਨਰੇਸ਼ ਕੁਮਾਰੀ ਨੇ ਜ਼ਿਲ੍ਹਾ ਪ੍ਰਧਾਨ ਲਾਲਪੁਰਾ ਤੇ ਸਮੂਹ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਨਹੀਂ, ਸਗੋਂ ਨੂਰਪੁਰ ਕਲਾਂ ਦੀ ਜਨਤਾ ਦੀ ਜਿੱਤ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਖੇਤਰ ਦੇ ਸਮੁੱਚੇ ਵਿਕਾਸ, ਬੁਨਿਆਦੀ ਸਹੂਲਤਾਂ ਦੇ ਵਿਸਥਾਰ, ਮਹਿਲਾਵਾਂ ਅਤੇ ਯੁਵਾਂ ਦੇ ਸਸ਼ਕਤੀਕਰਨ ਅਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਉਹ ਪੂਰੀ ਨਿਸ਼ਠਾ ਨਾਲ ਕੰਮ ਕਰਨਗੀਆਂ |
Ad Position 22
No active advertisement
ਪਿਛਲੀ ਖ਼ਬਰ ਧੜੇਬੰਦੀ ਦੇ ਚੱਲਦਿਆਂ ਭਾਜਪਾ ਨੂੰ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ 'ਚ ਮਿਲੀ ਨਮੋਸ਼ੀਜਨਕ ਹਾਰ ਅਗਲੀ ਖ਼ਬਰ ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਟੇਡੇਵਾਲ ਦੀ ਸਰਬ ਸੰਗਤ ਵਲੋਂ ਦੇਸੀ ਘਿਓ 'ਚ ਤਿਆਰ ਲੰਗਰ ਭੇਜਿਆ
Ad Position 24