ਸ੍ਰੀ ਅਨੰਦਪੁਰ ਸਾਹਿਬ, 18 ਦਸੰਬਰ (ਜੇ. ਐਸ. ਨਿੱਕੂਵਾਲ)-ਪਾਵਰਕਾਮ ਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਵਲੋਂ ਓ. ਤੇ ਐਮ. ਗੰਗੂਵਾਲ ਵਿਖੇ ਪੈਨਸ਼ਨਰ ਦਿਵਸ ਮਨਾਇਆ, ਜਿਸ ਦੀ ਪ੍ਰਧਾਨਗੀ ਗੋਪਾਲ ਕਿ੍ਸ਼ਨ ਸ਼ਰਮਾ ਵਲੋਂ ਕੀਤੀ ਗਈ | ਸਮਾਗਮ 'ਚ ਸੀਨੀਅਰ ਕਾਰਜਕਾਰੀ ਅਧਿਕਾਰੀ ਇੰਦਰ ਅਵਤਾਰ, ਚਰਨ ਦਾਸ, ਮਦਨ ਗੋਪਾਲ ਸ਼ਰਮਾ, ਮਹਿੰਗਾ ਰਾਮ, ਤਿਲਕ ਰਾਜ, ਸੁਖਦੇਵ ਸਿੰਘ, ਭੁਪਿੰਦਰ ਸਿੰਘ ਤੇ ਸੋਮ ਦੱਤ ਵਲੋਂ ਪੈਨਸ਼ਨਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਸਾਡੇ ਮੁਲਾਜ਼ਮਾਂ ਵਲੋਂ ਪੈਨਸਨ ਦੀ ਬਹਾਲੀ ਲਈ ਲੜਾਈ ਲੜੀ ਗਈ | ਜਿਸ ਤੋਂ ਬਾਅਦ 17 ਦਸੰਬਰ 1982 ਨੂੰ ਕਰਮਚਾਰੀਆਂ ਦੇ ਹੱਕ ਵਿਚ ਫੈਸਲਾ ਆਇਆ ਤੇ ਪੈਨਸ਼ਨਾਂ ਦੀ ਬਹਾਲੀ ਹੋਈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰਾਂ ਪੈਨਸ਼ਨ ਸਕੀਮ ਨੂੰ ਬੰਦ ਕਰਨ ਲਈ ਯਤਨਸ਼ੀਲ ਹਨ, ਜੋ ਕਿ ਬਹੁਤ ਹੀ ਮਦਭਾਗੀ ਗੱਲ ਹੈ | ਉਨ੍ਹਾਂ ਕਿਹਾ ਕਿ ਇਹ ਪੈਨਸ਼ਨ ਸਾਨੂੰ ਦਾਨ ਵਜੋਂ ਸਰਕਾਰ ਨੇ ਨਹੀਂ ਦਿੱਤੀ, ਸਗੋ ਇਹ ਮੁਲਾਜਮਾ ਦਾ ਹੱਕ ਹੈ | ਅੰਤ 'ਚ ਐਕਸੀਅਨ ਇੰਦਰ ਅਵਤਾਰ ਅਤੇ 70 ਸਾਲ ਪਾਰ ਕਰ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਦੇਸਰਾਜ, ਬਲਬੀਰ ਸਿੰਘ, ਗਣੇਸ਼ ਕੁਮਾਰ, ਸੁਰਿੰਦਰ ਕੁਮਾਰ, ਧਰਮਪਾਲ ਰਾਣਾ, ਨਿਰਮਲ ਸਿੰਘ, ਦੀਦਾਰ ਸਿੰਘ, ਗਿਆਨ ਸਿੰਘ, ਯੋਧਾ ਸਿੰਘ, ਭਗਤ ਰਾਮ, ਲੱਕੀ, ਸ਼ਾਮ ਲਾਲ, ਗੋਇਲ, ਗੁਲਜ਼ਾਰੀ ਲਾਲ, ਸੰਤੋਖ ਸਿੰਘ, ਰਾਮਪਾਲ ਸਮੇਤ ਸੈਂਕੜੇ ਪੈਨਸ਼ਨਰ ਮੌਜੂਦ ਸਨ |