19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਿਜਲੀ ਸਪਲਾਈ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 19-12-2025
ਭਰਤਗੜ੍ਹ, 18 ਦਸੰਬਰ (ਜਸਬੀਰ ਸਿੰਘ ਬਾਵਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਸ੍ਰੀ ਕੀਰਤਪੁਰ ਸਾਹਿਬ ਦੇ ਐਸ. ਡੀ. ਓ. ਜਿਤਾਂਸ਼ੁ ਨੇ ਦੱਸਿਆ ਕਿ 19 ਦਸੰਬਰ ਨੂੰ ਕੇ. ਵੀ. ਕਕਰਾਲਾ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | 11 ਕੇ. ਵੀ. ਕਕਰਾਲਾ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਕਕਰਾਲਾ ਫੀਡਰ ਤੋਂ ਚੱਲਦੇ ਪਿੰਡ ਕਕਰਾਲਾ, ਮੰਗੂਵਾਲ, ਦੀਵਾੜੀ, ਢੇਲਾਬਾੜਾ, ਮਿੱਤਲ ਕਲੋਨੀ, ਮੈਕਸਵੈੱਲ ਹਸਪਤਾਲ, ਵਾਟਰ ਸਪਲਾਈ ਭਰਤਗੜ੍ਹ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ |
ਸੁਖਸਾਲ, 18 ਦਸੰਬਰ (ਧਰਮ ਪਾਲ)-ਪੀ. ਐਸ. ਪੀ. ਸੀ. ਐਲ. ਸਬ ਡਵੀਜ਼ਨ ਦਫ਼ਤਰ ਭਲਾਣ ਦੇ ਸਹਾਇਕ ਇੰਜੀਨੀਅਰ ਕੁਨਾਲ ਬੈਂਸ ਵਲੋਂ ਦਿੱਤੀ ਲਿਖਤੀ ਜਾਣਕਾਰੀ ਅਨੁਸਾਰ 19 ਦਸੰਬਰ ਨੂੰ 11 ਕੇ. ਵੀ. ਗੋਹਲਣੀ ਫੀਡਰ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਨ ਲਈ ਬਿਜਲੀ ਦੀ ਸਪਲਾਈ ਬੰਦ ਰਹੇਗੀ | ਉਨ੍ਹਾਂ ਦੱਸਿਆ ਕਿ ਇਸ ਫੀਡਰ ਅਧੀਨ ਆਉਂਦੇ ਪਿੰਡ ਭੱਟੋਂ, ਬੇਲਾ ਧਿਆਨੀ, ਭੀਖਾਪੁਰ, ਬੈਂਸਪੁਰ, ਗੋਹਲਣੀ, ਸੰਗਤਪੁਰ, ਸੁਖਸਾਲ, ਦਘੋੜ, ਸਹਿਜੋਵਾਲ, ਸੂਰੇਵਾਲ ਤੇ ਸਵਾਂ ਨਦੀ ਦੇ ਏਰੀਏ ਦੀ ਬਿਜਲੀ ਸਪਲਾਈ ਲਾਈਨਾਂ ਦੀਆਂ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਲਈ ਸਵੇਰੇ 10 ਤੋਂ ਦੁਪਹਿਰ 4 ਵਜੇ ਤੱਕ ਬੰਦ ਰਹੇਗੀ | ਉਨ੍ਹਾਂ ਦੱਸਿਆ ਕਿ ਬਿਜਲੀ ਬੰਦ ਰਹਿਣ ਦਾ ਸਮਾਂ ਮੌਸਮ ਅਨੁਸਾਰ ਘਟਾਇਆ ਅਤੇ ਵਧਾਇਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਮਗਰੋੜ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਨਾਲ ਵਰਕਰਾਂ ਦੇ ਹੌਸਲੇ ਹੋਏ ਬੁਲੰਦ <br/> ਅਗਲੀ ਖ਼ਬਰ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨੇ ਰਾਸ਼ਟਰੀ ਪੈਨਸ਼ਨ ਦਿਵਸ ਮਨਾਇਆ <br/>
Ad Position 24