19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਅਗਾਂਹਵਧੂ ਕਿਸਾਨ ਨਰੇਸ਼ ਕੁਮਾਰ ਕਾਂਗੜ ਕੌਮੀ ਪੱਧਰ ਦੇ ਐਵਾਰਡ ਨਾਲ ਸਨਮਾਨਿਤ <br/>

Ad Position 21
No active advertisement
ਨੌਜਵਾਨ ਨਰੇਸ਼ ਕੁਮਾਰ ਕਾਂਗੜ ਨੂੰ ਦਿੱਲੀ ਵਿਖੇ ਕੌਮੀ ਪੱਧਰ ਐਵਾਰਡ ਨਾਲ ਸਨਮਾਨਿਤ ਕਰਦੇ ਅਧਿਕਾਰੀ | <br/> 19-12-2025
ਨੂਰਪੁਰ ਬੇਦੀ, 18 ਦਸੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਕਾਂਗੜ ਦੇ ਅਗਾਂਹਵਧੂ ਨੌਜਵਾਨ ਅਤੇ ਪ੍ਰਗਤੀਸ਼ੀਲ ਕਿਸਾਨ ਨਰੇਸ਼ ਕੁਮਾਰ ਕਾਂਗੜ ਨੂੰ ਐਗਰੀਕਲਚਰ ਟੂਡੇ ਗਰੁੱਪ ਵਲੋਂ ਚੌਥੀ ਪ੍ਰੋਗਰੈਸਿਵ ਫਾਰਮਰ ਕਨਵੈਂਸ਼ਨ 'ਚ ਕੌਮੀ ਪੱਧਰ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ | ਇਨ੍ਹਾਂ ਨੂੰ ਇਹ ਐਵਾਰਡ ਦੇਣ ਦੀ ਸਿਫਾਰਿਸ਼ ਆਈ. ਆਈ. ਟੀ. ਰੂਪਨਗਰ ਵਲੋਂ ਕੀਤੀ ਗਈ ਸੀ, ਨਰੇਸ਼ ਕਾਂਗੜ ਨੂੰ ਇਹ ਐਵਾਰਡ ਉਨ੍ਹਾਂ ਵਲੋਂ ਖੇਤੀਬਾੜੀ ਵਿਚ ਅਗਾਹਵਧੂ ਪਿਰਤਾਂ ਪਾਉਣ ਤੇ ਟਿਕਾਊ ਫਾਰਮਿੰਗ ਕਰਨ ਬਦਲੇ ਦਿੱਤਾ ਗਿਆ | ਇਨ੍ਹਾਂ ਨੂੰ ਇਹ ਅਵਾਰਡ ਦੇਸ਼ ਦੇ ਹੋਰ ਅਗਾਂਹਵਧੂ ਕਿਸਾਨਾਂ ਸਮੇਤ ਦਿੱਤਾ, ਉਨ੍ਹਾਂ ਨੂੰ ਇਹ ਸਨਮਾਨ ਕੋਨਸਟੀਟਿਊਸ਼ਨ ਕਲੱਬ ਨਵੀਂ ਦਿੱਲੀ ਵਿਖੇ ਦਿੱਤਾ ਗਿਆ | ਐਗਰੀਕਲਚਰ ਟੂਡੇ ਦੇ ਸੀ. ਈ. ਓ. ਹਰੀਸ਼ ਖਾਨ ਨੇ ਇਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ, ਜਿਸ 'ਚ ਕਿਹਾ ਗਿਆ ਕਿ ਨਰੇਸ਼ ਕੁਮਾਰ ਕਾਂਗੜ ਵਲੋਂ ਆਪਣੀਆਂ ਨਿਵੇਕਲੀਆਂ ਪਹਿਲਕਦਮੀਆਂ ਨਾਲ ਦੇਸ਼ ਦੇ ਕਿਸਾਨਾਂ ਤੇ ਖੇਤੀਬਾੜੀ ਭਾਈਚਾਰੇ ਵਿਚ ਨਵੀਂ ਪਹਿਚਾਣ ਬਣਾਈ ਹੈ ਉਨ੍ਹਾਂ ਨੂੰ ਇਹ ਐਵਾਰਡ ਉਨ੍ਹਾਂ ਵਲੋਂ ਖੇਤੀਬਾੜੀ ਵਿਚ ਕੀਤੇ ਗਏ ਨਵੇਂ ਤਜਰਬਿਆਂ ਤੇ ਸਖ਼ਤ ਮਿਹਨਤ ਕਾਰਨ ਦਿੱਤਾ ਗਿਆ | ਨਰੇਸ਼ ਕੁਮਾਰ ਕਾਂਗੜ ਨੇ ਦੱਸਿਆ ਕਿ ਉਹ ਖੁਸ਼ ਨਸੀਬ ਹਨ ਕਿ ਉਨ੍ਹਾਂ ਨੂੰ ਕੌਮੀ ਪੱਧਰ 'ਤੇ ਮਾਣਮੱਤੀ ਸੰਸਥਾ ਵਲੋਂ ਇਹ ਐਵਾਰਡ ਦਿੱਤਾ ਗਿਆ ਹੈ | ਦੱਸਣ ਯੋਗ ਹੈ ਕਿ ਨਰੇਸ਼ ਕੁਮਾਰ ਕਾਂਗੜ ਵਲੋਂ ਆਰਗੈਨਿਕ ਫਾਰਮਿੰਗ 'ਚ ਨਵੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਿਸ ਕਰਕੇ ਇਹਨਾਂ ਨੂੰ ਇਸ ਮਾਣਮੱਤੇ ਐਵਾਰਡ ਲਈ ਚੁਣਿਆ ਗਿਆ ਸੀ ਨਰੇਸ਼ ਕੁਮਾਰ ਨੂੰ ਕੌਮੀ ਪੱਧਰ ਦਾ ਐਵਾਰਡ ਮਿਲਣ 'ਤੇ ਇਲਾਕੇ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਹੈ ਇਨ੍ਹਾਂ ਦੇ ਪਿਤਾ ਮਾਸਟਰ ਰਾਮ ਪ੍ਰਕਾਸ਼ ਕਾਂਗੜ ਵਲੋਂ ਵੀ ਇਨ੍ਹਾਂ ਨੂੰ ਅਜਿਹੇ ਪੂਰਨੇ ਪਾਉਣ ਲਈ ਪ੍ਰੇਰਤ ਕੀਤਾ ਜਾਂਦਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨੇ ਰਾਸ਼ਟਰੀ ਪੈਨਸ਼ਨ ਦਿਵਸ ਮਨਾਇਆ <br/> ਅਗਲੀ ਖ਼ਬਰ ਪਾਵਰਕਾਮ ਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਨੇ ਮਨਾਇਆ ਪੈਨਸ਼ਨਰ ਦਿਵਸ <br/>
Ad Position 24