19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨੇ ਰਾਸ਼ਟਰੀ ਪੈਨਸ਼ਨ ਦਿਵਸ ਮਨਾਇਆ <br/>

Ad Position 21
No active advertisement
ਸੀਨੀਅਰ ਸਿਟੀਜ਼ਨ ਯਾਦਗਾਰੀ ਤਸਵੀਰ ਖਿਚਵਾਉਣ ਸਮੇਂ | <br/> 19-12-2025
ਨੰਗਲ, 18 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਪੈਨਸ਼ਨਰ ਐਸੋਸੀਏਸ਼ਨ ਵਲੋਂ ਰਾਸ਼ਟਰੀ ਪੈਨਸ਼ਨ ਦਿਵਸ 'ਤੇ ਸੀਨੀਅਰ ਸਿਟੀਜ਼ਨ ਸਾਥੀਆਂਨੂੰ ਸਨਮਾਨਿਤ ਕੀਤਾ | ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਇਕਾਈ ਨੰਗਲ ਦੀ ਮੀਟਿੰਗ ਪ੍ਰਧਾਨ ਤਰਸੇਮ ਲਾਲ ਸੈਣੀ ਭਨਾਮ ਦੀ ਪ੍ਰਧਾਨਗੀ ਹੇਠ ਪੰਡਿਤ ਰਾਮ ਕਿਸ਼ਨ ਭੜੋਲੀਆਂ ਯਾਦਗਾਰ ਭਵਨ ਨੰਗਲ ਵਿਖੇ ਕੀਤੀ ਗਈ | ਇਸ ਮੌਕੇ 75 ਸਾਲ 'ਚ ਉਮਰ 'ਚ ਵੱਧ ਵਾਲੇ ਸਾਥੀ ਤਰਸੇਮ ਲਾਲ ਰੱਤੂ, ਕਸ਼ਮੀਰੀ ਲਾਲ ਰਤਨ, ਹਰਜੀਤ ਸਿੰਘ, ਸੰਤ ਰਾਮ, ਰਾਜ ਕੁਮਾਰ, ਬਲਦੇਵ ਰਾਜ, ਰੋਸ਼ਨ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਦਰਸ਼ਨ ਸਿੰਘ ਬੜਵਾ ਜ਼ਿਲ੍ਹਾ ਪ੍ਰਧਾਨ ਰੋਪੜ ਨੇ ਪੈਨਸ਼ਨਜ਼ ਦੇ ਹੱਕਾਂ ਦੀ ਗਲ ਕੀਤੀ ਤੇ ਸਰਕਾਰ ਦੀਆਂ ਪੈਨਸ਼ਨਰਜ਼ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ | ਇਸ ਮੌਕੇ ਜਨਰਲ ਸਕੱਤਰ ਕਸ਼ਮੀਰੀ ਲਾਲ, ਸਹਾਇਕ ਸਕੱਤਰ ਹਰਜਾਪ ਸਿੰਘ ਪਲਾਸੀ, ਸੀਨੀਅਰ ਉਪ ਪ੍ਰਧਾਨ ਸ. ਪਰਮਿੰਦਰ ਸਿੰਘ ਬੇਲਾ, ਪਿ੍ੰ. ਦੇਵਰਾਮ ਧਾਮੀ, ਐਮ.ਆਈ.ਡੀ. ਪ੍ਰੀਤਮ ਸਿੰਘ ਰਕੜ, ਦੌਲਤ ਰਾਮ ਅਜਾਰੀ, ਸਵਰਨਦਾਸ, ਵੀਰ ਸਿੰਘ, ਗੰਗਾ ਪ੍ਰਸਾਦ, ਜਰਨੈਲ ਸਿੰਘ, ਗੁਰਦੀਪ ਸਿੰਘ ਬੇਲਾ, ਪਰਮਜੀਤ ਸਿੰਘ, ਅਨਿਲ ਕੁਮਾਰ, ਬਖਸ਼ੀ ਰਾਮ, ਦਵਿੰਦਰ ਨਾਥ, ਹਰੀ ਕਿਸ਼ਨ ਪ੍ਰੇਮੀ, ਤਰਸੇਮ ਸਿੰਘ ਭਲਾਣ, ਕਸ਼ਮੀਰੀ ਲਾਲ, ਬਰਿੰਦਰ ਪ੍ਰਭਾਕਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਅਗਾਂਹਵਧੂ ਕਿਸਾਨ ਨਰੇਸ਼ ਕੁਮਾਰ ਕਾਂਗੜ ਕੌਮੀ ਪੱਧਰ ਦੇ ਐਵਾਰਡ ਨਾਲ ਸਨਮਾਨਿਤ <br/>
Ad Position 24