19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਧੜੇਬੰਦੀ ਦੇ ਚੱਲਦਿਆਂ ਭਾਜਪਾ ਨੂੰ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ 'ਚ ਮਿਲੀ ਨਮੋਸ਼ੀਜਨਕ ਹਾਰ

Ad Position 21
No active advertisement
ਅਜੀਤ ਡੈਸਕ 19-12-2025
ਸ੍ਰੀ ਅਨੰਦਪੁਰ ਸਾਹਿਬ, 18 ਦਸੰਬਰ (ਕਰਨੈਲ ਸਿੰਘ)-2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੀ ਸੱਤਾ ਹਥਿਆਉਣ ਦਾ ਸੁਪਨਾ ਦੇਖ ਰਹੀ ਭਾਜਪਾ ਨੂੰ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਤਾਜ਼ਾ ਹੋਈਆਂ ਚੋਣਾਂ 'ਚ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ 'ਚ ਧੱੜੇਬੰਦੀ ਦੇ ਚਲਦਿਆਂ ਨਮੋਸੀਜ਼ਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਹਲਕੇ ਦੇ ਕਰੀਬ 30 ਬਲਾਕ ਸੰਮਤੀ ਤੇ 4 ਜ਼ਿਲ੍ਹ ਾ ਪ੍ਰੀਸ਼ਦ ਜ਼ੋਨ 'ਚ ਖਾਤਾ ਖੋਲਣ 'ਚ ਅਸਫਲ ਰਹੀ ਹੈ | ਜ਼ਿਕਰਯੋਗ ਇਹ ਵੀ ਹੈ ਕਿ ਭਾਜਪਾ ਨੇ ਕਿਸੇ ਸਮੇਂ ਬਲਾਕ ਸੰਮਤੀ 'ਚ ਆਪਣੇ ਚੇਅਰਮੈਨ ਤੇ ਜ਼ਿਲ੍ਹਾ ਪ੍ਰੀਸ਼ਦ 'ਚ ਉਪ ਚੇਅਰਮੈਨ ਬਣਾਏ ਸੀ | ਪਰ ਅੱਜ ਉਹ ਇਸ ਹਲਕੇ 'ਚ ਧੜੇਬੰਦੀਆਂ ਕਰਕੇ ਖਾਤਾ ਵੀ ਨਹੀਂ ਖੋਲ੍ਹ ਸਕੀ ਅਤੇ ਭਾਜਪਾ ਦਾ ਗਰਾਫ ਦਿਨ ਪ੍ਰਤੀ ਦਿਨ ਵਿਧਾਨ ਸਭਾ ਹਲਕੇ ਅੰਦਰ ਘੱਟ ਰਿਹਾ | ਤਾਜ਼ਾ ਨਤੀਜਿਆਂ 'ਚ ਜਿਥੇ ਭਾਜਪਾ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ ਦੀ ਭਰਜਾਈ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਕੋਟਲਾ ਜ਼ੋਨ 'ਚ ਹਾਰ ਦਾ ਸਾਹਮਣਾ ਕਰਨਾ ਪਿਆ | ਮੰਡਲ ਪ੍ਰਧਾਨ ਧਨੇੜਾ ਨੇ ਭਰੇ ਮੰਨ ਨਾਲ ਆਪਣੀ ਹਾਰ ਦਾ ਟਿਕਰਾ ਵੀ ਧੜੇਬੰਦੀ ਦੇ ਸਿਰ ਭੰਨਿਆ ਹੈ ਅਤੇ ਆਪਣੀ ਪਾਰਟੀ ਦੇ ਆਗੂਆਂ ਵਲੋਂ ਚੋਣਾਂ 'ਚ ਕੀਤੀ ਗਦਾਰੀ ਦਾ ਕੱਚਾ ਚਿੱਠਾ ਪਾਰਟੀ ਹਾਈਕਮਾਨ ਅੱਗੇ ਰੱਖਣ ਦੀ ਗੱਲ ਵੀ ਕਹੀ ਹੈ | ਚੋਣ ਨਤੀਜਿਆਂ ਦੇ ਆਏ ਅੰਕੜਿਆਂ ਅਨੁਸਾਰ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਆਪਣਾ ਬੂਥ ਵੀ ਹਾਰ ਗਏ ਹਨ | ਇਸ ਤੋਂ ਪਹਿਲਾ ਪਾਰਟੀ ਨੂੰ ਹਲਕੇ ਦੇ ਅੱਧ ਤੋਂ ਵੱਧ ਜ਼ੋਨ ਤੋਂ ਉਮੀਦਵਾਰ ਨਹੀਂ ਮਿਲੇ | ਜ਼ਿਕਰਯੋਗ ਇਹ ਵੀ ਹੈ ਕਿ ਕੁਝ ਕੁ ਮਹੀਨੇ ਪਹਿਲਾ ਪਾਰਟੀ ਸੰਗਠਨ ਦੀਆਂ ਚੋਣਾਂ ਮੌਕੇ ਲੋੜ ਤੋਂ ਵੱਧ ਬਾਹਰੀ ਲੋਕਾਂ ਦੀ ਦਖਲਅੰਦਾਜ਼ੀ ਦਾ ਵੀ ਵੱਡੇ ਪੱਧਰ 'ਤੇ ਪਾਰਟੀ 'ਚ ਵਿਰੋਧ ਹੋਇਆ ਸੀ | ਜਿਸ ਨੂੰ ਪਾਰਟੀ ਸੰਗਠਨ ਨੂੰ ਪੂਰੀ ਤਰ ੍ਹਾਂ ਅਣਡਿੱਠ ਕਰਦਿਆਂ ਨਰਾਜ਼ ਪਾਰਟੀ ਆਗੂਆਂ ਤੇ ਵਰਕਰਾਂ ਦੀ ਸਾਰ ਤੱਕ ਨਹੀਂ ਲਈ, ਜਿਸ ਕਰਕੇ ਪਾਰਟੀ ਕਈ ਧੜਿਆਂ ਦਾ ਸਿਕਾਰ ਹੋ ਗਈ ਅਤੇ ਅੱਜ ਦਾ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਰਟੀ ਵਿਚਲੇ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਸੰਗਠਨ ਇਸ ਵੇਲੇ ਅੱਖਾ ਬੰਦ ਕਰਕੇ ਚਲ ਰਿਹਾ ਹੈ ਤੇ ਅੱਜ ਦੇ ਹਾਲਾਤਾਂ ਲਈ ਬਾਹਰੀ ਲੋਕਾਂ ਦੀ ਦਖਲਅੰਦਾਜ਼ੀ ਅਤੇ ਕੁੱਝ ਕੁ ਲੋਕਾਂ ਵਲੋਂ ਟਕਸਾਲੀਆਂ ਨੂੰ ਨਜਰਅੰਦਾਜ਼ ਕਰਕੇ ਕੀਤੀਆਂ ਨਿਯੁਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਹਾਈਕਮਾਨ ਚੋਣਾਂ ਦੇ ਆਏ ਨਮੋਸੀ ਜ਼ਨਕ ਨਤੀਜਿਆਂ ਤੋਂ ਕੋਈ ਸਬਕ ਲੈਂਦੀ ਹੈ ਜਾਂ ਨਹੀਂ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਨੇ ਮਨਾਇਆ ਪੈਨਸ਼ਨਰ ਦਿਵਸ <br/> ਅਗਲੀ ਖ਼ਬਰ ਨੂਰਪੁਰ ਬੇਦੀ ਤੋਂ ਭਾਜਪਾ ਉਮੀਦਵਾਰ ਦੀ ਜਿੱਤ ਵਿਕਾਸ ਮੁਖੀ ਸੋਚ ਦਾ ਪ੍ਰਗਟਾਵਾ-ਲਾਲਪੁਰਾ
Ad Position 24